ਹਮਲੇ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ | Israeli
ਗਾਜਾ (ਏਜੰਸੀ)। ਇਜ਼ਰਾਇਲ ਦੇ ਜੰਗੀ ਜਹਾਜ਼ਾਂ ਨੇ ਗਾਜਾ ਪੱਟੀ ‘ਚ ਅੱਜ ਅੱਤਵਾਦੀ ਸੰਗਠਨ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਇਜ਼ਰਾਈਲ ‘ਤੇ ਮੰਗਲਵਾਰ ਰਾਤ ਅੱਤਵਾਦੀਆਂ ਵੱਲੋਂ ਕੀਤੇ ਗਏ ਰਾਕੇਟ ਹਮਲਿਆਂ ਦੇ ਜਵਾਬ ‘ਚ ਇਜ਼ਰਾਈਲ ਦੇ ਜੰਗੀ ਜਹਾਜ਼ਾਂ ਅਤੇ ਡ੍ਰੋਨ ਜਹਾਜ਼ਾਂ ਨੇ ਗਾਜ਼ਾ ਪੱਟੀ ‘ਤੇ ਇਸਲਾਮਿਕ ਅੱਤਵਾਦੀ ਸੰਗਠਨ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਇਹ ਹਮਲੇ ਕੀਤੇ ਹਨ ਇਜ਼ਰਾਈਲ ਦੇ ਅਸ਼ਦੋਦ ਅਤੇ ਅਸ਼ਕੇਲੋਨ ਸ਼ਹਿਰਾਂ ਨੇੜੇ ਗਾਜ਼ਾ ਤੋਂ ਕੱਲ੍ਹ ਚਾਰ ਰਾਕੇਟ ਦਾਗੇ ਗਏ ਸਨ। (Israeli)
ਇਨ੍ਹਾਂ ‘ਚੋਂ ਇੱਕ ਰਾਕੇਟ ਅਸ਼ਦੋਦ ‘ਚ ਉਸ ਸਥਾਨ ਨੇੜੇ ਡਿੱਗਿਆ ਜਿੱਥੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਚੋਣ ਪ੍ਰਚਾਰ ਕਰ ਰਹੇ ਸਨ ਇਜ਼ਰਾਇਲ ‘ਚ 17 ਸਤੰਬਰ ਨੂੰ ਸੰਸਦੀ ਚੋਣਾਂ ਹੋਣ ਵਾਲੀਆਂ ਹਨ ਰਾਕੇਟ ਹਮਲਿਆਂ ਦੀ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਗਾਜ਼ਾ ਪੱਟੀ ਦੇ ਨਿਵਾਸੀਆਂ ਨੇ ਦੱਸਿਆ ਕਿ ਇਸ ਖੇਤਰ ‘ਚ ਕਈ ਧਮਾਕੇ ਹੋਏ ਹਨ ਅਤੇ ਦੀਰ ਅਲ ਬੱਲਾਹ ਸ਼ਹਿਰ ਦੇ ਪੱਛਮ ‘ਚ ਹਮਾਸ ਨਾਲ ਸਬੰਧਤ ਹਥਿਆਰਬੰਦ ਸ਼ਾਖਾ ਦੀ ਇੱਕ ਫੌਜ ਚੌਂਕੀ ‘ਤੇ ਮਿਜ਼ਾਈਲਾਂ ਦਾਗੀਆਂ ਗਈਆਂ ਹਮਲੇ ‘ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।