ਵਿਸ਼ਵ ਕੱਪ: ਆਸਟਰੇਲੀਆ-ਪਾਕਿਸਤਾਨ ‘ਚ ਮੁਕਾਬਲਾ ਅੱਜ
ਟਾਂਟਨ, ਏਜੰਸੀ। ਪੰਜ ਵਾਰ ਦੇ ਚੈਂਪੀਅਨ ਆਸਟਰੇਲੀਆ ਅਤੇ ਇੱਕ ਵਾਰ ਦੇ ਜੇਤੂ ਪਾਕਿਸਤਾਨ ਦਰਮਿਆਨ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਵਿਸਫੋਟਕ ਸੰਘਰਸ਼ ਹੋਣ ਦੀ ਪੂਰੀ ਉਮੀਦ ਹੈ। ਆਸਟਰੇਲੀਆ ਅਤੇ ਪਾਕਿਸਤਾਨ ਨੇ ਵਿਸ਼ਵ ਕੱਪ ਤੋਂ ਪਹਿਲਾਂ ਪੰਜ ਇੱਕ ਰੋਜ਼ਾ ਅਤੇ ਸੀਰੀਜ਼ ਯੂਏਈ ‘ਚ ਖੇਡੀ ਸੀ ਜਿਸ ਨੂੰ ਆਸਟਰੇਲੀਆ ਨੇ 5-0 ਨਾਲ ਜਿੱਤਿਆ ਸੀ। ਇਸ ਆਧਾਰ ‘ਤੇ ਆਸਟਰੇਲੀਆ ਇਸ ਮੈਚ ‘ਚ ਜਿੱਤ ਤੇ ਦਾਅਵੇਦਾਰ ਦੇ ਰੂਪ ‘ਚ ਉਤਰੇਗਾ ਪਰ ਭਾਰਤ ਤੋਂ ਪਿਛਲੇ ਮੁਕਾਬਲੇ ‘ਚ ਮਿਲੀ ਹਾਰ ਤੋਂ ਬਾਅਦ ਉਸ ਨੂੰ ਚੌਕਸ ਰਹਿਣਾ ਹੋਵੇਗਾ। ਆਸਟਰੇਲੀਆ ਨੇ ਆਪਣੇ ਤਿੰਨ ਮੈਚਾਂ ‘ਚ ਹੁਣ ਤੱਕ ਦੋ ਮੈਚ ਜਿੱਤੇ ਹਨ ਤੇ ਉਸ ਦੇ ਖਾਤੇ ‘ਚ ਚਾਰ ਅੰਕ ਹਨ।
ਪਾਕਿਸਤਾਨ ਦੇ ਤਿੰਨ ਮੈਚਾਂ ‘ਚ ਇੱਕ ਜਿੱਤ, ਇੱਕ ਹਾਰ ਅਤੇ ਇੱਕ ਰੱਦ ਦੇ ਨਤੀਜੇ ਨਾਲ ਤਿੰਨ ਅੰਕ ਹਨ। ਪਾਕਿਸਤਾਨ ਨੇ ਵੈਸਟ ਇੰਡੀਜ਼ ਤੋਂ ਪਹਿਲਾਂ ਮੁਕਾਬਲੇ ‘ਚ ਮਿਲੀ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਵਿਸ਼ਵ ਦੀ ਨੰਬਰ ਇੱਕ ਟੀਮ ਅਤੇ ਮੇਜਬਾਨ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ ਸੀ। ਪਾਕਿਸਤਾਨ ਦਾ ਸ੍ਰੀਲੰਕਾ ਖਿਲਾਫ਼ ਮੁਕਾਬਲੇ ਬਾਰਸ਼ ਕਾਰਨ ਬਿਨਾ ਕੋਈ ਗੇਂਦ ਸੁੱਟੇ ਰੱਦ ਹੋ ਗਿਆ ਸੀ। ਦੋਵੇਂ ਟੀਮਾਂ ਲਈ ਚੌਥਾ ਮੈਚ ਕਾਫੀ ਮਹੱਤਵਪੂਰਨ ਹੈ ਅਤੇ ਇਸ ਮੈਚ ਦੇ ਨਤੀਜੇ ਨਾਲ ਉਹਨਾਂ ਦੇ ਅੱਗੇ ਦੀ ਦਿਸ਼ਾ ਤੈਅ ਹੋਵੇਗੀ। ਪਿਛਲੇ ਚੈਂਪੀਅਨ ਆਸਟਰੇਲੀਆ ਨੂੰ ਭਾਰਤ ਖਿਲਾਫ਼ ਮਿਲੀ ਹਾਰ ਨਾਲ ਝਟਕਾ ਲੱਗਿਆ ਹੈ ਅਤੇ ਪਾਕਿਸਤਾਨ ਆਪਣੇ ਗੁਆਂਢੀ ਦੀ ਜਿੱਤ ਤੋਂ ਮਨੋਵਿਗਿਆਨਕ ਲਾਭ ਲੈ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।