ਹੜ੍ਹ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਅੱਜ ਵਾਇਨਾਡ ਜਾਣਗੇ ਰਾਹੁਲ
- ਹਰਿਆਣਾ ‘ਚ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ
- 72 ਘੰਟੇ, 93 ਮੌਤਾਂ
- ਭਾਰਤੀ ਫੌਜ, ਨੇਵੀ ਤੇ ਏਅਰਫੋਰਸ ਦੇ ਜਵਾਨ ਰਾਹਤ ਕਾਰਜਾਂ ‘ਚ ਜੁਟੇ
ਨਵੀਂ ਦਿੱਲੀ (ਏਜੰਸੀ)। ਹਰਿਆਣਾ, ਪੰਜਾਬ, ਰਾਜਸਥਾਨ ‘ਚ ਕੁਝ ਥਾਵਾਂ ‘ਤੇ ਭਾਰਤੀ ਮੀਂਹ ਨਾਲ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ ਸਰਸਾ, ਫਤਿਆਬਾਦ, ਹਿਸਾਰ ‘ਚ ਅੱਜ ਮੀਂਹ ਤੋਂ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਓਧਰ ਕੇਰਲ, ਕਰਨਾਟਕ ਤੇ ਮਹਾਂਰਾਸ਼ਟਰ ‘ਚ ਮੀਂਹ ਤੇ ਹੜ੍ਹ ਦਾ ਕਹਿਰ ਜਾਰੀ ਹੈ ਪਿਛਲੇ 72 ਘੰਟਿਆਂ ‘ਚ ਤਿੰਨੇ ਸੂਬਿਆਂ ‘ਚ 93 ਜਾਨਾਂ ਜਾ ਚੁੱਕੀਆਂ ਹਨ ਹੜ੍ਹ ਤੇ ਮੀਂਹ ਨਾਲ ਕੇਰਲ ‘ਚ ਇਸ ਮਾਨਸੂਨ ਦੌਰਾਨ 42 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਕੇਰਲ ਦੇ ਵਾਇਨਾਡ ਤੇ ਮਲਪਪੁਰਮ ‘ਚ ਧਰਤੀ ਖਿਸਕਣ ਦੇ ਚੱਲਦੇ 40 ਵਿਅਕਤੀ ਹਾਲੇ ਵੀ ਫਸੇ ਹਨ, ਜਿਸ ਨਾਲ ਮੌਤ ਦਾ ਅੰਕੜਾ ਹੋਰ ਵਧਣ ਦੀ ਸੰਭਾਵਨਾ ਹੈ ਇੱਥੇ ਖਰਾਬ ਮੌਸਮ ਕਾਰਨ ਰੇਸਕਿਊ ਆਪ੍ਰੇਸ਼ਨ ਪ੍ਰਭਾਵਿਤ ਹੋ ਰਿਹਾ ਹੈ ਰੇਸਕਿਊ ਆਪ੍ਰੇਸ਼ਨ ‘ਚ ਫੌਜ ਤੇ ਐਨਡੀਆਰਐਫ ਦੀ ਮੱਦਦ ਲਈ ਜਾ ਰਹੀ ਹੈ ਤਮਿਲਨਾਡੂ ‘ਚ ਵੀ ਮੀਂਹ ਦੇ ਚੱਲਦੇ 5 ਦੀ ਮੌਤ ਹੋ ਚੁੱਕੀ ਹੈ ਭਾਰਤੀ ਫੌਜ, ਨੇਵੀ ਤੇ ਏਅਰਫੋਰਸ ਦੇ ਜਵਾਨ ਰਾਹਤ ਕਾਰਜ ‘ਚ ਜੁਟੇ ਹਨ ਹੜ੍ਹ ਪ੍ਰਭਾਵਿਤ ਚਾਰ ਸੂਬਿਆਂ ਦੇ 16 ਜ਼ਿਲ੍ਹਿਆਂ ‘ਚ 123 ਰੇਸਕਿਊ ਟੀਮਾਂ ਫਸੇ ਲੋਕਾਂ ਨੂੰ ਮੱਦਦ ਪਹੁੰਚਾ ਰਹੀਆਂ ਹਨ।