ਬਰਨਾਲਾ (ਜਸਵੀਰ ਸਿੰਘ) ਜ਼ਿਲ੍ਹੇ ਦੇ ਪਿੰਡ ਮੂੰਮ ਵਿਖੇ ਲੰਘੀ ਰਾਤ ਅਣਪਛਾਤਿਆਂ ਨੇ ਇੱਕ ਕਿਸਾਨ ਪਰਿਵਾਰ ਦੇ ਘਰੋਂ ਅੱਠ ਤੋਲੇ ਸੋਨਾ ਤੇ ਤਿੰਨ ਲੱਖ ਰੁਪਏ ਨਗਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਬੁੱਟਰਾਂ ਵਾਲੇ ਨੇ ਦੱਸਿਆ ਕਿ ਲੰਘੀ ਰਾਤ ਉਹ ਆਪਣੇ ਸਮੁੱਚੇ ਪਰਿਵਾਰ ਸਮੇਤ ਵਿਹੜੇ ‘ਚ ਪਏ ਸਨ ਕਿ ਦੇਰ ਰਾਤ ਕੁੱਝ ਅਣਪਛਾਤਿਆਂ ਨੇ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਦਾਖਲ ਹੋਣ ਪਿੱਛੋਂ ਪੇਟੀ ਤੇ ਅਲਮਾਰੀ ਦੇ ਜ਼ਿੰਦਰੇ ਤੋੜ ਕੇ ਫਰੋਲਾ-ਫਰੋਲੀ ਕਰਦਿਆਂ 8 ਤੋਲੇ ਸੋਨਾ ਤੇ ਤਕਰੀਬਨ 3 ਲੱਖ ਰੁਪਏ ਦੀ ਨਗਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ। ਜਿਸ ਸਬੰਧੀ ਉਨ੍ਹਾਂ ਨੂੰ ਪਤਾ ਸਵੇਰ ਸਮੇਂ ਲੱਗਾ ਜਦੋਂ ਕੋਠੀ ਦੇ ਕਮਰੇ ‘ਚ ਪੇਟੀ ਤੇ ਅਲਮਾਰੀ ਵਿਚਲਾ ਸਮਾਨ ਖਿੱਲਰਿਆ ਪਿਆ ਦੇਖਿਆ। ਉਨ੍ਹਾਂ ਤੁਰੰਤ ਥਾਣਾ ਮਹਿਲ ਕਲਾਂ ਦੀ ਪੁਲਿਸ ਨੂੰ ਸੂਚਿਤ ਕੀਤਾ। ਮੌਕਾ ਦੇਖਣ ਪੁੱਜੇ ਥਾਣਾ ਮੁਖੀ ਮੋਹਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਕਿਹਾ ਕਿ ਚੋਰ ਜਲਦ ਹੀ ਉਨ੍ਹਾਂ ਦੀ ਗ੍ਰਿਫ਼ਤ ਵਿੱਚ ਹੋਣਗੇ।
ਤਾਜ਼ਾ ਖ਼ਬਰਾਂ
Name Calling Mobile Phone: ਮੋਬਾਇਲ ’ਚ ਕਾਲ ਆਉਣ ’ਤੇ ਨੰਬਰ ਦੇ ਨਾਲ ਦਿਸੇਗਾ ਨਾਂਅ, ਹੋਣ ਜਾ ਰਿਹੈ ਵੱਡਾ ਬਦਲਾਅ
Name Calling Mobile Phone...
New Traffic Rule: ਵਾਹਨ ਚਾਲਕਾਂ ਲਈ ਵੱਡੀ ਖਬਰ, ਜ਼ਰੂਰੀ ਹੋਣ ਜਾ ਰਿਹੈ ਇਹ ਨਿਯਮ, ਧਿਆਨ ਨਾਲ ਪੜ੍ਹੋ ਇਹ ਖਬਰ
New Traffic Rule: ਚੰਡੀਗੜ੍...
Uttar Pradesh Boat Accident: ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ, ਲਾਪਤਾ ਲੋਕਾਂ ਦੀ ਭਾਲ ’ਚ ਬਚਾਅ ਟੀਮਾਂ
Uttar Pradesh Boat Accide...
Dengue Cases In Punjab: ਡੇਂਗੂ ਪੰਜਾਬ ’ਚ ਇੱਕ ਵਾਰ ਮੁੜ ਪਸਾਰਨ ਲੱਗਾ ਪੈਰ
Dengue Cases In Punjab: ਡ...
Child Begging Exploitation: ਭੀਖ ਲਈ ਮਾਸੂਮਾਂ ਦਾ ਸ਼ੋਸ਼ਣ ਇੱਕ ਗੰਭੀਰ ਸਮਾਜਿਕ ਸਮੱਸਿਆ
Child Begging Exploitatio...
Punjab News: ਮੁੱਖ ਮੰਤਰੀ ਮਾਨ ਨੇ ਲੁਧਿਆਣਾ ਆਰਟੀਓ ਦਫ਼ਤਰ ਨੂੰ ਜੜਿਆ ਤਾਲਾ
ਪੰਜਾਬ ਆਰਟੀਓ ਸੇਵਾਵਾਂ ਅੱਜ ਤ...
Sardar Vallabhbhai Patel: ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ ਮੌਕੇ ਕੱਢਿਆ ਜਾਵੇਗਾ ਪੈਦਲ ਮਾਰਚ : ਵਧੀਕ ਡਿਪਟੀ ਕਮਿਸ਼ਨਰ
ਜ਼ਿਲ੍ਹਾ ਨਿਵਾਸੀਆਂ ਨੂੰ ਪੈਦਲ ...
Drugs Seizure: ਵੱਖ-ਵੱਖ ਮੁਕੱਦਮਿਆਂ ’ਚ ਭਾਰੀ ਮਾਤਰਾਂ ’ਚ ਬਰਾਮਦ ਕੀਤੇ ਨਸ਼ੀਲੇ ਪਦਾਰਥ ਕਰਵਾਏ ਨਸ਼ਟ
ਪਿਛਲੇ ਕੁਝ ਸਮੇਂ ਅੰਦਰ ਹੀ ਐਨ...
Punjab MLA FIR: ਪੰਜਾਬ ਦੇ ਵਿਧਾਇਕ ’ਤੇ ਹਰਿਆਣਾ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼
ਡਾ. ਗੁਰਚਰਨ ਰਾਮ ਵੱਲੋਂ ਵਿਧਾ...
Operation Sindoor Pilot: ਰਾਸ਼ਟਰਪਤੀ ਨਾਲ ਨਜ਼ਰ ਆਈ ਆਪ੍ਰੇਸ਼ਨ ਸੰਧੂਰ ਦੀ ਪਾਇਲਟ
ਰਾਫੇਲ ’ਚ ਉਡਾਣ ਭਰਨ ਗਏ ਸਨ ਰ...














