ਪਟਿਆਲਾ ਪ੍ਰਸ਼ਾਸਨ ਨੇ ਆਪਣੀ ਕਮੀ ਛੁਪਾਉਣ ਲਈ ਫੈਕਟਰੀ ਦਾ ਕੀਤਾ ਦੌਰਾ
- ਕਈ ਸਾਲਾਂ ਤੋਂ ਫਾਇਰ ਬਿਗ੍ਰੇਡ ਦੀ ਗੱਡੀ ਫੋਕਲ ਪੁਆਇੰਟ ਏਰੀਏ ਪੱਕੇ ਤੌਰ ‘ਤੇ ਖੜ੍ਹੀ ਕਰਨ ਦੀ ਮੰਗ ਕਰ ਰਹੇ ਫੈਕਟਰੀ ਮਾਲਕ
ਪਟਿਆਲਾ (ਨਰਿੰਦਰ ਸਿੰਘ ਚੌਹਾਨ)। ਪਟਿਆਲਾ ਦੇ ਫੋਕਲ ਪੁਆਇੰਟ ਦੇ ਪਲਾਟ ਸੀ-129 ਵਿਖੇ ਸਥਿਤ ਜੇ.ਜੇ. ਕੈਮੀਕਲਜ਼ ਫੈਕਟਰੀ ‘ਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਕਾਰਨ ਫੈਕਟਰੀ ਅਤੇ ਫੈਕਟਰੀ ‘ਚ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ। ਦੱਸਣਯੋਗ ਹੈ ਕਿ ਫੋਕਲ ਪੁਆਇੰਟ ਏਰੀਏ ‘ਚ ਪੈਂਦੇ ਫੈਕਟਰੀ ਮਾਲਕਾਂ ਵੱਲੋਂ ਪਟਿਆਲਾ ਪ੍ਰਸ਼ਾਸਨ ਕੋਲੋਂ ਪਿਛਲੇ ਕਈ ਸਾਲਾਂ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਫੋਕਲ ਪੁਆਇੰਟ ਲਈ ਪੱਕੇ ਤੌਰ ‘ਤੇ ਖੜ੍ਹੀ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਪ੍ਰਸ਼ਾਸਨ ਦੀ ਨਲਾਇਕੀ ਉਸ ਸਮੇਂ ਸਾਹਮਣੇ ਆਈ ਜਦੋਂ ਫੋਕਲ ਪੁਆਇੰਟ ਦੇ ਪਲਾਟ ਸੀ-129 ਨੂੰ ਅੱਗ ਨੇ ਆਪਣੀ ਲਪੇਟ ‘ਚ ਲੈ ਲਿਆ ਅਤੇ ਇਸ ਪਲਾਟ ‘ਚ ਪਿਆ ਸਾਰਾ ਸਮਾਨ ਕੁਝ ਹੀ ਘੰਟਿਆਂ ‘ਚ ਸੜ ਕੇ ਸਵਾਹ ਹੋ ਗਿਆ। ਇੱੱੱਧਰ ਅੱਜ ਪਟਿਆਲਾ ਪ੍ਰਸ਼ਾਸਨ ਵੱਲੋਂ ਆਪਣੀ ਕਮੀ ਛੁਪਾਣ ਲਈ ਘਟਨਾ ਸਥਾਨ ‘ਤੇ ਪੁੱਜ ਕੇ ਬੁੱਤਾ ਸਾਰਿਆ ਗਿਆ। (Chemical Factory Patiala)
ਇਹ ਵੀ ਪੜ੍ਹੋ : ਪੈਟਰੋਲ ਭੰਡਾਰ ’ਚ ਅੱਗ ਲੱਗਣ ਨਾਲ 35 ਮੌਤਾਂ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਲਾਟ ‘ਚ ਲੱਗੀ ਅੱਗ ਨੂੰ ਬੁਝਾਣ ਲਈ ਪਟਿਆਲਾ ਸਮੇਤ ਰਾਜਪੁਰਾ, ਨਾਭਾ ਅਤੇ ਸਮਾਣਾ ਤੋਂ ਅੱਗ ਬੁਝਾਊ ਗੱਡੀਆਂ ਬੁਲਾਈਆਂ, ਪਰ ਇਨ੍ਹਾਂ ਗੱਡੀਆਂ ਦੇਰੀ ਨਾਲ ਪੁੱਜਣ ਕਾਰਨ ਪਲਾਟ ‘ਚ ਪਿਆ ਸਾਰਾ ਸਮਾਨ ਸੜ ਕੇ ਪਹਿਲਾ ਹੀ ਸਵਾਹ ਹੋ ਚੁੱਕਾ ਸੀ। ਅੱਗ ਇਨ੍ਹੀਂ ਜ਼ਿਆਦਾ ਸੀ ਕਿ ਅੱਗ ਬੁਝਾਊ ਦਸਤੇ ਨੂੰ ਅੱਗ ‘ਤੇ ਕਾਬੂ ਪਾਉਣ ਲਈ ਸਖਤ ਮਿਹਨਤ ਕਰਨ ਪਈ। ਉੱਝ ਫੈਕਟਰੀ ‘ਚ ਮਜ਼ਦੂਰਾਂ ਦੇ ਨਾ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰੰਤੂ ਫੈਕਟਰੀ ‘ਚ ਕੈਮੀਕਲ ਤੇ ਜਲਣਸ਼ੀਲ ਪਦਾਰਥ ਵੱਡੀ ਮਾਤਰਾ ‘ਚ ਸਟੋਰ ਕੀਤਾ ਹੋਣ ਕਰਕੇ ਅੱਗ ਬੁਝਾਉਣ ਲਈ ਪਾਣੀ ਦੇ ਨਾਲ-ਨਾਲ ਫੋਮ, ਰੇਤਾ ਅਤੇ ਮਿੱਟੀ ਦੀ ਵੀ ਵਰਤੋਂ ਕੀਤੀ ਗਈ।
ਪੁਲਿਸ ਪ੍ਰਸ਼ਾਸਨ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਵਧਾਨੀ ਵਜੋਂ ਫੈਕਟਰੀ ਦੇ ਆਲੇ-ਦੁਆਲੇ ਦੀਆਂ ਫੈਕਟਰੀਆਂ ‘ਚੋਂ ਸਾਜੋ-ਸਮਾਨ ਹਟਵਾ ਲਿਆ ਗਿਆ ਹੈ। ਇਸ ਮੌਕੇ ਪੁੱਜੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਮੌਕੇ ਫੈਕਟਰੀ ਕੋਈ ਮਜ਼ਦੂਰ ਮੌਜੂਦ ਨਹੀਂ ਸੀ ਇਸ ਕਰਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ। ਫੋਕਲ ਪੁਆਇੰਟ ਸਥਿੱਤ ਪਲਾਂਟ ‘ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਇਸ ਮੌਕੇ ਅੱਗ ਬੁਝਾਊ ਕਾਰਜਾਂ ਦੌਰਾਨ ਫੋਕਲ ਪੁਆਇੰਟ ਇੰਡਸਟਰੀਜ ਐਸੋਸੀਏਸ਼ਨਾਂ ਦੇ ਨੁਮਾਇੰਦੇ ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ, ਨਗਰ ਨਿਗਮ ਦੇ ਐਸ.ਈ. ਸ੍ਰੀ ਐਮ.ਐਮ. ਸਿਆਲ ਅਤੇ ਫਾਇਰ ਅਧਿਕਾਰੀਆਂ ਸਮੇਤ ਥਾਣਾ ਅਰਬਨ ਅਸਟੇਟ ਦੇ ਐਸ.ਐਚ.ਓ. ਸ੍ਰੀ ਹੈਰੀ ਬੋਪਾਰਾਏ, ਥਾਣਾ ਅਨਾਜ ਮੰਡੀ ਦੇ ਐਸ.ਐਚ.ਓ. ਗੁਰਨਾਮ ਸਿੰਘ ਅਤੇ ਹੋਰ ਅਧਿਕਾਰੀ ਮੌਕੇ ‘ਤੇ ਮੌਜ਼ੂਦ ਸਨ।ਪਟਿਆਲਾ ਪ੍ਰਸ਼ਾਸ਼ਨ ਦੀ ਨਲਾਇਕੀ ਆਈ
ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ
ਸਾਹਮਣੇਡੀਸੀ, ਮੇਅਰ, ਐਸ. ਐਸ. ਪੀ. ਸਮੇਤ ਹੋਰ ਅਧਿਕਾਰੀ ਮੌਕੇ ‘ਤੇ ਪੁੱਜੇਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਤੁਰੰਤ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜ) ਸ਼ੌਕਤ ਅਹਿਮਦ ਪਰੈ, ਨਗਰ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਐਸ.ਡੀ.ਐਮ. ਰਵਿੰਦਰ ਸਿੰਘ ਅਰੋੜਾ ਘਟਨਾ ਸਥਾਨ ‘ਤੇ ਪੁੱਜ ਗਏ ਅਤੇ ਅੱਗ ਬੁਝਾਊ ਕਾਰਜਾਂ ਦੀ ਖ਼ੁਦ ਨਿਗਰਾਨੀ ਕੀਤੀ। (Chemical Factory Patiala)
ਅੱਜ ਸਵੇਰੇ ਅਚਾਨਕ ਅੱਗ ਭੜਕ ਗਈ : ਫੈਕਟਰੀ ਮਾਲਕ | Chemical Factory Patiala
ਫੈਕਟਰੀ ਦੇ ਮਾਲਕ ਪਰਮਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਉਹ ਡੇਅਰੀ ਇੰਡਸਟਰੀ ਨੂੰ ਦੁੱਧ ਨਿਰੀਖਣ ਕਰਨ ਲਈ ਕੈਮੀਕਲ ਸਪਲਾਈ ਕਰਦੇ ਹਨ ਅਤੇ ਫੈਕਟਰੀ ‘ਚ ਡਿਸਟਲਰੀਜ਼ ਤੋਂ ਲਿਆਂਦਾ ਗਿਆ ਫਿਊਜਲ ਆਇਲ (ਡਿਸਟਲਰੀਜ ਵੇਸਟ) ਸਟੋਰ ਕੀਤਾ ਗਿਆ ਸੀ ਪਰ ਅੱਜ ਸਵੇਰੇ ਅਚਾਨਕ ਅੱਗ ਭੜਕ ਪਈ। (Chemical Factory Patiala)