ਹੋ ਚੀ ਮਿਨਹ ਸਿਟੀ (ਏਜੰਸੀ)। ਦੂਜਾ ਦਰਜਾ ਭਾਰਤ ਦੇ ਸੌਰਭ ਵਰਮਾ ਨੇ ਗੈਰ ਦਰਜਾ ਚੀਨ ਦੇ ਸੁਨ ਫੇਈ ਸਿਆਂਗ ਨੂੰ ਐਤਵਾਰ ਨੂੰ ਇੱਥੇ ਸੰਘਰਸ਼ਪੂਰਨ ਮੁਕਾਬਲੇ ‘ਚ 21-12, 17-21, 21-14 ਨਾਲ ਹਰਾ ਕੇ 75 ਹਜ਼ਾਰ ਡਾਲਰ ਪੁਰਸਕਾਰ ਰਾਸ਼ੀ ਵਾਲੇ ਵਿਅਤਨਾਮ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਪੁਰਸ਼ ਸਿੰਗਲ ਖਿਤਾਬ ਜਿੱਤ ਲਿਆ ਵਿਸ਼ਵ ਦੇ 38ਵੇਂ ਨੰਬਰ ਦੇ ਖਿਡਾਰੀ ਸੌਰਭ ਨੈ ਖਿਤਾਬੀ ਮੁਕਾਬਲਾ ਇੱਕ ਘੰਟੇ 12 ਮਿੰਟਾਂ ‘ਚ ਜਿੱਤਿਆ ਸੌਰਭ ਨੇ ਇਸ ਜਿੱਤ ਨਾਲ ਵਿਸ਼ਵ ‘ਚ 68ਵੀਂ ਰੈਂਕਿੰਗ ਦੇ ਸਿਆਂਗ ਖਿਲਾਫ ਆਪਣਾ ਕਰੀਅਰ ਰਿਕਾਰਡ 3-0 ਪਹੁੰਚਾ ਦਿੱਤਾ ਉਨ੍ਹਾਂ ਨੇ ਇਸੇ ਸਾਲ ਚੀਨੀ ਖਿਡਾਰੀ ਖਿਲਾਫ ਹੈਦਰਾਬਾਦ ਓਪਨ ਅਤੇ ਕੈਨੇਡਾ ਓਪਨ ‘ਚ ਆਪਣੇ ਦੋਵੇਂ ਮੈਚ ਜਿੱਤੇ ਸਨ।
ਇਹ ਵੀ ਪੜ੍ਹੋ : ਜੇਲ੍ਹ ‘ਚ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਸੀ ਬੰਦੀ ਦੀ ਮੌਤ ਤੋਂ ਬਾਅਦ ਮਾਮਲਾ ਦਰਜ
ਵਿਅਤਨਾਮ ‘ਚ ਉਨ੍ਹਾਂ ਖਿਲਾਫ ਜਿੱਤ ਦੀ ਹੈਟ੍ਰਿਕ ਬਣਾ ਦਿੱਤੀ ਮੌਜ਼ੂਦਾ ਕੌਮੀ ਚੈਂਪੀਅਨ ਸੌਰਭ ਇਸ ਸਾਲ ਹੈਦਰਾਬਾਦ ਓਪਨ ਅਤੇ ਸਲੋਵੇਨਿਆਈ ਕੌਮਾਂਤਰੀ ਚੈਂਪੀਅਨਸ਼ਿਪ ਦਾ ਖਿਤਾਬ ਵੀ ਜਿੱਤ ਚੁੱਕੇ ਹਨ ਮੱਧ ਪ੍ਰਦੇਸ਼ ਦੇ ਇਸ ਖਿਡਾਰੀ ਨੇ ਪਿਛਲੇ ਸਾਲ ਡਚ ਓਪਨ ਅਤੇ ਕੋਰੀਆ ਓਪਨ ਦੇ ਖਿਤਾਬ ਵੀ ਜਿੱਤੇ ਸਨ ਸੌਰਭ ਹੁਣ 24 ਤੋਂ 29 ਸਤੰਬਰ ਤੱਕ ਖੇਡੇ ਜਾਣ ਵਾਲੇ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਖੇਡੇਣਗੇ ਜਿਸ ਦੀ ਪੁਰਸਕਾਰ ਰਾਸ਼ੀ ਚਾਰ ਲੱਖ ਡਾਲਰ ਹੈ ਸੌਰਭ ਨੇ ਪਹਿਲੇ ਸੈੱਟ ‘ਚ 4-0 ਦਾ ਵਾਧਾ ਬਣਾਇਆ ਅਤੇ ਬ੍ਰੇਕ ਸਮੇਂ ਉਹ 11-4 ਨਾਲ ਅੱਗੇ ਸਨ।
ਬ੍ਰੇਕ ਤੋਂ ਬਾਅਦ ਵੀ ਉਨ੍ਹਾਂ ਨੇ ਲੈਅ ਬਣਾਈ ਰੱਖੀ ਅਤੇ ਸਕੋਰ ਨੂੰ 15-4 ਕਰ ਦਿੱਤਾ ਅਤੇ ਇਸ ਸੈੱਟ ਨੂੰ 21-12 ‘ਤੇ ਸਮਾਪਤ ਕੀਤਾ ਦੂਜੇ ਸੈੱਟ ‘ਚ ਸੁਨ ਨੇ ਵਾਪਸੀ ਕਰਦਿਆਂ 8-0 ਦਾ ਵਾਧਾ ਬਣਾਇਆ ਅਤੇ ਇਸ ਸੈੱਟ ਨੂੰ 21-17 ਨਾਲ ਜਿੱਤਿਆ ਫੈਸਲਾਕੁੰਨ ਸੈੱਟ ‘ਚ ਸੌਰਵ ਨੇ ਬ੍ਰੇਕ ਤੱਕ 11-7 ਦਾ ਵਾਧਾ ਕਾਇਮ ਕਰ ਲਿਆ ਸੌਰਭ ਨੇ 17-14 ਦੇ ਸਕੋਰ’ਤੇ ਲਗਾਤਾਰ ਚਾਰ ਅੰਕ ਹਾਸਲ ਕਰਕੇ ਖਿਤਾਬ ਆਪਣੇ ਨਾਂਅ ਕਰ ਲਿਆ।