ਮਾਨਵਤਾ ਭਲਾਈ ਕਾਰਜਾਂ ਨੂੰ ਦਿੱਤੀ ਰਫਤਾਰ, ਪੰਜ ਨੂੰ ਮਿਲਿਆ ਘਰ, 23 ਨੂੰ ਦਿੱਤਾ ਰਾਸ਼ਨ | Dera Sacha Sauda
ਸਰਸਾ (ਸੱਚ ਕਹੂੰ ਨਿਊਜ਼)। ਅਥਾਹ ਸ਼ਰਧਾ, ਦ੍ਰਿੜ ਵਿਸ਼ਵਾਸ ਅਤੇ ਸਤਿਗੁਰੂ ਪ੍ਰਤੀ ਅਟੁੱਟ ਪ੍ਰੇਮ ਨਾਲ ਲਬਰੇਜ਼ ਲੱਖਾਂ ਦੀ ਗਿਣਤੀ ‘ਚ ਸਾਧ-ਸੰਗਤ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ, ਸਰਸਾ ‘ਚ ਪੁੱਜੀ ਜਿੱਥੋਂ ਤੱਕ ਨਿਗ੍ਹਾ ਜਾਂਦੀ ਸੀ, ਰਾਮ-ਨਾਮ ਦੇ ਪਰਵਾਨਿਆਂ ਦਾ ਸੈਲਾਬ ਹੀ ਨਜ਼ਰ ਆ ਰਿਹਾ ਸੀ ਮੌਕਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 29ਵੇਂ ਪਵਿੱਤਰ ਮਹਾ ਪਰਉਪਕਾਰ ਦਿਵਸ (ਗੁਰਗੱਦੀ ਦਿਵਸ) ਦਾ ਇਸ ਸ਼ੁੱਭ ਮੌਕੇ ਜਿੱਥੇ ਆਸ਼ਿਆਨਾ ਮੁਹਿੰਮ ਤਹਿਤ ਪੰਜ ਗਰੀਬ ਪਰਿਵਾਰਾਂ ਨੂੰ ਮਕਾਨਾਂ ਦੀਆਂ ਚਾਬੀਆਂ, 23 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਜਨ ਕਲਿਆਣ ਪਰਮਾਰਥੀ ਕੈਂਪ ‘ਚ ਮਾਹਿਰ ਡਾਕਟਰਾਂ ਵੱਲੋਂ ਹਜ਼ਾਰਾਂ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਦਵਾਈਆਂ ਦਿੱਤੀਆਂ ਗਈਆਂ। (Dera Sacha Sauda)
ਸਤਿਗੁਰੂ ਦੇ ਮਹਾ ਪਰਉਪਕਾਰਾਂ ਦੀ ਦਿਸੀ ਝਲਕ | Dera Sacha Sauda
ਸਵੇਰ ਤੋਂ ਹੀ ਸ਼ਾਹ ਸਤਿਨਾਮ ਜੀ ਧਾਮ ‘ਚ ਸਾਧ-ਸੰਗਤ ਦਾ ਆਗਮਨ ਸ਼ੁਰੂ ਹੋ ਗਿਆ 10 ਵਜੇ ਤੱਕ ਪੂਰਾ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਿਆ ਲੱਖਾਂ ਦੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਬਚਨਾਂ ਨੂੰ ਸ਼ਰਧਾ ਨਾਲ ਸਰਵਣ ਕੀਤਾ ਸ਼ਰਧਾਲੂਆਂ ਨੂੰ ਗੁਰਗੱਦੀਨਸ਼ੀਨੀ ਨਾਲ ਸਬੰਧਤ ਦਸਤਾਵੇਜ਼ੀ ਵੀਡੀਓ ਵਿਖਾਈ ਗਈ, ਜਿਸ ‘ਚ ਪੂਜਨੀਕ ਗੁਰੂ ਜੀ ਵੱਲੋਂ ਸਮਾਜ ਹਿੱਤ ‘ਚ ਕੀਤੇ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਦੀ ਝਲਕ ਵੇਖਣ ਨੂੰ ਮਿਲੀ।
ਜ਼ਰੂਰਤਮੰਦਾਂ ਦੀਆਂ ਪੂਰੀਆਂ ਹੋਈਆਂ ਮੁਰਾਦਾਂ | Dera Sacha Sauda
ਇਸ ਦੇ ਨਾਲ ਹੀ ‘ਆਸ਼ਿਆਨਾ’ ਮੁਹਿਮ ਤਹਿਤ ਸਾਧ-ਸੰਗਤ ਵੱਲੋਂ ਨਵੇਂ ਬਣਾ ਕੇ ਦਿੱਤੇ ਗਏ ਮਕਾਨਾਂ ਦੀਆਂ ਚਾਬੀਆਂ ਪੰਜ ਲੋੜਵੰਦ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਜਿਨ੍ਹਾਂ ‘ਚ ਸਾਧ-ਸੰਗਤ ਨੇ ਰਮੇਸ਼ ਕੁਮਾਰ ਸੰਗਰੂਰ ਨੂੰ, ਪਰਮਜੀਤ ਕੌਰ ਪਟਿਆਲਾ, ਲਖਵਿੰਦਰ ਕੌਰ ਖੰਨਾ, ਜਸਵਿੰਦਰ ਕੌਰ ਜੱਸੋਵਾਲ ਅਤੇ ਰਾਜਵਿੰਦਰ ਕੌਰ ਮੋਹਨਮਾਜਰਾ ਨੂੰ ਮਕਾਨ ਬਣਾ ਕੇ ਦਿੱਤਾ ਇਸ ਮੌਕੇ ਇੱਕ ਜੋੜਾ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਦਿਲ ਜੋੜ ਮਾਲਾ ਪਾ ਕੇ ਵਿਆਹ ਬੰਧਨ ‘ਚ ਬੱਝਿਆ ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲੇਫਅਰ ਫੋਰਸ ਵਿੰਗ ਦਾ ਪ੍ਰਸ਼ਾਦ ਲੈਣ ਵਾਲਿਆਂ ‘ਚ 45 ਪੁਰਸ਼, 132 ਮਹਿਲਾਵਾਂ ਅਤੇ 70 ਯੂਥ ਵੀਰਾਂਗਣਾ ਸ਼ਾਮਲ ਸਨ ਨਾਮ ਚਰਚਾ ਦੀ ਸਮਾਪਤੀ ‘ਤੇ ਕੁਝ ਮਿੰਟਾਂ ‘ਚ ਹੀ ਸਮੂਹ ਸਾਧ-ਸੰਗਤ ਨੂੰ ਪ੍ਰਸਾਦ ਅਤੇ ਲੰਗਰ ਛਕਾ ਦਿੱਤਾ ਗਿਆ।
ਰੋਗੀਆਂ ਨੂੰ ਮਿਲਿਆ ਮੁਫਤ ਇਲਾਜ | Dera Sacha Sauda
ਪਵਿੱਤਰ ਮਹਾ ਪਰਉਪਕਾਰ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਜਨ ਕਲਿਆਣ ਪਰਮਾਰਥੀ ਕੈਂਪ ‘ਚ ਹਜ਼ਾਰਾਂ ਲੋਕਾਂ ਨੇ ਵੱਖ-ਵੱਖ ਬਿਮਾਰੀਆਂ ਸਬੰਧੀ ਮੁਫਤ ਸਿਹਤ ਜਾਂਚ ਕਰਵਾਈ ਇਸ ਮੌਕੇ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਮਰੀਜ਼ਾਂ ਨੂੰ ਜਾਂਚ ਦੇ ਨਾਲ-ਨਾਲ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ।
ਪੂਜਨੀਕ ਗੁਰੂ ਜੀ ਨੇ ਚਲਾਇਆ ਮਾਨਵਤਾ ਦਾ ਕਾਰਵਾਂ | Dera Sacha Sauda
ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ ਪੂਜਨੀਕ ਗੁਰੂ ਜੀ ਨੇ ਸਮਾਜ ‘ਚੋਂ ਕੁਰੀਤੀਆਂ ਨੂੰ ਖਤਮ ਕਰਨ ਲਈ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾਈ ਅਤੇ ਮਾਨਵਤਾ ਭਲਾਈ ਦੇ 134 ਕਾਰਜ ਸ਼ੁਰੂ ਕੀਤੇ ਮਾਨਵਤਾ ਭਲਾਈ ਕਾਰਜਾਂ ‘ਚ ਅੱਜ ਡੇਰਾ ਸੱਚਾ ਸੌਦਾ ਦੇ ਨਾਂਅ 97 ਵਿਸ਼ਵ ਰਿਕਾਰਡ ਗਿੰਨੀਜ਼ ਬੁੱਕ ਅਤੇ ਏਸ਼ੀਆ ਬੁੱਕ ਆਫ ਰਿਕਾਰਡ ਦਰਜ਼ ਹਨ ਇਨ੍ਹਾਂ ਵਿਸ਼ਵ ਰਿਕਾਰਡਾਂ ‘ਚ ਪੂਜਨੀਕ ਗੁਰੂ ਜੀ ਦੇ ਨਾਂਅ ਖੂਨਦਾਨ, ਅੱਖਾਂਦਾਨ, ਸਫਾਈ ਮਹਾ ਅਭਿਆਨ, ਪੌਦੇ ਲਾਉਣ, ਸ਼ੂਗਰ ਜਾਂਚ, ਬਲੱਡ ਪ੍ਰੈਸ਼ਰ ਜਾਂਚ, ਕੋਲੇਸਟਰਾਲ ਜਾਂਚ, ਡਾਇਬਟੀਜ਼ ਜਾਂਚ ਅਤੇ ਦਿਲ ਦੀ ਜਾਂਚ ਸਮੇਤ ਰਿਕਾਰਡ ਸ਼ਾਮਲ ਹਨ। (Dera Sacha Sauda)