ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ) ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਸੜਕ ‘ਤੇ ਅੱਜ ਇੱਕ ਮੋਟਰਸਾਈਕਲ ਦੇ ਬੱਸ ਹੇਠਾਂ ਆਉਣ ਕਾਰਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿੰਡ ਵੜਿੰਗ ਦੇ ਚਾਰ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਹੇ ਸਨ। ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਸੜਕ ‘ਤੇ ਇਕ ਟਰੱਕ ਨੂੰ ਓਵਰਟੇਕ ਕਰਨ ਸਮੇਂ ਮੋਟਰਸਾਈਕਲ ਬੱਸ ਦੇ ਹੇਠਾਂ ਆ ਗਿਆ। ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ 18 ਤੋਂ 20 ਸਾਲ ਤੱਕ ਦੱਸੀ ਜਾ ਰਹੀ ਹੈ। ਇਸ ਸਮੇਂ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਸੜਕ ‘ਤੇ ਆਵਾਜਾਈ ਬੰਦ ਕਰਕੇ ਬਦਲਵੇਂ ਰਸਤਿਆਂ ਰਾਹੀਂ ਗੱਡੀਆਂ ਲੰਘਾਈਆਂ ਜਾ ਰਹੀਆਂ ਹਨ। ਮੌਕੇ ‘ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Punjab Government: ਪੰਜਾਬ ਸਰਕਾਰ ਨੇ ਕਰਵਾਈ ਬੱਲੇ! ਬੱਲੇ!, ਜਾਰੀ ਕੀਤੀ ਪਹਿਲੀ ਕਿਸ਼ਤ, ਇਨ੍ਹਾਂ ਨੂੰ ਹੋਵੇਗਾ ਲਾਭ
ਸਮਾਜਿਕ ਨਿਆਂ, ਅਧਿਕਾਰਤਾ ਅਤੇ...
ਰੱਖੜੀ ਮੌਕੇ ਮੰਤਰੀ Dr. Baljit Kaur ਦਾ ਔਰਤਾਂ ਨੂੰ ਤੋਹਫ਼ਾ, ਔਰਤਾਂ ਨਾਲ ਜੁੜੀਆਂ ਸਕੀਮਾਂ ‘ਚ ਕੀਤੇ ਇਹ ਬਦਲਾਅ
Dr. Baljit Kaur: ਚੰਡੀਗੜ੍ਹ...
Women Scheme 1500: ਮਹਿਲਾਵਾਂ ਨੂੰ ਰੱਖੜੀ ਦਾ ਤੋਹਫ਼ਾ, 1500 ਵਾਲੀ ਸਕੀਮ ਨੂੰ ਮਨਜ਼ੂਰੀ, ਪੰਚਾਇਤਾਂ ਲਈ ਹੁਕਮ ਹੋਏ ਜਾਰੀ
Women Scheme 1500: ਸ਼ਿਮਲਾ।...
LPG Subsidy: ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਲਿਆ ਮਹੱਤਵਪੂਰਨ ਫੈਸਲਾ
LPG Subsidy: ਐੱਲਪੀਜੀ ਸਬਸਿ...
Election Commission: ਰਾਹੁਲ-ਚੋਣ ਕਮਿਸ਼ਨ ਦੀ ਸ਼ਬਦੀ ਜੰਗ ਸਿਖਰ ’ਤੇ, ਵੋਟ ਚੋਰੀ ਦੇ ਦੋਸ਼ਾਂ ’ਤੇ ਚੋਣ ਕਮਿਸ਼ਨ ਸਖ਼ਤ
Election Commission: ਕਿਹਾ...
Rakhi Festival School Event: ਚੰਦਰ ਮਾਡਲ ਸਕੂਲ ’ਚ ਰੱਖੜੀ ਦਾ ਪਵਿੱਤਰ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਸਕੂਲ ਵਿੱਚ ਸਾਰੇ ਪੁਰਾਤਨ ਤਿਉ...
Indian Army Martyr: ਸ਼ਹੀਦ ਫੌਜੀ ਰਿੰਕੂ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ
ਪੂਰੇ ਪਿੰਡ 'ਚ ਮਾਹੌਲ ਹੋਇਆਂ ...
Punjab Agriculture News: ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ ’ਚ ਝੋਨੇ ਦੀ ਫਸਲ ਨੂੰ ਮਧਰੇਪਣ ਨੇ ਲਿਆ ਲਪੇਟੇ ’ਚ
ਵੱਖ-ਵੱਖ ਪਿੰਡਾਂ ’ਚ 100 ਏਕੜ...
Amloh Nasha Mukti Yatra: ਅਮਲੋਹ ਦੇ ਵਾਰਡ ਨੰਬਰ ਇੱਕ ’ਚ ਨਸ਼ਾ ਮੁਕਤੀ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਿਆ
ਵਿਧਾਇਕ ਗੁਰਿੰਦਰ ਸਿੰਘ ਗੈਰੀ ...