ਲੌਂਗੋਵਾਲ ਵਿਖੇ ਵੱਖ ਵੱਖ ਦਲਿਤ ਮਜਦੂਰ ਜੱਥੇਬੰਦੀਆਂ ਨੇ ਕੇਦਰ ਸਰਕਾਰ ਖਿਲਾਫ਼ ਲਾਇਆ ਧਰਨਾ

Dalit labor, Organized, Government, Longowal

ਲੌਂਗੋਵਾਲ (ਕ੍ਰਿਸ਼ਨ ਲੌਂਗੋਵਾਲ)। ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਜੀ ਦੇ ਮੰਦਰ ਤੋੜਨ ਨੂੰ ਲੈਕੇ ਦਲਿਤ ਭਾਈ ਚਾਰੇ ਵੱਲੋਂ ਕਸਬਾ ਅੰਦਰ ਪੰਜਾਬ ਬੰਦ ਦਾ ਸੱਦਾ ਦੇਕੇ ਪੂਰੇ ਮੇਨ ਬਜਾਰ ਅੰਦਰ ਮੋਦੀ ਸਰਕਾਰ ਮੁਰਦਾ ਬਾਦ ਦੇ ਨਾਅਰੇ ਲਾ ਕੇ ਰੋਸ਼ ਮਾਰਚ ਕੱਢਿਆ ਗਿਆ ਅਤੇ ਪੂਰਾ ਮੇਨ ਬਜਾਰ ਬੰਦ ਰਿਹਾ ਅਤੇ ਸੁਨਾਮ ਰੋਡ ਤੇ ਆਵਾਜਾਈ ਰੋਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕ ਹਾਜਰ ਸਨ ਇਸ ਮੋਕੇ ਵੱਖ ਵੱਖ ਬੁਲਾਰਿਆ ਵੱਲੋਂ ਨੇ ਦੱਸਿਆ ਕਿ ਦਿੱਲੀ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਹ ਪ੍ਰਾਚੀਨ ਮੰਦਰ 700 ਸਾਲ ਪੁਰਾਣਾ ਬਣਿਆ ਹੋਇਆ ਸੀ ਅਤੇ ਇਸ ਇਤਿਹਾਸਕ ਮੰਦਰ ਲਈ ਭਾਰਤ ਦੇ ਉਸ ਸਮੇਂ ਦੇ ਬਾਦਸ਼ਾਹ ਸਿਕੰਦਰ ਲੋਧੀ ਵੱਲੋਂ 700 ਕੈਨਾਲ ਜ਼ਮੀਨ ਵੀ ਦਿੱਤੀ ਗਈ ਸੀ ।

ਜੋ ਕਿ ਮੰਦਿਰ ਦੇ ਨਾਂ ਰਜਿਸਟਰਡ ਹੈ। ਪਰ ਹੁਣ ਸਾਜ਼ਿਸ਼ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਇਸ ਮੰਦਰ ਨੂੰ ਜ਼ਬਰਦਸਤੀ ਤੋੜਿਆ ਗਿਆ ਹੈ,ਮੰਦਰ ਵਿੱਚ ਸੁਸ਼ੋਭਿਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਮੂਰਤੀ ਦੀ ਵੀ ਬੇਅਦਬੀ ਕੀਤੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮੰਦਰ ਨੂੰ ਦੁਬਾਰਾ ਤੋਂ ਉਸੇ ਤਰ੍ਹਾਂ ਠੀਕ ਕਰਕੇ ਗੁਰੂ ਰਵੀਦਾਸ ਮਹਾਰਾਜ ਜੀ ਦੀ ਮੂਰਤੀ ਦੀ ਸਥਾਪਨਾ ਨਾ ਕੀਤੀ ਤਾਂ ਸਮੁੱਚੇ ਦਲਿਤ ਭਾਈਚਾਰੇ ਵੱਲੋਂ ਬਹੁਤ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਣਗੇ। ਇਸ ਮੌਕੇ ਕਿਰਤੀ ਲੋਕ ਏਕਤਾ ਗਰੁੱਪ ਦੇ ਆਗੂ ਪ੍ਰਿਥੀ ਲੌਂਗੋਵਾਲ, ਸਾਬਕਾ ਥਾਣੇਦਾਰ ਬਲਦੇਵ ਸਿੰਘ, ਕਸ਼ਮੀਰਾ ਸਿੰਘ, ਅਜੈਬ ਸਿੰਘ, ਬਲੌਰ ਸਿੰਘ ,ਅਤੇ ਵੱਡੀ ਗਿਣਤੀ ਵਿੱਚ ਲੋਕ ਧਰਨੇ ਵਿੱਚ ਸ਼ਾਮਲ ਸਨ।