(ਰਾਜੇਸ਼ ਮਹੇਸ਼ਵਰੀ) ਗੁਆਂਢੀ ਦੇਸ਼ਾਂ ਤੇ ਬਾਹਰੀ ਖਤਰਿਆਂ ਨਾਲ ਨਜਿੱਠਣ ਲਈ ਸਰਹੱਦ ‘ਤੇ ਫੌਜ ਤੈਨਾਤ ਕੀਤੀ ਜਾ ਸਕਦੀ ਹੈ ਸਰਹੱਦਾਂ ‘ਤੇ ਨਾਗਰਿਕਾਂ ਦੀ ਸੁਰੱਖਿਆ ਦੇ ਦੂਜੇ ਉਪਾਅ ਕੀਤੇ ਜਾ ਸਕਦੇ ਹਨ ਬਿਹਤਰ ਤਰੀਕੇ ਨਾਲ ਕੀਤੇ ਵੀ ਜਾ ਰਹੇ ਹਨ ਪਰ ਜਦੋਂ ਦੇਸ਼ ਤੋੜਨ ਤੇ ਉਸਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਘਰ ‘ਚ ਮੌਜ਼ੂਦ ਹੋਣ, ਤਾਂ ਉਨ੍ਹਾਂ ਦਾ ਕੀ ਕੀਤਾ ਜਾਵੇ? ਇਹ ਉਹ ਤਾਕਤਾਂ ਹਨ ਜੋ ਖਾਂਦੀਆਂ-ਪੀਂਦੀਆਂ ਤਾਂ ਇੱਥੋਂ ਦਾ ਹਨ, ਪਰ ਉਨ੍ਹਾਂ ਦਾ ਦਿਲ ਬਾਹਰੀ ਤਾਕਤਾਂ ਲਈ ਧੜਕਦਾ ਹੈ ਤਾਜ਼ਾ ਮਾਮਲਾ ਭਾਰਤ ਦੇ ਮੁੱਖ ਅੰਗ ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣਾ ਹੈ ਜਿਸ ਮੁੱਦੇ ‘ਤੇ ਸਰਕਾਰ ਨੂੰ ਸੰਸਦ ਤੋਂ ਲੈ ਕੇ ਸੜਕ ਤੱਕ ਦੇਸ਼ ਦੀ ਜਨਤਾ ਦਾ ਭਰਪੂਰ ਸਾਥ ਤੇ ਸਮੱਰਥਨ ਮਿਲਿਆ ਹੈ, ਉਸ ਮੁੱਦੇ ‘ਤੇ ਚੰਦ ਦੇਸ਼ ਵਿਰੋਧੀ ਤਾਕਤਾਂ ਵਹਿਮ ਤੇ ਝੂਠ ਫੈਲਾਉਣ ਦਾ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ
ਕਾਂਗਰਸ ਆਗੂ ਤੇ ਕਸ਼ਮੀਰ ਦੇ ਕੁਝ ਸਿਆਸੀ ਪਾਰਟੀਆਂ ਦੇ ਆਗੂ ਅਜਿਹਾ ਮਾਹੌਲ ਬਣਾਉਣ ‘ਚ ਲੱਗੇ ਹੋਏ ਹਨ ਕਿ ਪਤਾ ਨਹੀਂ ਕਸ਼ਮੀਰ ‘ਚ ਕੀ ਹੋ ਗਿਆ ਹੈ ਜਾਂ ਕਸ਼ਮੀਰ ‘ਚ ਪਤਾ ਨਹੀਂ ਸਰਕਾਰ ਕੀ ਕਰਨ ਜਾ ਰਹੀ ਹੈ ਇਹ ਲੋਕ ਦੇਸ਼ ਦੀ ਸੰਸਦ ਵੱਲੋਂ ਲਏ ਗਏ ਫੈਸਲੇ ਦਾ ਵਿਰੋਧ ਇਵੇਂ ਕਰ ਰਹੇ ਹਨ ਜਿਵੇਂ ਸਰਕਾਰ ਨੇ ਡੰਡੇ ਦੇ ਜ਼ੋਰ ‘ਤੇ ਕੋਈ ਫੈਸਲਾ ਲਿਆ ਹੈ ਸਰਕਾਰ ਦੇ ਇਸ ਫੈਸਲੇ ਨਾਲ ਜੰਮੂ ਕਸ਼ਮੀਰ ਤੋਂ ਬਾਹਰ ਰਹਿਣ ਵਾਲੇ ਕਈ ਲੋਕ ਇਸ ਤਰ੍ਹਾਂ ਵਿਰੋਧ ਕਰ ਰਹੇ ਹਨ ਜਿਵੇਂ ਉਕਤ ਫੈਸਲੇ ਨਾਲ ਉਨ੍ਹਾਂ ਦਾ ਕੋਈ ਵੱਡਾ ਨੁਕਸਾਨ ਹੋ ਗਿਆ ਹੋਵੇ ਜਿਨ੍ਹਾਂ ਨੇ ਕਦੇ ਕਸ਼ਮੀਰ ਘਾਟੀ ‘ਚ ਕਦਮ ਤੱਕ ਨਹੀਂ ਰੱਖਿਆ ਅਜਿਹੇ ਤਮਾਮ ਲੋਕ ਉੱਥੇ ਫੋਨ ਸੇਵਾ ਬਹਾਲ ਕਰਨ ਤੇ ਧਾਰਾ ਹਟਾਉਣ ਦੀ ਰਟ ਲਾਈ ਜਾਂਦੇ ਹਨ।
ਇਸ ਤਬਕੇ ਦੀ ਪੂਰੀ ਤਾਕਤ ਘਾਟੀ ‘ਚ ਸਥਿਤੀ ਆਮ ਹੋਣ ਦੇ ਦਾਅਦਿਆਂ ਨੂੰ ਗਲਤ ਸਾਬਤ ਕਰਨ ‘ਚ ਲੱਗੀ ਹੋਈ ਹੈ ਸਰਕਾਰ, ਫੌਜ, ਸਥਾਨਕ ਪ੍ਰਸ਼ਾਸਨ ਤੇ ਤਮਾਮ ਜਿੰਮੇਵਾਰ ਲੋਕਾਂ ਦੇ ਹਵਾਲੇ ਨਾਲ ਆਏ ਦਿਨ ਕਸ਼ਮੀਰ ‘ਚ ਅਮਨ-ਅਮਾਨ ਦੇ ਬਿਆਨ ਆ ਰਹੇ ਹਨ ਬਾਵਜੂਦ ਦੇਸ਼ ਵਿਰੋਧੀ ਤਾਕਤਾਂ ਨਕਾਰਾਤਮਕ ਮਾਹੌਲ ਬਣਾਉਣ ‘ਚ ਲੱਗੀਆਂ ਹਨ ਜੰਮੂ ਕਸ਼ਮੀਰ ਦਾ ਵਿਸੇਸ਼ ਦਰਜਾ ਖਤਮ ਕਰਨ ਤੇ ਧਾਰਾ 370 ਹਟਾਉਣ ਦੇ ਭਾਰਤ ਦੇ ਫੈਸਲੇ ਨਾਲ ਸਭ ਤੋਂ ਜਿਆਦਾ ਬੈਚੇਨ ਪਾਕਿਸਤਾਨ ਹੈ ਦੇਸ਼ ਵਿਰੋਧੀ ਤਾਕਤਾਂ ਪਾਕਿਸਤਾਨ ਦੀ ਭਾਸ਼ਾ ਹੀ ਬੋਲ ਰਹੀਆਂ ਹਨ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਤੇ ਪਤੀ ਲਾਡੀ ਗਹਿਰੀ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ’ਚ
ਅਸਲ ‘ਚ ਧਾਰਾ 370 ਖ਼ਤਮ ਕਰਨ ਨਾਲ ਪਾਕਿਸਤਾਨ ਹੀ ਨਹੀਂ ਚੀਨ ਦੀ ਚਿੰਤਾ ਵੀ ਵਧੀ ਹੈ ਸੰਸਦ ‘ਚ ਬੋਲਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱੱਸ਼ਟ ਕਿਹਾ ਸੀ ਕਿ ਜਦੋਂ ਉਹ ਜੰਮੂ ਕਸ਼ਮੀਰ ਕਹਿੰਦੇ ਹਨ ਉਦੋਂ ਉਸਦਾ ਅਰਥ ਨਾ ਸਿਰਫ਼ ਮਕਬੂਜਾ ਕਸ਼ਮੀਰ ਦਾ ਹਿੱਸਾ ਸਗੋਂ ਚੀਨ ਵੱਲੋਂ ਪਾਕਿਸਤਾਨ ਤੋਂ ਖੈਰਾਤ ‘ਚ ਲਿਆ ਗਿਆ ਹੈ ਅਕਸਾਈ ਚਿਨ ਨਾਮਕ ਇਲਾਕਾ ਵੀ ਆਉਂਦਾ ਹੈ ਹੁਣ ਜਦੋਂ ਕਿ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦੀ ਵੰਡ ਕਰਦੇ ਹੋਏ ਲੱਦਾਖ ਨੂੰ ਉਸ ਤੋਂ ਵੱਖਰਾ ਕੇਂਦਰ ਸ਼ਾਸਿਤ ਸੂਬਾ ਬਣਾ ਕੇ ਉੱਥੋਂ ਦੇ ਪ੍ਰਸ਼ਾਸਨਿਕ ਅਧਿਕਾਰ ਕੇਂਦਰ ਦੇ ਤਹਿਤ ਲੈ ਲਏ ਤਾਂ ਚੀਨ ਦਾ ਭੜਕਣਾ ਸੁਵਾਭਿਕ ਹੈ ਇਸ ਲਈ ਚੀਨ ਅਤੇ ਪਾਕਿਸਤਾਨ ਮਿਲ ਕੇ ਇਸ ਮੁੱਦੇ ‘ਤੇ ਅੰਤਰਰਾਸ਼ਟਰੀ ਬਿਰਾਦਰੀ ਦਾ ਧਿਆਨ ਆਪਣੇ ਵੱਲ ਖਿੱਚਣ ਤੇ ਇਸ ਮੁੱਦੇ ‘ਤੇ ਭਾਰਤ ਨੂੰ ਘੇਰਨ ‘ਚ ਲੱਗੇ ਹੋਏ ਹਨ ਉਹ ਵੱਖ ਗੱਲ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਹਰ ਦਰਵਾਜ਼ੇ ਤੋਂ ਮਾਯੂਸੀ ਹੀ ਹੱਥ ਲੱਗੀ ਹੈ ।
ਚੀਨ ਅਤੇ ਪਾਕਿਸਤਾਨ ਕਸ਼ਮੀਰ ਦੀ ਆੜ ‘ਚ ਜੋ ਕੁਝ ਕਰ ਰਹੇ ਸੀ, ਉਸਦੀਆਂ ਪਰਤਾਂ ਹੁਣ ਹੌਲੀ-ਹੌਲੀ ਖੁੱਲ੍ਹਣ ਲੱਗੀਆਂ ਹਨ ਚੀਨ ਨੂੰ ਇਹ ਡਰ ਵੀ ਸਤਾਉਣ ਲੱਗਾ ਹੈ ਕਿ ਮੋਦੀ ਸਰਕਾਰ ਨੇ ਜੇਕਰ ਪਾਕਿ ਅਧਿਕਾਰਿਤ ਕਸ਼ਮੀਰ ‘ਚ ਫੌਜੀ ਕਰਵਾਈ ਕੀਤੀ ਤਾਂ ਉਸਦੇ ਆਪਣੇ ਹਿੱਤ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿਣਗੇ ਚੀਨ ਦੇ ਮਹੱਤਵਪੂਰਨ ਵਨ ਬੈਲਟ ਵਨ ਰੋਡ ਪ੍ਰਾਜੈਕਟ ਦਾ ਇੱਕ ਹਿੱਸਾ ਮਕਬੂਜਾ ਕਸ਼ਮੀਰ ‘ਚੋਂ ਲੰਘਦਾ ਹੈ ਭਾਰਤ ਨੇ ਇਸ ਪ੍ਰਾਜੈਕਟ ਤੋਂ ਦੂਰੀ ਬਣਾ ਕੇ ਚੀਨ ਨੂੰ ਵੱਡਾ ਝਟਕਾ ਦੇ ਦਿੱਤਾ ਸੀ ਅਜਿਹੇ ‘ਚ ਉਹ ਨਹੀਂ ਚਾਹੁੰਦਾ ਕਿ ਭਾਰਤ ਦੀ ਅਗਵਾਈ ਇਸ ਖੇਤਰ ‘ਚ ਵੜੇ ਇਹ ਜਾਣਕਾਰੀ ਵੀ ਮਿਲ ਰਹੀ ਹੈ।
ਕਿ ਉਕਤ ਪ੍ਰਾਜੈਕਟ ਚੀਨ ਦੇ ਗਲੇ ਦੀ ਹੱਡੀ ਬਣ ਗਿਆ ਹੈ ਸ਼ੁਰੂਆਤ ‘ਚ ਉਸਨੂੰ ਦੁਨੀਆ ਦੇ ਤਮਾਮ ਦੇਸ਼ਾਂ ਦਾ ਸਹਿਯੋਗ ਤੇ ਸਮੱਰੱਥਨ ਹਾਸਲ ਹੋਇਆ ਪਰ ਹੌਲੀ-ਹੌਲੀ ਚੀਨ ਦੇ ਵਿਸਥਾਰਵਾਦੀ ਇਰਾਦਿਆਂ ਨੂੰ ਤਾੜ ਕੇ ਕਈ ਦੇਸ਼ਾਂ ਨੇ ਉਸ ‘ਚੋਂ ਆਪਣੇ ਹੱਥ ਖਿੱਚ ਲਏ ਕਹਿੰਦੇ ਹਨ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਉਸਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਜ੍ਹਾ ਨਾਲ ਪਾਕਿਸਤਾਨ ਦਾ ਸਾਥ ਦੇਣਾ ਉਸਦੀ ਮਜ਼ਬੂਰੀ ਬਣ ਗਈ ਹੈ ਅਮਰੀਕਾ ਨੇ ਵੀ ਇਹ ਕਹਿ ਕੇ ਆਪਣਾ ਪਿੱਛਾ ਛੁਡਾ ਲਿਆ ਕਿ ਭਾਰਤ-ਪਾਕਿਸਤਾਨ ਆਪਸੀ ਗੱਲਬਾਤ ਨਾਲ ਵਿਵਾਦ ਸੁਲਝਾਉਣ ਰੂਸ ਸਮੇਤ ਹੋਰ ਦੇਸ਼ਾਂ ਦਾ ਰਵੱਈਆ ਵੀ ਲਗਭਗ ਇਹੀ ਰਿਹਾ ਕਿ ਪਾਕਿਸਤਾਨ ਨੂੰ ਭਾਵ ਨਾ ਦਿੱਤਾ ਜਾਵੇ।
ਮੀਡੀਆ ਰਿਪੋਰਟਾਂ ਮੁਤਾਬਕ ਕਸ਼ਮੀਰ ਘਾਟੀ ‘ਚ ਬੀਤੇ ਦਿਨੀਂ ਪੂਰੀ ਤਰ੍ਹਾਂ ਸ਼ਾਂਤੀ ਰਹੀ ਈਦ ਅਤੇ ਅਜ਼ਾਦੀ ਦਿਹਾੜੇ ‘ਤੇ ਕਿਸੇ ਵੀ ਤਰ੍ਹਾਂ ਦਾ ਤਣਾਅ ਨਹੀਂ ਦਿਖਾਈ ਦਿੱਤਾ ਨਤੀਜੇ ਵਜੋਂ ਉੱਥੇ ਸਕੂਲ ਖੋਲ੍ਹਣੇ, ਟੈਲੀਫੋਨ ਤੇ ਇੰਟਰਨੈਟ ਸੇਵਾਵਾਂ ਸ਼ੁਰੂ ਕਰਨ ਵਰਗੇ ਕਦਮ ਚੁੱਕੇ ਗਏ ਪਰ ਪ੍ਰਸ਼ਾਸਨ ਫੂਕ-ਫੂਕ ਕੇ ਕਦਮ ਰੱਖ ਰਿਹਾ ਹੈ ਅਸਲ ‘ਚ ਸਾਰੀ ਪ੍ਰੇਸ਼ਾਨੀ ਦੀ ਜੜ੍ਹ ਉਹ ਭਾਰਤ ਵਿਰੋਧੀ ਤਾਕਤਾਂ ਹਨ ਜੋ ਨਹੀਂ ਚਾਹੁੰਦੀਆਂ ਕਿ ਕਸ਼ਮੀਰ ਦੇਸ਼ ਦੀ ਮੁੱਖਧਾਰਾ ਨਾਲ ਜੁੜੇ ਉੱਥੋਂ ਦੇ ਲੋਕ ਭਾਰਤ ਦੇ ਦੂਜੇ ਹਿੱਸਿਆਂ ਦੇ ਸੰਪਰਕ ‘ਚ ਆਉਣ ਬਜ਼ਾਰ ਰੋਜ਼ਾਨਾ ਕਿਤੇ-ਕਿਤੇ ਖੁੱਲ੍ਹਣ ਹੀ ਲੱਗੇ ਹਨ।
ਹਾਲਾਤ ਆਮ ਹੋਣ ਦਾ ਸੰਕੇਤ ਉਦੋਂ ਮਿਲਿਆ ਜਦੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਲਗਾਤਾਰ 11 ਦਿਨ ਘਾਟੀ ‘ਚ ਰਹਿਣ ਤੋਂ ਬਾਦ ਪਿਛਲੇ ਦਿਨੀਂ ਦਿੱਲੀ ਪਰਤ ਆਏ ਹਾਲਾਂਕਿ ਇਹ ਮੰਨ ਲੈਣਾ ਜ਼ਲਦਬਾਜ਼ੀ ਹੋਵੇਗੀ ਕਿ ਸਥਿਤੀ ਆਮ ਹੋਣ ਤੋਂ ਬਾਦ ਘਾਟੀ ਪੂਰੀ ਤਰ੍ਹਾਂ ਸ਼ਾਂਤ ਬਣੀ ਰਹੇਗੀ ਤੇ ਅੱਤਵਾਦੀ ਠੰਢੇ ਹੋ ਕੇ ਬੈਠ ਜਾਣਗੇ ਪਰੰਤੂ ਇਹ ਉਮੀਦ ਲਾਈ ਜਾ ਸਕਦੀ ਹੈ ਕਿ ਫੌਜੀ ਬਲਾਂ ਦੀ ਜ਼ਬਰਦਸਤ ਮੋਰਚਾਬੰਦੀ ਦੇ ਰਹਿੰਦੇ ਪਾਕਿਸਤਾਨ ਸਮੱਰਥਕ ਤਾਕਤਾਂ ਖੁੱਲ੍ਹ ਕੇ ਸਿਰ ਨਹੀਂ ਚੁੱਕ ਸਕਦੀਆਂ ।
ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਵੱਲੋਂ ਪਾਕਿਸਤਾਨ ਤੇ ਚੀਨ ਦੀ ਜੁਗਲਬੰਦੀ ਨੂੰ ਬੇਅਸਰ ਕੀਤੇ ਜਾਣ ਕਾਰਨ ਉਹ ਅੱਤਵਾਦੀ ਆਗੂ ਨਿਰਾਸ਼ ਹੋਏ ਹੋਣਗੇ ਜੋ ਇਹ ਸੋਚਦੇ ਸਨ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਘਾਟੀ ‘ਚ ਕੀਤੀ ਜਾ ਰਹੀ ਕਾਰਵਾਈ ਨੂੰ ਰੋਕਣ ਲਈ ਅੰਤਰਰਾਸ਼ਟਰੀ ਦਬਾਅ ਪਵੇਗਾ ਪਰ ਜਿਵੇਂ ਸ਼ੁਰੂ ‘ਚ ਕਿਹਾ ਗਿਆ ਕਿ ਸਾਡੇ ਦੇਸ਼ ਦੇ ਅੰਦਰ ਇੱਕ ਵਰਗ ਵਿਸੇਸ਼ ਦੇ ਢਿੱੜ ‘ਚ ਪਾਕਿਸਤਾਨ ਤੋਂ ਜ਼ਿਆਦਾ ਦਰਦ ਹੋ ਰਿਹਾ ਹੈ ਉਨ੍ਹਾਂ ਨੂੰ ਇਹ ਵੀ ਪਚ ਨਹੀਂ ਰਿਹਾ ਕਿ ਘਾਟੀ ‘ਚ ਐਨੀ ਸ਼ਾਂਤੀ ਕਿÀੁਂ ਹੈ।
ਤਾਜ਼ਾ ਘਟਨਾਕ੍ਰਮ ‘ਚ ਜੇਐਨਯੂ ਵਿਦਿਆਰਥੀ ਅਤੇ ਸਾਬਕਾ ਸੰਘ ਲੀਡਰ ਸ਼ਹਿਲਾ ਰਾਸ਼ਿਦ ਨੇ ਕਸ਼ਮੀਰ ‘ਚ ਹਾਲਾਤ ਬੇਹੱਦ ਖਰਾਬ ਹੋਣ ਦਾ ਦਾਅਵਾ ਕਰਦੇ ਹੋਏ ਐਤਵਾਰ ਨੂੰ ਕਈ ਵਿਵਾਦਿਤ ਟਵੀਟ ਕੀਤੇ ਸਨ ਫੌਜ ਨੇ ਸ਼ਹਿਲਾ ਨੇ ਦੋਸ਼ਾਂ ਨੂੰ ਖਾਰਿਜ਼ ਕਰਦੇ ਹੋਏ ਇਸਨੂੰ ਤੱਥਹੀਣ ਦੱਸਿਆ ਤੇ ਹੁਣ ਉਨ੍ਹਾਂ ਖਿਲਾਫ਼ ਸੁਪਰੀਮ ਕੋਰਟ ‘ਚ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਵਕੀਲ ਅਲਖ਼ ਆਲੋਕ ਸ੍ਰੀਵਾਸਤਵ ਨੇ ਹਾਈਕੋਰਟ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ ‘ਚ ਝੂਠ ਫੈਲਾਉਣ ਤੇ ਗੁੰਮਰਾਹ ਕਰਨ ਦਾ ਦੋਸ਼ ਲਾਉਂਦੇ ਹੋਏ ਸ਼ਹਿਲਾ ਦੀ ਤੱਤਕਾਲ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਆਗੂ ਮਣੀਸ਼ੰਕਰ, ਪੀ. ਚਿਦੰਬਰਮ, ਗੁਲਾਮ ਨਬੀ ਅਜ਼ਾਦ ਤੇ ਸਸ਼ੀ ਥਰੂਰ ਨੇ ਇਸ ਮੁੱਦੇ ‘ਤੇ ਵਿਦਾਦਿਤ ਬਿਆਨਬਾਜ਼ੀ ਕੀਤੀ ਸੀ।
ਅਸਲ ‘ਚ ਇਨ੍ਹਾਂ ਦੇਸ਼-ਵਿਰੋਧੀ ਤਾਕਤਾਂ ਨੂੰ ਸਰਕਾਰ ਦੇ ਦਾਅਵਿਆਂ ਤੋਂ ਜ਼ਿਆਦਾ ਉਨ੍ਹਾਂ ਨੂੰ ਦੇਸ਼ ਵਿਰੋਧੀ ਤਾਕਤਾਂ ਵੱਲੋਂ ਫੈਲਾਈਆਂ ਜਾ ਰਹੀਆਂ ਖ਼ਬਰਾਂ ‘ਤੇ ਭਰੋਸਾ ਹੋਣਾ ਇਸ ਗੱਲ ਦਾ ਨਤੀਜਾ ਹੈ ਕਿ ਦੇਸ਼ ਨੂੰ ਕਮਜ਼ੋਰ ਕਰਨ ਵਾਲੇ ਸਿਰਫ਼ ਕਸ਼ਮੀਰ ਘਾਟੀ ‘ਚ ਹੀ ਨਹੀਂ ਦੇਸ਼ ਦੇ ਹੋਰ ਹਿੱਸਿਆਂ ‘ਚ ਵੀ ਹਨ ਉਂਜ ਜ਼ਿਆਦਾਤਰ ਦੇਸ਼ਵਾਸੀ ਜੰਮੂ-ਕਸ਼ਮੀਰ ਬਾਰੇ ਚੁੱਕੇ ਗਏ ਇਤਿਹਾਸਕ ਕਦਮ ਨਾਲ ਸੰਤੁਸ਼ਟ ਵੀ ਹਨ ਤੇ ਖੁਸ਼ ਵੀ ਉਨ੍ਹਾਂ ਨੂੰ ਇਹ ਵਿਸ਼ਵਾਸ ਹੈ ਕਿ ਕੇਂਦਰ ਸਰਕਾਰ ਕਸ਼ਮੀਰ ਘਾਟੀ ‘ਚ ਅੱਤਵਾਦੀਆਂ ਦਾ ਲੱਕ ਤੋੜਨ ‘ਚ ਕਾਮਯਾਬ ਹੋ ਜਾਵੇਗੀ ਪੂਰੇ ਘਟਨਾਕ੍ਰਮ ‘ਚ ਇੱਕ ਗੱਲ ਸਾਫ਼ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦੇ ਅੰਦਰ ਬੈਠੀਆਂ ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਨਾਲ ਵੀ ਸਖ਼ਤੀ ਨਾਲ ਨਜਿੱਠਿਆ ਜਾਵੇ ਭਾਰਤ ਸਰਕਾਰ ਦੇ ਫੈਸਲੇ ਦੇ ਨਾਲ ਸਾਰਾ ਦੇਸ਼ ਖੜ੍ਹਾ ਦਿਸ ਰਿਹਾ ਹੈ।