ਹਰਿਆਣਾ, ਦਿੱਲੀ ‘ਚ ਜੁਲਾਈ ਦੇ ਪਹਿਲੇ ਹਫ਼ਤੇ ‘ਚ ਆਵੇਗਾ ਮੌਨਸੂਨ

Monsoon, Haryana, First Week July

ਮੁੰਬਈ ‘ਚ 10 ਸਾਲਾਂ ‘ਚ 24 ਘੰਟੇ ‘ਚ ਦੂਜੀ ਵਾਰ ਪਿਆ ਸਭ ਤੋਂ ਵੱਧ ਮੀਂਹ

ਗਰਮੀ ਕਾਰਨ 8ਵੀਂ ਕਲਾਸ ਦੀਆਂ ਛੁੱਟੀਆਂ ਵਧੀਆਂ

ਏਜੰਸੀ
ਨਵੀਂ ਦਿੱਲੀ, 30 ਜੂਨ

ਦਿੱਲੀ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਦੀ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਗਰਮੀ ਦੀਆਂ ਛੁੱਟੀਆਂ ਇੱਕ ਹਫ਼ਤੇ ਲਈ ਵਧਾ ਦਿੱਤੀਆਂ ਹਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਟਵੀਟ ਕਰਕੇ ਕਿਹਾ, ਦਿੱਲੀ ‘ਚ ਗਰਮ ਮੌਸਮ ਨੂੰ ਦੇਖਦਿਆਂ ਸਕੂਲਾਂ ‘ਚ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਲਈ ਗਰਮੀਆਂ ਦੀਆਂ ਛੁੱਟੀਆਂ ਇੱਕ ਹਫ਼ਤੇ ਦੇ ਲਈ ਵਧਾਈਆਂ ਜਾ ਰਹੀਆਂ ਹਨ ਸਿਸੋਦੀਆ ਨੇ ਕਿਹਾ ਅੱਠਵੀਂ ਤੱਕ ਦੇ ਬੱਚਿਆਂ ਦੇ ਸਕੂਲ ਹੁਣ 8 ਜੁਲਾਈ ਤੋਂ ਖੁੱਲ੍ਹਣਗੇ।

ਇੱਕ ਪਾਸੇ ਜਿੱਥੇ ਮੁੰਬਈ ‘ਚ ਮੀਂਹ ਨਾਲ ਪਾਣੀ-ਪਾਣੀ ਹੋ ਗਿਆ ਹੈ ਉੱਥੇ ਉੱਤਰ ਭਾਰਤ ‘ਚ ਗਰਮੀ ਤੋਂ ਲੋਕ ਪ੍ਰੇਸ਼ਾਨ ਹਨ ਪੰਜਾਬ ਤੇ ਹਰਿਆਣਾ ‘ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਦੋ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਪਰ ਮੀਂਹ ਨਹੀਂ ਪਿਆ ਭਿਵਾਨੀ ਤੇ ਨਾਰਨੌਲ ਵੱਧ ਗਰਮ ਸਥਾਨ ਰਹੇ ਇੱਥੇ ਤਾਪਮਾਨ 42.8 ਡਿਗਰੀ ਸੈਲਸੀਅਸ ਰਿਹਾ ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਵੱਧ ਰਿਹਾ ਉੱਤਰ ਪ੍ਰਦੇਸ਼ ‘ਚ ਭਿਆਨਕ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਮੀਂਹ ਦੀ ਬੇਸਬਰੀ ਨਾਲ ਉਡੀਕ ਹੈ ਮੌਸਮ ਵਿਭਾਗ ਅਨੁਸਾਰ ਹਰਿਆਣਾ, ਪੰਜਾਬ, ਦਿੱਲੀ ਤੇ ਹਿਮਾਚਲ ‘ਚ 3 ਤੋਂ 5 ਜੁਲਾਈ ਦਰਮਿਆਨ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਓਡੀਸ਼ਾ ਸਰਕਾਰ ਨੇ ਅਗਲੇ ਤਿੰਨ ਦਿਨਾਂ ‘ਚ ਭਾਰੀ ਮੀਂਹ ਦੇ ਅਨੁਮਾਨ ਤੋਂ ਬਾਅਦ ਸੂਬੇ ਦੇ 30 ਜ਼ਿਲ੍ਹਿਆਂ ਨੂੰ ਚਿਤਾਵਨੀ ਜਾਰੀ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।