ਜ਼ਿਲ੍ਹੇ ਦੇ ਦੋਵੇਂ ਕੈਬਨਿਟ ਮੰਤਰੀਆਂ ‘ਚੋਂ ਵੀ ਇੱਕ ਵੀ ਨਾ ਬਹੁੜਿਆ |m Longowal
- ਸਟੇਜ ‘ਤੇ ਨਾ ਸੀ ਕੋਈ ਮਾਈਕ ਅਤੇ ਨਾ ਹੀ ਸਪੀਕਰ | Longowal
- ਨਾ ਹੀ ਹੋਇਆ ਇਕੱਠ ਅਤੇ ਨਾ ਹੀ ਕੋਈ ਵੱਡਾ ਬੁਲਾਰਾ ਪਹੁੰਚਿਆ
ਸੰਗਰੂਰ (ਗੁਰਪ੍ਰੀਤ ਸਿੰਘ)। ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਭਾਵੇਂ ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਸੀ ਪਰ ਇਹ ਸਮਾਗਮ ਪੂਰੀ ਤਰ੍ਹਾਂ ਨਾਲ ਰਸਮੀ ਹੋ ਨਿੱਬੜਿਆ ਕਿਉਂਕਿ ਨਾ ਤਾਂ ਕਾਂਗਰਸ ਦੀ ਕਾਨਫਰੰਸ ‘ਚ ਕੋਈ ਇਕੱਠ ਹੋਇਆ ਅਤੇ ਨਾ ਹੀ ਕੋਈ ਬੁਲਾਰਾ ਆਇਆ ਇੱਥੋਂ ਤੱਕ ਕਿ ਬੋਲਣ ਲਈ ਮਾਈਕ ਜਾਂ ਸਪੀਕਰ ਤੱਕ ਵੀ ਸਟੇਜ ‘ਤੇ ਮੌਜ਼ੂਦ ਨਹੀਂ ਸੀ ਸਿਰਫ਼ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਕੁਝ ਕੁ ਮਿੰਟਾਂ ਲਈ ਆਏ ਤੇ ਹਰਚੰਦ ਸਿੰਘ ਲੌਂਗੋਵਾਲ ਦੀ ਫੋਟੋ ਅੱਗੇ ਫੁੱਲ ਭੇਂਟ ਕਰਕੇ ਤੁਰਦੇ ਬਣੇ।
ਇਹ ਵੀ ਪੜ੍ਹੋ : ਮੀਂਹ ਕਾਰਨ ਘਰ ਦੀ ਛੱਤ ਡਿਗੀ, ਜਾਨੀ ਨੁਕਸਾਨ ਤੋਂ ਬਚਾਅ
ਜਾਣਕਾਰੀ ਮੁਤਾਬਕ ਸੰਗਰੂਰ ਪ੍ਰਸ਼ਾਸਨ ਵੱਲੋਂ ਲੌਂਗੋਵਾਲ ਦੀ 34ਵੀਂ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਲੌਂਗੋਵਾਲ ਦੀ ਅਨਾਜ ਮੰਡੀ ਵਿਖੇ ਰੱਖਿਆ ਗਿਆ ਸੀ ਸਮਾਗਮ ਦੀਆਂ ਤਿਆਰੀਆਂ ਵੇਖ ਕੇ ਮਹਿਸੂਸ ਹੋ ਰਿਹਾ ਸੀ ਕਿ ਇਹ ਸਮਾਗਮ ਕਾਂਗਰਸ ਵੱਲੋਂ ਮਹਿਜ ਰਸਮੀ ਤੌਰ ਤੇ ਹੀ ਕੀਤਾ ਗਿਆ ਇਸ ਕਾਨਫਰੰਸ ਵਿੱਚ ਸ਼ਾਮਿਲ ਲਈ ਸਿਰਫ਼ 50 ਕੁ ਕਾਂਗਰਸੀ ਹੀ ਬਹੁੜੇ ਜਿਨ੍ਹਾਂ ਵਿੱਚੋਂ ਬਹੁਤੇ ਮੰਤਰੀ ਤੇ ਕਾਂਗਰਸੀ ਆਗੂਆਂ ਤੋਂ ਆਪੋ-ਆਪਣੇ ਨਿੱਜੀ ਕੰਮ ਕਰਵਾਉਣ ਲਈ ਪਹੁੰਚੇ ਸਨ ਜ਼ਿਲ੍ਹੇ ਵਿੱਚੋਂ ਵੀ ਸਿਰਫ਼ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਤੇ ਜ਼ਿਲ੍ਹਾ ਪੁਲਿਸ ਮੁਖੀ ਤੇ ਹੋਰ ਅਫ਼ਸਰ ਹੀ ਮੌਜ਼ੂਦ ਵੇਖੇ ਗਏ ਇਸ ਤੋਂ ਇਲਾਵਾ ਹਲਕਾ ਸੁਨਾਮ ਤੋਂ ਕਾਂਗਰਸ ਦੇ ਚੋਣ ਹਾਰ ਚੁੱਕੇ ਆਗੂ ਬੀਬੀ ਦਾਮਨ ਥਿੰਦ ਬਾਜਵਾ ਤੇ ਉਨ੍ਹਾਂ ਦੇ ਪਤੀ ਹਰਮਨਦੇਵ ਬਾਜਵਾ ਹੀ ਪੁੱਜੇ ਸਮਾਗਮ ਵਿੱਚ ਪੁੱਜੇ।
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਆਉਣ ਤੋਂ ਬਾਅਦ ਉਨ੍ਹਾਂ ਸਭ ਤੋਂ ਪਹਿਲਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਫੋਟੋ ਅੱਗੇ ਫੁੱਲ ਭੇਂਟ ਕੀਤੇ ਅਤੇ ਕੁਝ ਸਮਾਂ ਸਟੇਜ ‘ਤੇ ਲੱਗੇ ਸੋਫ਼ਿਆਂ ‘ਤੇ ਬੈਠੇ ਰਹੇ ਕੁਝ ਸਮਾਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ 20 ਮਿੰਟਾਂ ਅੰਦਰ ਹੀ ਸਾਰਾ ਸਮਾਗਮ ਨੇਪਰੇ ਚੜ੍ਹ ਗਿਆ ਸਭ ਤੋਂ ਵੱਡੀ ਹੈਰਾਨੀ ਇਸ ਗੱਲ ਦੀ ਹੋਈ ਕਿ ਜ਼ਿਲ੍ਹੇ ਦੇ ਕਾਂਗਰਸ ਨਾਲ ਸਬੰਧਿਤ ਦੋ ਕੈਬਨਿਟ ਮੰਤਰੀ ਜਿਨ੍ਹਾਂ ਵਿੱਚੋਂ ਸਿੱਖਿਆ ਮੰਤਰੀ ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਤੇ ਦੂਜੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਵੀ ਇਸ ਸਮਾਗਮ ਵਿੱਚ ਆਉਣਾ ਠੀਕ ਨਾ ਸਮਝਿਆ।
ਵਿਜੈਇੰਦਰ ਸਿੰਗਲਾ ਭਵਾਨੀਗੜ੍ਹ ‘ਚ ਮੀਂਹ ਦੇ ਪਾਣੀ ਨਾਲ ਹੋਈ ਕਿਸਾਨਾਂ ਦੀਆਂ ਫਸਲਾਂ ਦੀ ਦੇਖ ਰੇਖ ਕਰਦੇ ਰਹੇ ਤੇ ਮੈਡਮ ਰਜ਼ੀਆ ਸੁਲਤਾਨਾ ਸੰਗਰੂਰ ਵਿਖੇ ਹੀ ਸਰਬੱਤ ਬੀਮਾ ਯੋਜਨਾ ਦੀ ਸ਼ੁਰੂਆਤ ਵਿੱਚ ਰੁਝੇ ਹੋਏ ਦਿਖੇ ਸਮਾਗਮ ਵਿੱਚ ਆਪਣੇ ਲੀਡਰਾਂ ਨੂੰ ਸੁਣਨ ਆਏ ਕੁਝ ਕਾਂਗਰਸੀ ਵੀ ਪਾਰਟੀ ਵੱਲੋਂ ਅਪਣਾਈ ਇਸ ਨੀਤੀ ਕਾਰਨ ਖਫ਼ਾ ਦਿਸੇ ਤੇ ਉਹ ਕਹਿੰਦੇ ਸੁਣੇ ਗਏ ਕਿ ਜੇਕਰ ਕਿਸੇ ਨੇ ਆਉਣਾ ਹੀ ਨਹੀਂ ਸੀ ਤਾਂ ਇਸ ਨੂੰ ਰਾਜ ਪੱਧਰੀ ਸਮਾਗਮ ਦਾ ਨਾਂਅ ਕਿਉਂ ਦਿੱਤਾ ਗਿਆ।
ਇਸ ਤਰ੍ਹਾਂ ਜੁੜਿਆ ਕਾਂਗਰਸ ਦਾ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਨਾਲ ਨਾਤਾ | Longowal
ਪੰਜਾਬ ਕਾਂਗਰਸ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਕਾਰਜਕਾਲ ‘ਚ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਨੂੰ ਪੰਜਾਬ ਦੇ ਅਮਨ ਦਾ ਰਖਵਾਲਾ ਮੰਨ ਕੇ ਉਨ੍ਹਾਂ ਦੀ ਬਰਸੀ ਮਨਾਉਣੀ ਸ਼ੁਰੂ ਕੀਤੀ ਸੀ।