ਦੇਵਗੌੜਾ ਵੱਲੋਂ ਮੱਧਕਾਲੀ ਚੋਣਾਂ ਦਾ ਇਸ਼ਾਰਾ
ਏਜੰਸੀ, ਨਵੀਂ ਦਿੱਲੀ
ਕਰਨਾਟਕ ਦੇ ਸੀਨੀਅਰ ਸਿਆਸੀ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਨੇ ਅੱਜ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਮੱਧਕਾਲੀ ਚੋਣਾਂ ਹੋਣਗੀਆਂ ਉਨ੍ਹਾਂ ਇਹ ਅਜਿਹੇ ਮੌਕੇ ਬਿਆਨ ਦਿੱਤਾ ਜਦੋਂ ਲੋਕ ਸਭਾ ਚੋਣਾਂ ‘ਚ ਕਾਂਗਰਸ ਜਨਤਾ ਦਲ (ਸੈਕੂਲਰ) ਗਠਜੋੜ ਆਪਣੀ ਸ਼ਰਮਨਾਕ ਹਾਰ ਤੋਂ ਬਾਅਦ ਬੁਰੇ ਦੌਰ ‘ਚੋਂ ਲੰਘ ਰਿਹਾ ਹੈ. ਹਾਲਾਂਕਿ ਉਨ੍ਹਾਂ ਬਾਅਦ ‘ਚ ਸਪੱਸ਼ਟ ਕੀਤਾ ਕਿ ਇਹ ਸਥਾਨਕ ਜ਼ਿਮਨੀ ਚੋਣਾਂ ਦਾ ਜ਼ਿਕਰ ਕਰ ਰਹੇ ਸਨ ਨਾ ਕਿ ਸੂਬਾ ਚੋਣਾਂ ਦਾ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਨੇ ਅੱਜ ਕਿਹਾ ਸੀ ਕਿ ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਕਾਂਗਰਸ ਤੇ ਉਨ੍ਹਾਂ ਦੀ ਪਾਰਟੀ ਜਦਐਸ ਦੇ ਕੁਝ ਆਗੂਆਂ ਵੱਲੋਂ ਕਰਨਾਟਕ ‘ਚ ਗਠਜੋੜ ਸਰਕਾਰ ਸਬੰਧੀ ਵਾਰ-ਵਾਰ ਜਨਤਕ ਬਿਆਨਬਾਜ਼ੀ ਕੀਤੇ ਜਾਣ ਤੋਂ ਉਹ ਆਹਤ ਹਨ ਦੇਵਗੌੜਾ ਦੀ ਇਹ ਟਿੱਪਣੀ ਸੱਤਾਧਾਰੀ ਜਦਐਸ-ਕਾਂਗਰਸ ਗਠਜੋੜ ਦੇ ਆਗੂਆਂ ਵੱਲੋਂ ਸੂਬੇ ‘ਚ ਲੋਕ ਸਭਾ ਚੋਣਾਂ ‘ਚ ਗਠਜੋੜ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਜਨਤਕ ਤੌਰ ‘ਤੇ ਵਾਰ-ਵਾਰ ਮਤਭੇਦ ਜ਼ਾਹਿਰ ਕਰਨ ਦੀ ਪੁਸ਼ਟਭੂਮੀ ‘ਚ ਆਈ ਹੈ ਦੋਵੇਂ ਪਾਰਟੀਆਂ ਇਸ ਲੋਕ ਸਪਾ ਚੋਣਾਂ ‘ਚ ਸੂਬੇ ਦੀਆਂ ਕੁੱਲ 28 ਸੀਟਾਂ ‘ਚੋਂ ਸਿਰਫ਼ ਇੱਕ-ਇੱਕ ਸੀਟ ਹੀ ਜਿੱਤ ਸਕੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।