ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਯੋਜਨਾ ਸਬੰਧੀ ਬੋਲੇ ਸਵਾਮੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਮਣੀਅਮ ਸਵਾਮੀ ਨੇ ਕਿਹਾ ਕਿ ਦੇਸ਼ ਹਿੱਤ ‘ਚ ਪਾਕਿਸਤਾਨ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਯੋਜਨਾ ‘ਤੇ ਫਿਲਹਾਲ ਅੱਗੇ ਨਹੀਂ ਵਧਣਾ ਚਾਹੀਦਾ ਤੇ ਮੌਜ਼ੂਦਾ ਹਾਲਾਤਾਂ ‘ਤੇ ਸਿੱਖ ਭਾਈਚਾਰਾ ਜ਼ਰੂਰ ਹੀ ਇਸ ਗੱਲ ਨੂੰ ਸਮਝੇਗਾ ਕਿ ਇਸ ਪਿੱਛੇ ਗੁਆਂਢੀ ਦੇਸ਼ ਦੀ ਨੀਅਤ ਠੀਕ ਨਹੀਂ ਹੈ ਇੱਕ ਪ੍ਰੋਗਰਾਮ ਦੇ ਸਿਲਸਿਲੇ ‘ਚ ਅੱਜ ਆਏ ਸਵਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਉਹ ਮੰਨਦੇ ਹਨ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸਿੱਖ ਭਾਈਚਾਰੇ ਦੀਆਂ ਭਾਵਨਾਂਵਾਂ ਨਾਲ ਜੁੜਿਆ ਹੈ ਪਰ ਸਿੱਖਾਂ ਨੇ ਦੇਸ਼ ਦੀ ਰੱਖਿਆ ਲਈ ਬਲੀਦਾਨ ਦਿੱਤੇ ਹਨ।
ਉਹ ਜ਼ਰੂਰ ਹੀ ਇਸ ਗੱਲ ਨੂੰ ਸਮਝਣਗੇ ਕਿ ਪਾਕਿਸਤਾਨ ਨੇ ਭਾਰਤ ‘ਚ ਅੱਤਵਾਦ ਨੂੰ ਉਤਸ਼ਾਹ ਦੇਣਾ ਬੰਦ ਨਹੀਂ ਕੀਤਾ ਹੈ ਤੇ ਨਾ ਹੀ ਉਸ ਨੇ ਆਪਣੇ ਇੱਥੇ ਬੈਠੇ ਅੱਤਵਾਦੀਆਂ ਤੇ ਦੇਸ਼ ਵਿਰੋਧੀ ਤੱਤਾਂ ਨੂੰ ਭਾਰਤ ਨੂੰ ਸੌਂਪਿਆ ਹੈ ਅਜਿਹੇ ‘ਚ ਇਸ ਗੁਆਂਢੀ ਦੇਸ਼ ਦੇ ਨਾਲ ਫਿਲਹਾਲ ਕੋਈ ਸਬੰਧੀ ਰੱਖਣ ਦੀ ਲੋੜ ਨਹੀਂ ਹੈ ਉਨ੍ਹਾਂ ਕਿਹਾ ਕਿ ਪਾਕਿਸਤਾਨ ਸ੍ਰੀ ਕਰਤਾਪੁਰ ਸਾਹਿਬ ਲਾਂਘੇ ਦੇ ਬਹਾਨੇ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਉਹ ਭਾਰਤ ਦੇ ਨਾਲ ਗੱਲਬਾਤ ਸ਼ੁਰੂ ਕਰਨਾ ਚਾਹੁੰਦਾ ਹੈ ਪਰ ਵਿਅਕਤੀਗਤ ਤੌਰ ‘ਤੇ ਉਨ੍ਹਾਂ ਦੀ ਰਾਇ ਹੈ ਕਿ ਉਸ ਨੂੰ ਇਹ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਤੇ ਗਲਿਆਰਾ ਯੋਜਨਾ ‘ਤੇ ਜਿੱਥੋਂ ਤੱਕ ਕੰਮ ਹੋ ਚੁੱਕਿਆ ਹੈ ਦੇਸ਼ ਹਿੱਤ ‘ਚ ਉਸ ਨੂੰ ਫਿਲਹਾਲ ਉੱਥੇ ਰੋਕ ਦਿੱਤਾ ਜਾਣਾ ਚਾਹੀਦਾ ਤੇ ਜਦੋਂ ਹਾਲਾਤ ਸਹੀ ਹੋਣ ਉਦੋਂ ਇਸ ‘ਤੇ ਅੱਗੇ ਵਧਿਆ ਜਾਵੇ।