ਬੈਡਮਿੰਟਨ ‘ਚ ਭਾਰਤ ਦੀ ਪਹਿਲੀ ਵਿਸ਼ਵ ਚੈਂਪੀਅਨ ਪੀਵੀ ਸਿੰਧੂ | PV Sindhu
ਬਾਸੇਲ (ਏਜੰਸੀ)। ਭਾਰਤ ਦੀ ਪੀਵੀ ਸਿੰਧੂ ਨੇ ਜਪਾਨ ਦੀ ਨੋਜੋਮੀ ਓਕੁਹਾਰਾ ਨੂੰ ਅੱਜ ਇਕਤਰਫਾ ਅੰਦਾਜ਼ ‘ਚ 21-7, 21-7 ਨਾਲ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਸਿੰਧੂ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ ਸਿੰਧੂ ਪਿਛਲੇ ਦੋ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰੀ ਸੀ ਪਰ ਇਸ ਵਾਰ ਉਨ੍ਹਾਂ ਨੇ ਮੌਕਾ ਨਹੀਂ ਗਵਾਇਆ ਅਤੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਓਕੁਹਾਰਾ ਨੂੰ ਹਰਾਇਆ ਓਲੰਪਿਕ ਰਜਤ ਜੇਤੂ ਸਿੰਧੂ ਦਾ ਵਿਸ਼ਵ ਚੈਂਪੀਅਨਸ਼ਿਪ ‘ਚ ਇਹ ਪੰਜਵਾਂ ਤਮਗਾ ਹੈ ਉਹ ਇਸ ਤੋਂ ਪਹਿਲਾਂ ਦੋ ਰਜਤ ਅਤੇ ਦੋ ਕਾਂਸੀ ਤਮਗਾ ਜਿੱਤ ਚੁੱਕੀ ਹੈ। (PV Sindhu)
ਇਹ ਵੀ ਪੜ੍ਹੋ : ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅੱਜ ਰੋਹਿਤ-ਅਗਰਕਰ ਕਰ ਸਕਦੇ ਹਨ ਅਸਟਰੇਲੀਆ ਖਿਲਾਫ ਟੀਮ ਦਾ ਐਲਾਨ
ਪੰਜਵਾਂ ਦਰਜਾ ਸਿੰਧੂ ਨੇ ਤੀਜਾ ਦਰਜਾ ਓਕੁਹਾਰਾ ਨੂੰ 37 ਮਿੰਟਾਂ ‘ਚ ਹਰਾ ਕੇ ਭਾਰਤ ‘ਚ ਜਸ਼ਨ ਦੀ ਲਹਿਰ ਦੌੜਾ ਦਿੱਤੀ ਸਿੰਧੂ ਦਾ 2019 ‘ਚ ਇਹ ਪਹਿਲਾ ਖਿਤਾਬ ਹੈ ਅਤੇ ਇਹ ਖਿਤਾਬ ਵੀ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ‘ਚ ਮਿਲਿਆ ਜਿਸ ਦੀ ਭਾਰਤ ਨੂੰ ਕਈ ਸਾਲਾਂ ਤੋਂ ਉਡੀਕ ਸੀ ਭਾਰਤੀ ਬੈਡਮਿੰਟਨ ਇਤਿਹਾਸ ‘ਚ 25 ਅਗਸਤ 2019 ਦਿਨ ਸੁਨਹਿਰੀ ਅੱਖਰਾਂ ‘ਚ ਦਰਜ ਹੋ ਗਿਆ ਵਿਸ਼ਵ ਚੈਂਪੀਅਨਸ਼ਿਪ ‘ਚ 2017 ਅਤੇ 2018 ‘ਚ ਰਜਤ ਤਮਗਾ ਅਤੇ 2013 ਅਤੇ 2014 ‘ਚ ਕਾਂਸੀ ਤਮਗਾ ਜਿੱਤ ਚੁੱਕੀ ਸਿੰਧੂ ਇਸ ਤਰ੍ਹਾਂ ਪਿਛਲੇ ਅੱਠ ਮਹੀਨਿਆਂ ਦਾ ਖਿਤਾਬੀ ਸੋਕਾ ਸ਼ਾਨਦਾਰ ਅੰਦਾਜ਼ ‘ਚ ਸਮਾਪਤ ਕੀਤਾ ਸਿੰਧੂ ਨੇ ਆਪਣੀ ਖਿਤਾਬੀ ਜਿੱਤ ਨਾਲ ਭਾਰਤੀਆਂ ਦਾ ਪਹਿਲੇ ਵਿਸ਼ਵ ਬੈਡਮਿੰਟਨ ਖਿਤਾਬ ਦਾ ਸੁਫਨਾ ਪੂਰਾ ਕਰ ਦਿੱਤਾ। (PV Sindhu)