ਜੋ ਝੂਠ ਦੀ ਰਾਜਨੀਤੀ ਕਰਦੇ ਹਨ ਉਹ ਗਾਂਧੀ ਦੇ ਦਰਸ਼ਨ ਨਹੀਂ ਕਰ ਸਕਣਗੇ : ਸੋਨੀਆ ਗਾਂਧੀ

Practice, Politics, Sonia Gandhi

ਸਿਰਫ ਕਾਂਗਰਸ ਪਾਰਟੀ ਅਜਿਹੀ ਪਾਰਟੀ ਹੈ, ਜੋ ਗਾਂਧੀ ਦੇ ਆਦਰਸ਼ਾਂ ਅਤੇ ਉਨ੍ਹਾਂ ਦੇ ਦੱਸੇ ਰਾਹਾਂ ਤੇ ਚੱਲ ਰਹੀ ਹੈ : ਸੋਨੀਆ ਗਾਂਧੀ

ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਰਾਜਘਾਟ ਤੇ ਬਾਪੂ ਦੀ ਸਮਾਧੀ ਤੇ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਜੋ ਝੂਠ ਦੀ ਰਾਜਨੀਤੀ ਕਰਦੇ ਹਨ, ਉਹ ਗਾਂਧੀ ਦੀ ਅਹਿੰਸਾ ਦੇ ਦਰਸ਼ਨ ਨੂੰ ਨਹੀਂ ਸਮਝ ਸਕਣਗੇ। ਭਾਰਤ ‘ਚ ਪਿਛਲੇ ਕੁਝ ਸਾਲਾਂ ਤੋਂ ਜੋ ਕੁਝ ਵੀ ਹੋਰ ਰਿਹਾ ਹੈ, ਉਸ ਨੂੰ ਦੇਖਦਿਆਂ ਗਾਂਧੀ ਦੀ ਆਤਮਾ ਜ਼ਰੂਰ ਦਰਦ ਮਹਿਸੂਸ ਕਰ ਰਹੀ ਹੋਵੇਗੀ। ” ਉਨ੍ਹਾਂ ਨੇ ਵਰਕਰਾਂ ਨੂੰ ਗਾਂਧੀ ਦੇ ਆਦਰਸ਼ਾਂ ਨੂੰ ਅਪਨਾਉਣ ਅਤੇ ਉਨ੍ਹਾਂ ਦੇ ਜੀਵਨ ‘ਚ ਉਤਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ, ”ਕੋਈ ਖੁੱਦ ਮਹਾਤਮਾ ਗਾਂਧੀ ਤੋਂ ਉੱਤੇ ਕਿਵੇਂ ਸਮਝ ਸਕਦਾ ਹੈ ? ਜੇਕਰ ਅਹਿਜਾ ਹੈ ਤਾਂ ਉਹ ਗਾਂਧੀ ਤੇ ਤਿਆਗ ਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਨਹੀਂ ਸਮਝ ਰਿਹਾ ਹੈ,” ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਕੀ ਦਾਅਵਾ ਕਰਦਾ ਹੈ, ਪਰ ਕਾਂਗਰਸ ਇੱਕ ਮਾਤਰ ਅਹਿਜਹੀ ਪਾਰਟੀ ਹੈ ਜੋ ਗਾਂਧੀ ਦੇ ਆਦਰਸ਼ਾਂ ਅਤੇ ਉਨ੍ਹਾਂ ਦੇ ਦੱਸੇ ਰਾਹ ਨੂੰ ਸਤਿਕਾਰ ਨਾਲ ਮੰਨਦੀ ਹੈ। ਇਸ ਦਾ ਨਤੀਜਾ ਹੈ ਕਿ ਅਸੀਂ ਨੌਜਵਾਨਾਂ ਨੂੰ ਨੌਕਰੀਆਂ, ਸਿੱਖਿਆ, ਕਿਸਾਨਾਂ ਨੂੰ ਸਾਰੀਆਂ ਸੁਵਿਧਾਵਾਂ ਦਿੱਤੀਆਂ ਹਨ। ਇਸ ਤੋਂ ਪਲਾਂ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਮੌਕੇ ਪਾਰਟੀ ਵਰਕਰਾਂ ਨਾਲ ਕਾਂਗਰਸ ਦਫਤਰ ਤੋਂ ਪੈਦਲ ਰਾਜਘਾਟ ਪਹੁੰਚੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।