ਇੰਗਲੈਂਡ ਇੰਕ ਬਾਊਂਡਰੀ ਜ਼ਿਆਦਾ ਲਾ ਕੇ ਵਿਸ਼ਵ ਕੱਪ ਚੈਂਪੀਅਨ ਬਣਿਆ
ਲਾਰਡਸ, ਏਜੰਸੀ।
ਲਾਰਡਸ ਮੈਦਾਨ ‘ਤੇ ਇੰਲਗੈਂਡ ਨੇ ਨਿਊਜ਼ੀਲੈਂਡ ਨੂੰ ਵਿਸ਼ਵ ਕੱਪ ਦੇ ਫਾਈਨਲ ਮੈਚ ‘ਚ ਹਰਾ ਦਿੱਤਾ। ਇਹ ਪਹਿਲੀ ਵਾਰ ਖਿਤਾਬ ਜਿੱਤਣ ‘ਚ ਕਾਮਯਾਬ ਰਹੀ। ਇੰਗਲੈਂਡ ਵਿਸ਼ਵ ਕੱਪ ਜਿਤਣ ਵਾਲਾ ਛੇਵਾਂ ਦੇਸ਼ ਬਣ ਗਿਆ। ਬੇਨ ਸਟੋਕਸ ਤੇ ਜੋਸ ਬਟਲਰ ਦੀ ਭਾਈਵਾਲੀ ਸਾਂਝੇਦਾਰੀ ਦੀ ਬਦੌਲਤ ਇੰਗਲੈਂਡ ਦੀ ਟੀਮ ਚੈਂਪੀਅਨ ਬਣਨ ‘ਚ ਸਫਲ ਰਹੀ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜੀ ਕਰਦਿਆਂ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 241 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ ਵੀ 50 ਓਵਰਾਂ ‘ਚ 241 ਦੌੜਾਂ ਬਣਾ ਸਕੀ। ਮੈਚ ਦਾ ਫੈਸਲਾ ਸੁਪਰ ਓਵਰ ‘ਚ ਹੋਇਆ। ਇੰਗਲੈਂਡ ਨੇ ਸੁਪਰ ਓਵਰ ‘ਚ ਪਹਿਲੇ ਬੱਲੇਬਾਜੀ ਕਰਦਿਆਂ 15 ਦੌੜਾਂ ਬਣਾਈਆਂ। ਉਸ ਲਈ ਬਟਲਰ ਤੇ ਸਟੋਕਸ ਨੇ ਬੱਲੇਬਾਜੀ ਕੀਤੀ। ਨਿਊਜੀਲੈਂਡ ਲਈ ਟ੍ਰੇਟ ਬੋਲਟ ਨੇ ਗੇਂਦਬਾਜੀ ਕੀਤੀ। ਨਿਊਜ਼ੀਲੈਂਡ ਲਈ ਮਾਰਟਿਨ ਗੁਪਟਿਲ ਤੇ ਜੇਮਸ ਨੀਸ਼ਮ ਨੇ ਬੱਲੇਬਾਜੀ ਕੀਤੀ। ਦੋਵਾਂ ਨੇ 15 ਦੌੜਾਂ ਬਣਾਈਆਂ। ਇੰਗਲੈਂਡ ਲਈ ਜੋਰਫਾ ਆਰਚਰ ਨੇ ਗੇਂਦਬਾਰੀ ਕੀਤੀ। ਜ਼ਿਆਦਾ ਬ੍ਰਾਊਂਡੀ ਲਾਉਣ ਦੇ ਆਧਾਰ ‘ਤੇ ਇੰਲਗੈਂਡ ਨੇ ਇਹ ਮੈਚ ਜਿੱਤ ਲਿਆ ਤੇ ਵਿਸ਼ਵ ਕੱਪ ਦੀ 6ਵੀਂ ਟੀਮ ਚੈਂਪੀਅਨ ਰਹੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।