ਬਿਹਾਰ ‘ਚ ਹੜ ਕਾਰਨ ਟ੍ਰੇਨ ਆਵਾਜਾਈ ‘ਚ ਅੜਿੱਕਾ
ਸਮਸਤੀਪੁਰ, ਏਜੰਸੀ। ਬਿਹਾਰ ‘ਚ ਪੂਰਬ ਮੱਧ ਰੇਲਵੇ ਦੇ ਹਾਆਘਾਟ ਰੇਲਵੇ ਸਟੇਸ਼ਨ ਕੋਲ ਬਾਗਮਤੀ ਨਦੀ ‘ਤੇ ਬਣੇ ਰੇਲ ਪੁਲ ‘ਤੇ ਹੜ ਦੇ ਪਾਣੀ ਦੇ ਭਾਰੀ ਦਬਾਅ ਕਾਰਨ ਅੱਜ ਸਵੇਰੇ ਸਮਸਤੀਪੁਰ-ਦਰਭੰਗਾ ਰੇਲ ਖੰਡ ‘ਤੇ ਟ੍ਰੇਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਮੰਡਲ ਰੇਲ ਪ੍ਰਬੰਧਕ ਅਸ਼ੋਕ ਮਹੇਸ਼ਵਰੀ ਨੇ ਅੱਜ ਦੱਸਿਆ ਕਿ ਬਾਗਮਤੀ ਸਮੇਤ ਹੋਰ ਨਦੀਆਂ ਦੇ ਜਲ ਪੱਧਰ ‘ਚ ਲਗਾਤਾਰ ਹੋ ਰਹੇ ਵਾਧੇ ਅਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਹਿਤੀਆਤ ਦੇ ਤੌਰ ‘ਤੇ ਸਮਸਤੀਪੁਰ-ਦਰਭੰਗਾ ਰੇਲ ਖੰਡ ‘ਤੇ ਗੱਡੀਆਂ ਦੀ ਆਵਾਜਾਈ ਤੁਰੰਤ ਬੰਦ ਕਰ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਇਸ ਰੇਲ ਮੰਡਲ ਦੇ ਹਾਯਾਘਾਟ ਸਟੇਸ਼ਨ ਕੋਲ ਬਣੇ ਪੁਲ ਸੰਖਿਆ-16 ‘ਤੇ ਪਾਣੀ ਦਾ ਭਾਰੀ ਦਬਾਅ ਹੈ ਜਿਸ ਕਾਰਨ ਸਮਸਤੀਪੁਰ ਦਰਭੰਗਾ ਰੇਲ ਖੰਡ ਤੋਂ ਹੋ ਕੇ ਚੱਲਣ ਵਾਲੀਆਂ ਸੱਤ ਟ੍ਰੇਨਾਂ ਦੀ ਆਵਾਜਾਈ ਰੱਦ ਕਰ ਦਿੱਤੀ ਗਈ ਹੈ। ਸ੍ਰੀ ਮਹੇਸ਼ਵਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਵੀਂ ਦਿੱਲੀ ਜਾਣ ਵਾਲੀ 12565 ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਸਮੇਤ ਚਾਰ ਮੁਖੀ ਟ੍ਰੇਨਾਂ ਦੀ ਆਵਾਜਾਈ ਭਾਇਆ ਦਰਭੰਗਾ-ਸੀਤਾਮੜੀ-ਮੁਜੱਫਰਪੁਰ ਕੀਤਾ ਜਾਵੇਗਾ। ਇਸ ਦਰਮਿਆਨ ਟ੍ਰੇਨਾਂ ਦੀ ਆਵਾਜਾਈ ਬੰਦ ਹੋਣ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰੇਲ ਖੰਡ ਦੇ ਵੱਖ-ਵੱਖ ਸਟੇਸ਼ਨਾਂ ‘ਤੇ ਯਾਤਰੀਆਂ ਦੀ ਭਾਰੀ ਭੀੜ ਲੱਗੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।