ਨੋਟਬੰਦੀ, ਜੀਐੱਸਟੀ ਨਾਲ ਆਈ ਮੰਦੀ

GST

ਵਿੱਤ ਮੰਤਰੀ ਨੇ ਅਰਥਵਿਵਸਥਾ ’ਚ ਮੰਦੀ ਤੋਂ ਕੀਤੀ ਨਾਂਹ | GST

  • ਘਰੇਲੂ ਮੰਗ ਤੇ ਖਪਤ 18 ਮਹੀਨਿਆਂ ਦੇ ਹੇਠਲੇ ਪੱਧਰ ’ਤੇ | GST

ਨਵੀਂ ਦਿੱਲੀ (ਏਜੰਸੀ)। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੀ ਜੀਡੀਪੀ ਵਿਕਾਸ ਦਰ ’ਚ ਆਈ ਗਿਰਾਵਟ ਸਬੰਧੀ ਮੋਦੀ ਸਰਕਾਰ ’ਤੇ ਹਮਲਾ ਕੀਤਾ ਹੈ ਉਨ੍ਹਾਂ ਆਰਥਿਕ ਮੰਦੀ ਲਈ ਸਿੱਧੇ ਤੌਰ ’ਤੇ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਹ ਮੈਨ ਮੇਡ ¬ਕ੍ਰਾਈਸਿਸ ਹੈ, ਜੋ ਕੁਚੱਜੇ ਪ੍ਰਬੰਧਨ ਦੌਰਾਨ ਪੈਦਾ ਹੋਈ ਹੈ। (GST)

ਅਰਥਸ਼ਾਸਤਰ ਦੇ ਮਾਹਿਰ ਮਨਮੋਹਨ ਸਿੰਘ ਨੇ ਕਿਹਾ ਕਿ ਪਿਛਲੀ ਤਿਮਾਹੀ ਦੀ ਜੀਡੀਪੀ ਵਿਕਾਸ ਦਰ 5 ਫੀਸਦੀ ਰਹੀ ਹੈ ਇਸ ਤੋਂ ਪਤਾ ਚੱਲਦਾ ਹੈ ਕਿ ਵਿਕਾਸ ਲੰਮੇ ਸਲੋਡਾਊਨ ਦੇ ਦੌਰ ’ਚ ਹੈ ਭਾਰਤ ਕੋਲ ਜ਼ਿਆਦਾ ਤੇਜ਼ ਗਤੀ ਨਾਲ ਵਿਕਾਸ ਦੀ ਸਮਰੱਥਾ ਹੈ, ਪਰ ਮੋਦੀ ਸਰਕਾਰ ਦੇ ਚਾਰੇ ਪਾਸੇ ਕੁਚੱਜੇ ਪ੍ਰਬੰਧਨ ਨਾਲ ਹਲਾਤ ਵਿਗੜੇ ਹਨ ਮੈਨਊਫੈਕਚਰਿੰਗ ਸੈਕਟਰ ਦੀ ਕਮਜ਼ੋਰ ਵਿਕਾਸ ਦਰ ’ਤੇ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਹ ਸਿਰਫ਼ 0.6 ਫੀਸਦੀ ਰਹਿ ਗਈ ਹੈ ਇਸ ਤੋਂ ਸਪੱਸ਼ਟ ਹੈ ਕਿ ਸਾਡੀ ਅਰਥਵਿਵਸਥਾ ਹੁਣ ਤੱਕ ਨੋਟਬੰਦੀ ਵਰਗੀ ਮਨੁੱਖੀ ਗਲਤੀਆਂ ਤੋਂ ਉਭਰ ਨਹੀਂ ਸਕੀ ਹੈ ਇਸ ਤੋਂ ਇਲਾਵਾ ਗਲਤ ਤਰੀਕੇ ਨਾਲ ਲਾਗੂ ਜੀਐਸਟੀ ਨਾਲ ਵੀ ਅਰਥਵਿਵਸਥਾ ਦੀ ਹਾਲਤ ਖਰਾਬ ਹੋਈ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਪਹੁੰਚੀ ਅਸਟਰੇਲੀਆ ਦੀ ਟੀਮ, ਭਲਕੇ ਮੋਹਾਲੀ ’ਚ ਖੇਡਿਆ ਜਾਵੇਗਾ ਪਹਿਲਾ ਮੁਕਾਬਲਾ

ਦੂਜੇ ਪਾਸੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਤੋਂ ਸਾਫ਼ ਨਾਂਹ ਕੀਤੀ ਹੈ ਅੱਜ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਦੇਸ਼ ’ਚ ਮੰਦੀ ਹੈ ਇਹ ਪੁੱਛੇ ਜਾਣ ’ਤੇ ਕਿ ਕੀ ਅਰਥਵਿਵਸਥਾ ਮੰਦੀ ਨਾਲ ਜੂਝ ਰਹੀ ਹੈ, ਕੀ ਸਰਕਾਰ ਮੰਦੀ ਦੀ ਗੱਲ ਸਵੀਕਾਰ ਕਰ ਰਹੀ ਹੈ? ਉਨ੍ਰਾਂ ਕੋਈ ਸਪੱਸ਼ਟ ਜਵਾਬ ਨਾ ਦਿੰਦਿਆਂ ਕਿਹਾ ਕਿ ਮੈਂ ਨੋਟਬੰਦੀ, ਉਦਯੋਗ ਪ੍ਰਤੀਨਿਧੀਆਂ ਨਾਲ ਮਿਲ ਰਹੀ ਹਾਂ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸਰਕਾਰ ਤੋਂ ਉਹ ਕੀ ਚਾਹੁੰਦੇ ਹਨ, ਇਸ ’ਤੇ ਸੁਝਾਅ ਲੈ ਰਹੀ ਹਾਂ ਮੈੀ ਪਹਿਲਾਂ ਹੀ ਇਹ ਦੋ ਵਾਰ ਕਰ ਚੁੱਕੀ ਹਾਂ ਮੈਂ ਇਹ ਵਾਰ-ਵਾਰ ਕਰਾਂਗੀ।

ਇਹ ਵੀ ਪੜ੍ਹੋ : ਹੁਣ ਔਰਤਾਂ ਦੀ ਹੋਈ ਬੱਲੇ ਬੱਲੇ, ਇੱਕ ਹਜ਼ਾਰ ਰੁਪਏ ਖਾਤਿਆਂ ਵਿੱਚ ਆਉਣੇ ਸ਼ੁਰੂ

ਘਰੇਲੂ ਮੰਗ ਤੇ ਖਪਤ ’ਚ ਵਿਕਾਸ ਦਰ 18 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਹੈ ਜੀਡੀਪੀ ਵਿਕਾਸ ਦਰ ਵੀ 15 ਮਹੀਨਿਆਂ ’ਚ ਸਭ ਤੋਂ ਘੱਟ ਹੈ ਇਸ ਤੋਂ ਇਲਾਵਾ ਟੈਕਸ ਰੈਵੀਨਿਊ ’ਚ ਵੀ ਕਮੀ ਹੈ ਛੋਟੇ ਤੋਂ ਲੈ ਕੇ ਵੱਡੇ ਕਾਰੋਬਾਰੀਆਂ ਤੱਕ ਸਭ ’ਚ ਟੈਕਸ ਟੇਰੀਰਿਜਮ ਦਾ ਖੌਫ਼ ਹੈ ਨਿਵੇਸ਼ਕਾਂ ’ਚ ਵੀ ਖਦਸ਼ੇ ਦਾ ਮਾਹੌਲ ਹੈ ਤੇ ਅਜਿਹੇ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਆਰਥਿਕਤਾ ਦੀ ਰਿਕਵਰੀ ਹਾਲੇ ਸੰਭਵ ਨਹੀਂ ਹੈ।

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਿਆਨ ’ਤੇ ਵਿੱਤ ਮੰਤਰੀ ਨੇ ਕਿਹਾ, ਕੀ ਡਾ. ਮਨਮੋਹਨ ਸਿੰਘ ਕਹਿ ਰਹੇ ਹਨ ਕਿ ਸਿਆਸੀ ਬਦਲੇ ਦੀ ਭਾਵਨਾ ’ਚ ਲਿਪਤ ਹੋਣ ਦੀ ਬਜਾਇ ਸਮਝਦਾਰ ਲੋਕਾਂ ਨਾਲ ਗੱਲਬਾਤ ਕਰਕੇ ਰਸਤਾ ਕੱਢਣਾ ਚਾਹੀਦਾ ਹੈ? ਕੀ ਉਨ੍ਹਾਂ ਅਜਿਹਾ ਕਿਹਾ ਹੈ? ਠੀਕ ਹੈ, ਤੁਹਾਡਾ ਧੰਨਵਾਦ, ਮੈਂ ਇਸ ’ਤੇ ਉਨ੍ਹਾਂ ਦਾ ਬਿਆਨ ਲਵਾਂਗੀ ਇਹ ਮੇਰੀ ਜਵਾਬਦੇਹੀ ਹੈ’ ਨੌਕਰੀਆਂ ਖੋਹਣ ਦੇ ਸਵਾਲ ’ਤੇ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜ਼ਿਆਦਾਤਰ ਜੋਬ ਅਸੰਗਠਿਤ ਖੇਤਰ ’ਚ ਹੁੰਦੀ ਹੈ ਤੇ ਉਨ੍ਹਾਂ ਦਾ ਡੇਟਾ ਨਹੀਂ ਹੈ।