ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅੱਜ ਰੋਹਿਤ-ਅਗਰਕਰ ਕਰ ਸਕਦੇ ਹਨ ਅਸਟਰੇਲੀਆ ਖਿਲਾਫ ਟੀਮ ਦਾ ਐਲਾਨ

Ind Vs Aus Series

ਸ਼੍ਰੇਯਸ-ਅਕਸ਼ਰ ਦੀ ਫਿਟਨੈਸ ’ਤੇ ਵੀ ਮਿਲੇਗਾ ਜਵਾਬ | Ind Vs Aus Series

ਨਵੀਂ ਦਿੱਲੀ, (ਏਜੰਸੀ)। ਏਸ਼ੀਆ ਕੱਪ ਦਾ ਖਿਤਾਬ 8ਵੀਂ ਵਾਰ ਆਪਣੇ ਨਾਂਅ ਕਰਨ ਤੋਂ ਬਾਅਦ ਪੂਰੀ ਭਾਰਤੀ ਟੀਮ ਹੁਣ ਵਾਪਸ ਭਾਰਤ ਪਰਤ ਆਈ ਹੈ। ਜਿੱਥੇ ਰਾਤ ਭਾਰਤ ਦੇ ਵੱਖ-ਵੱਖ ਖਿਡਾਰੀ ਏਅਰਪੋਰਟ ’ਤੇ ਆਉਂਦੇ ਹੋਏ ਦਿਖਾਈ ਦਿੱਤੇ। ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਅਤੇ ਲੋਕੇਸ਼ ਰਾਹੁਲ, ਆਲਰਾਉਂਡਰ ਹਾਰਦਿਕ ਪਾਂਡਿਆ ਅਤੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਪਣੀ-ਆਪਣੀ ਕਾਰਾਂ ’ਚ ਨਜ਼ਰ ਆਏ। ਜੇ ਗੱਲ ਕਰੀਏ ਅਗਲੇ ਪੜਾਅ ਦੀ ਤਾਂ ਹੁਣ ਆਉਣ ਵਾਲਾ ਪੜਾਅ ਵਿਸ਼ਵ ਕੱਪ ਦਾ ਹੈ ਜਿਸ ਲਈ ਵੀ ਸਾਡੀ ਪੂਰੀ ਭਾਰਤੀ ਟੀਮ ਤਿਆਰ ਹੈ। (Ind Vs Aus Series)

ਭਾਰਤੀ ਟੀਮ ਨੇ ਕਈ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਪਰ ਵਿਸ਼ਵ ਕੱਪ ਤੋਂ ਪਹਿਲਾਂ ਹੁਣ ਭਾਰਤੀ ਟੀਮ ਘਰੇਲੂ ਜਮੀਨ ’ਤੇ ਅਸਟਰੇਲੀਆ ਵਿਰੁੱਧ 3 ਮੈਚਾਂ ਦੀ ਇੱਕਰੋਜ਼ਾ ਲੜੀ ਖੇਡੇਗੀ, ਜਿਹੜੀ ਕਿ 22 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਇਹ ਲੜੀ ’ਚ ਕੁਝ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਇਸ ਲੜੀ ਲਈ ਟੀਮ ਦਾ ਐਲਾਨ ਅੱਜ ਰਾਤ ਨੂੰ 8:30 ਦੇ ਲਗਭਗ ਕੀਤਾ ਜਾ ਸਕਦਾ ਹੈ ਜਿਹੜਾ ਕਿ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਚੋਣਕਰਤਾ ਅਜੀਤ ਅਗਰਕਰ ਵੱਲੋਂ ਪ੍ਰੈਸ ਕਾਂਨਫਰੰਸ ’ਚ ਕੀਤਾ ਜਾਵੇਗਾ। (Ind Vs Aus Series)

ਇਹ ਵੀ ਪੜ੍ਹੋ : ਪੰਜਾਬ ’ਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ

ਵਿਸ਼ਵ ਕੱਪ ਤੋਂ ਪਹਿਲਾਂ ਹੋਣ ਵਾਲੀ ਇਸ ਲੜੀ ’ਚ ਕਾਫੀ ਖਿਡਾਰੀਆਂ ਦੇ ਬਦਲਾਅ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਨਾਲ ਹੀ ਇੱਕ ਗੱਲ ਹੋਰ ਸਭ ਦੀਆਂ ਨਜ਼ਰਾਂ ਹੁਣ ਅਕਸ਼ਰ ਪਟੇਲ ਅਤੇ ਸ਼ੇ੍ਰਯਸ ਅਇਅਰ ’ਤੇ ਹਨ ਜੋ ਕਿ ਸੱਟ ਲੱਗਣ ਕਾਰਨ ਟੀਮ ਤੋਂ ਬਾਹਰ ਚੱਲ ਰਹੇ ਹਨ। ਅਕਸ਼ਰ ਪਟੇਲ ਏਸ਼ੀਆ ਕੱਪ ’ਚ ਬੰਗਲਾਦੇਸ਼ ਖਿਲਾਫ ਹੋਏ ਮੈਚ ’ਚ ਹੀ ਜਖਮੀ ਹੋਏ ਸਨ। ਜੋ ਕੀ ਉਹ ਕੱਲ੍ਹ ਹੋਏ ਫਾਈਨਲ ਮੈਚ ਤੋਂ ਵੀ ਬਾਹਰ ਸਨ ਅਤੇ ਉਨ੍ਹਾਂ ਦੀ ਜਗ੍ਹਾ ’ਤੇ ਵਾਸ਼ਿੰਗਟਨ ਸੁੰਦਰ ਨੂੰ ਮੈਚ ’ਚ ਜਗ੍ਹਾ ਦਿੱਤੀ ਗਈ ਸੀ। ਨਾਲ ਹੀ ਸ਼੍ਰੇਯਸ ਤਾਂ ਪਿੱਠ ਦੀ ਸੱਟ ਲੱਗਣ ਦੀ ਸਮੱਸਿਆ ਕਾਰਨ ਗਰੁੱਪ ਮੁਕਾਬਲਿਆਂ ਤੋਂ ਬਾਅਦ ਕੋਈ ਵੀ ਮੈਚ ਨਹੀਂ ਖੇਡ ਸਕੇ ਹਨ। ਜੇਕਰ ਗੱਲ ਕਰੀਏ ਤਾਂ ਇਹ ਦੋਵੇਂ ਖਿਡਾਰੀ ਹੋਣ ਵਾਲੇ ਇੱਕਰੋਜ਼ਾ ਵਿਸ਼ਵ ਕੱਪ ਲਈ ਐਲਾਨੀ ਗਈ ਟੀਮ ਦਾ ਹਿੱਸਾ ਹਨ। ਅਜਿਹੇ ’ਚ ਪ੍ਰੈਸ ਕਾਨਫਰੰਸ ਦੌਰਾਨ ਦੋਵਾਂ ਦੀ ਸਥਿਤੀ ਦੇ ਸਾਫ ਹੋਣ ਦੀ ਉਮੀਦ ਹੈ। (Ind Vs Aus Series)

ਅਕਸ਼ਰ ਦੀ ਜਗ੍ਹਾ ਸੁੰਦਰ ਨੂੰ ਮਿਲ ਸਕਦਾ ਹੈ ਮੌਕਾ | Ind Vs Aus Series

ਜੇਕਰ ਅੱਜ ਪ੍ਰੈਸ ਕਾਨਫਰੰਸ ਦੌਰਾਨ ਅਕਸ਼ਰ ਪਟੇਲ ਫਿਟ ਨਾ ਹੋਏ ਤਾਂ ਉਨ੍ਹਾਂ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਅਸਟਰੇਲੀਆ ਖਿਲਾਫ ਹੋਣ ਵਾਲੀ ਲੜੀ ’ਚ ਅਜਮਾਇਆ ਜਾ ਸਕਦਾ ਹੈ। ਤਾਂਕਿ ਵਿਸ਼ਵ ਕੱਪ ਲਈ ਇਨ੍ਹਾਂ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਜਾ ਸਕੇ। ਭਾਰਤ ਅਤੇ ਅਸਟਰੇਲੀਆ ਵਿਚਕਾਰ ਲੜੀ ਦੇ ਤਿੰਨ ਮੁਕਾਬਲੇ ਖੇਡੇ ਜਾਣਗੇ, ਜਿਸ ਵਿੱਚ ਪਹਿਲਾ ਮੁਕਾਬਲਾ ਮੋਹਾਲੀ ਵਿਖੇ ਅਤੇ ਬਾਕੀ ਦੇ ਦੋ ਮੈਚ ਲੜੀਵਾਰ : 24 ਅਤੇ 27 ਸਤੰਬਰ ਨੂੰ ਇੰਦੌਰ ਅਤੇ ਗੁਜਰਾਤ ਦੇ ਰਾਜ਼ਕੋਟ ਮੈਦਾਨ ’ਤੇ ਖੇਡੇ ਜਾਣਗੇ।