ਨਵੀਂ ਦਿੱਲੀ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਵੱਖਵਾਦੀ ਨੇਤਾ ਯਾਸੀਨ ਮਲਿਕ ਦੀ ਨਿਆਇਕ ਹਿਰਾਸਤ ਨੂੰ 23 ਅਕਤੂਬਰ ਤੱਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਟੈਰਰ ਫੰਡਿੰਗ ਮਾਮਲੇ ‘ਚ ਐੱਨ.ਆਈ.ਏ. ਨੇ ਵੱਖਵਾਦੀ ਨੇਤਾਵਾਂ ਵਿਰੁੱਧ ਕੋਰਟ ‘ਚ ਚਾਰਜਸ਼ੀਟ ਦਾਇਰ ਕੀਤੀ। Yasin Malik
ਇਸ ਚਾਰਜਸ਼ੀਟ ‘ਚ ਵੱਖਵਾਦੀ ਨੇਤਾ ਆਸਿਆ ਅੰਦਰਾਬੀ, ਸ਼ੱਬੀਰ ਸ਼ਾਹ, ਯਾਸੀਨ ਮਲਿਕ, ਮਸਰਤ ਆਲਮ ਅਤੇ ਰਾਸ਼ਿਦ ਇੰਜੀਨੀਅਰ ਦੇ ਨਾਂਅ ਸ਼ਾਮਲ ਸਨ। ਇਨ੍ਹਾਂ ਵੱਖਵਾਦੀ ਨੇਤਾਵਾਂ ‘ਤੇ ਟੈਰਰ ਫੰਡਿੰਗ ਦਾ ਮਾਮਲਾ ਦਰਜ ਸੀ। Yasin Malik
ਐੱਨ.ਆਈ.ਏ. ਵੱਲੋਂ ਦਾਖਲ ਕੀਤੇ ਗਏ ਦੋਸ਼ ਪੱਤਰ ‘ਚ ਇਨ੍ਹਾਂ ਵੱਖਵਾਦੀ ਨੇਤਾਵਾਂ ‘ਤੇ ਪਾਕਿਸਤਾਨ ਤੋਂ ਲੈ ਕੇ ਦਿੱਲੀ ਅਤੇ ਜੰਮੂ-ਕਸ਼ਮੀਰ ਰਾਹੀਂ ਹੋਈ ਟੈਰਰ ਫੰਡਿੰਗ ਦਾ ਪੂਰਾ ਖੁਲਾਸਾ ਕੀਤਾ ਹੈ। ਜਿਕਰਯੋਗ ਹੈ ਕਿ ਕਿਸ ਤਰ੍ਹਾਂ ਨਾਲ ਹਾਫਿਜ਼ ਸਈਅਦ ਰਾਹੀਂ ਇਨ੍ਹਾਂ ਲੋਕਾਂ ਨੂੰ ਆਏ ਪੈਸਿਆਂ ਨੂੰ ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਅੱਤਵਾਦੀ ਗਤੀਵਿਧੀਆਂ ‘ਚ ਖਰਚ ਕੀਤਾ ਹੈ। Yasin Malik
ਚਾਰਜਸ਼ੀਟ ‘ਚ ਇਹ ਵੀ ਦੱਸਿਆ ਗਿਆ ਕਿ ਆਸਿਆ ਅੰਦਰਾਬੀ ਹਾਫਿਜ਼ ਸਈਅਦ ਅਤੇ ਉਸ ਦੀਆਂ ਦੋਵੇਂ ਪਤਨੀਆਂ ਉਮੀ ਤਲਾ ਅਤੇ ਨੂਰ ਜਹਾਂ ਨਾਲ ਵੀ ਫੋਨ ‘ਤੇ ਸੰਪਰਕ ‘ਚ ਰਹਿੰਦੀ ਸੀ। ਜ਼ਿਕਰਯੋਗ ਹੈ ਕਿ ਵੱਖਵਾਦੀ ਯਾਸੀਨ ਮਲਿਕ ਨੂੰ ਸਾਲ 2017 ਦੇ ਅੱਤਵਾਦੀ ਫੰਡਿੰਗ ਦੇ ਸਿਲਸਿਲੇ ‘ਚ ਦਿੱਲੀ ਦੀ ਇਕ ਕੋਰਟ ‘ਚ ਪੇਸ਼ ਕੀਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।