ਗੁਸਾਏ ਪਿੰਡ ਵਾਸੀਆਂ ਨੇ ਸੜਕ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਅਜਯ ਕਮਲ/ਜਤਿੰਦਰ ਲੱਕੀ, ਰਾਜਪੁਰਾ
ਰਾਜਪੁਰਾ ਪਟਿਆਲਾ ਰੋਡ ‘ਤੇ ਪੈਂਦੇ ਪਿੰਡ ਖੇੜੀ ਗੰਢਿਆਂ ਵਿਖੇ ਦੋ ਬੱਚੇ ਭੇਦ ਭਰੀ ਹਾਲਤ ਵਿੱਚ ਗੁੰਮ ਹੋਣ ਦੇ ਕਾਰਨ ਪਿੰਡ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਰਾਵਾਈ ਨੂੰ ਦੇਖਦੇ ਹੋਏ ਰਾਜਪੁਰਾ ਪਟਿਆਲਾ ਰੋਡ ‘ਤੇ ਜਾਮ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ।
ਮੌਕੇ ‘ਤੇ ਪਹੁੰਚੇ ਪੁਲਿਸ ਤੇ ਆਲਾ ਅਫਸਰਾਂ ਨੇ ਪਿੰਡ ਅਤੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਬੱਚਿਆਂ ਨੂੰ ਛੇਤੀ ਲੱਭਣ ਦਾ ਵਿਸ਼ਵਾਸ ‘ਤੇ ਜਾਮ ਖੁਲ੍ਹਵਾਇਆ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੱਚੇ ਦੇਰ ਸ਼ਾਮ ਕਰੀਬ 8.30 ਵਜੇ ਘਰੋ ਕੋਲਡਡ੍ਰਿੰਕ (ਠੰਡਾ) ਲੈਣ ਲਈ ਗਏ ਸੀ ਜੋ ਕਿ ਵਾਪਸ ਨਾ ਆਉਣ ‘ਤੇ ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਜਦੋਂ ਉਹ ਦੋਵੇਂ ਕਿਥੇ ਵੀ ਨਾ ਮਿਲੇ ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪਰ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਦੇਖਦੇ ਹੋਏ ਪਰਿਵਾਰ ਅਤੇ ਸਮੂਹ ਪਿੰਡ ਦੇ ਲੋਕਾਂ ਨੇ ਰਾਜਪੁਰਾ ਪਟਿਆਲਾ ਰੋਡ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕਿ ਨਾਅਰੇਬਾਜ਼ੀ ਕੀਤੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉੱਕਤ ਦੋਵਾਂ ਬੱਚਿਆਂ ਵਿੱਚੋਂ ਵੱਡਾ ਜਸ਼ਨਦੀਪ ਉਮਰ ਲਗਭਗ 10 ਸਾਲਾ, ਛੋਟਾ ਹਸਨਦੀਪ ਸਿੰਘ ਉਮਰ 8 ਸਾਲ ਜਿਨ੍ਹਾਂ ਦੀ ਅਜੇ ਤੱਕ ਕੋਈ ਵੀ ਉਘ ਸੁਘ ਨਹੀਂ ਮਿਲੀ। ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਅਤੇ ਹੋਰ ਇਲਾਕਿਆਂ ਵਿੱਚ ਭਾਲ ਜਾਰੀ ਹੈ। ਇਸ ਮੌਕੇ ਜਦੋਂ ਡੀ ਐਸ ਪੀ ਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉੱਕਤ ਮਾਮਲੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦੀ ਹੀ ਅਸੀਂ ਦੋਸ਼ੀਆਂ ਨੂੰ ਕਾਬੂ ਕਰ ਲਵੇਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Two Children, Lost, Traumatic, Conditions