ਦਿੱਲੀ ਪੁਲਿਸ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
ਏਜੰਸੀ/ਕਾਨ੍ਹਪੁਰ। ਉੱਤਰ ਪ੍ਰਦੇਸ਼ ਦੀ ਉਦਯੋਗਿਕ ਨਗਰੀ ਕਾਨ੍ਹਪੁਰ ਦੇ ਕਲਿਆਣਪੁਰ ਖੁਰਦ ਇਲਾਕੇ ਤੋਂ ਦਿੱਲੀ ਪੁਲਿਸ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਆਪਣੇ ਨਾਲ ਲੈ ਕੇ ਚਲੀ ਗਈ ਦਿੱਲੀ ਪੁਲਿਸ ਦੇ ਆਉਣ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਸਥਾਨਕ ਪੁਲਿਸ ਨੂੰ ਖਬਰ ਨਹੀਂ ਲੱਗੀ। (Delhi police)
ਸ਼ੁੱਕਰਵਾਰ ਦੇਰ ਰਾਤ ਕਿਰਾਏ ‘ਤੇ ਰਹਿ ਰਹੇ ਤਿੰਨੇ ਸ਼ੱਕੀ ਨੌਜਵਾਨਾਂ ਨੂੰ ਪੁਲਿਸ ਕਰਮੀ ਚੁੱਕ ਕੇ ਲੈ ਗਏ ਇਸ ‘ਚ ਦੋ ਨਾਬਾਲਿਗ ਵੀ ਸ਼ਾਮਲ ਹਨ ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਫਰਾਰ ਹੋ ਗਿਆ ਨੌਜਵਾਨਾਂ ਦੇ ਨਕਸਲੀ ਜਾਂ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਘਟਨਾ ਤੋਂ ਬਾਅਦ ਜਾਂਚ ਤੇ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਹਨ ਖੁਰਦ ਨਿਵਾਸੀ ਬਉਚਾ ਬਾਜਪੇਈ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਸਿਆ ਰਾਮ ਤੇ ਟਿੰਕੂ ਨਾਂਅ ਦੇ ਦੋ ਨੌਜਵਾਨਾਂ ਨੇ ਉਨ੍ਹਾਂ ਦੇ ਘਰੇ ਕਿਰਾਏ ‘ਤੇ ਇੱਕ ਕਮਰਾ ਲਿਆ ਸੀ।(Delhi police)
ਦੋਵਾਂ ਦੀ ਉਮਰ 22-24 ਸਾਲ ਦੀ ਹੈ ਸੱਤ ਦਿਨ ਪਹਿਲਾਂ ਉਨ੍ਹਾਂ ਦੇ ਜਾਣਕਾਰ ਦੋ ਨਬਾਲਿਗ ਲੜਕੇ ਰਹਿਣ ਆਏ ਸਨ ਉਨ੍ਹਾਂ ਦੱਸਿਆ ਕਿ ਉਹ ਕੋਲਕਾਤਾ ਤੋਂ ਰੇਡੀਮੇਡ ਕੱਪੜੇ ਲਿਆ ਕੇ ਇੱਥੇ ਵੇਚਦੇ ਹਨ ਸ਼ੁੱਕਰਵਾਰ ਰਾਤ ਕਰੀਬ 11 ਵਜੇ ਅੱਠ-ਦਸ ਲੋਕ ਉਨ੍ਹਾਂ ਦੇ ਘਰ ਆਏ ਜੋ ਪੁਲਿਸ ਦੀ ਵਰਦੀ ‘ਚ ਸਨ ਪੁਲਿਸ ਕਰਮੀਆਂ ਨੇ ਦੱਸਿਆ ਕਿ ਨੌਜਵਾਨ ਅੱਤਵਾਦੀ ਹਨ ਉਸ ਤੋਂ ਬਾਅਦ ਤਿੰਨਾਂ ਨੂੰ ਕਾਬੂ ਕਰ ਲਿਆ ਸਥਾਨਕ ਪੁਲਿਸ ਅੱਜ ਸਵੇਰੇ ਉਸੇ ਘਰ ‘ਚ ਪਹੁੰਚੀ ਜਿੱਥੇ ਨੌਜਵਾਨ ਰਹਿੰਦੇ ਸਨ ਨੌਜਵਾਨਾਂ ਦੇ ਕਮਰੇ ‘ਚੋਂ ਕੁਝ ਨਗਦੀ, ਕਰੀਬ 200 ਮੋਬਾਇਲ ਦੇ ਕਵਰ ਤੇ ਕੱਪੜੇ ਮਿਲੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।