ਅਮਰੀਕੀ ਪ੍ਰਸ਼ਾਸਨ ‘ਚ ਮਤਭੇਦ ਦੀ ਅਫਵਾਹ ਫੈਲਾਉਣ ਦਾ ਯਤਨ: ਬੋਲਟਨ

American, Administration, Strives, Spread, Rumors, Bolton

ਅਮਰੀਕੀ ਪ੍ਰਸ਼ਾਸਨ ‘ਚ ਮਤਭੇਦ ਦੀ ਅਫਵਾਹ ਫੈਲਾਉਣ ਦਾ ਯਤਨ: ਬੋਲਟਨ

ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਕਿਹਾ ਕਿ ਰੂਸ ਅਤੇ ਚੀਨ ਸਮੇਤ ਹੋਰ ਦੇਸ਼ ਅਮਰੀਕੀ ਪ੍ਰਸ਼ਾਸਨ ‘ਚ ਮਤਭੇਦ ਬਾਰੇ ਅਫਵਾਹ ਫੈਲਾਉਣ ਦਾ ਯਤਨ ਕਰ ਰਹੇ ਹਨ। ਸ੍ਰੀ ਬੋਲਟਨ ਮੰਗਲਵਾਰ ਨੂੰ ਵਾਸ਼ਿੰਗਟਨ ‘ਚ ਦਿ ਵਾਲ ਸਟ੍ਰੀਟ ਜਰਨਲ ਸਮਾਚਾਰ ਦੇ ਇੱਕ ਪ੍ਰੋਗਰਾਮ ਦੌਰਾਨ ਕਿਹਾ, ‘ਸਾਡੇ ਕੋਲ ਇਹ ਮੰਨਣ ਦਾ ਲੋੜੀਂਦਾ ਕਾਰਨ ਹੈ ਕਿ ਉਤਰ ਕੋਰੀਆ, ਇਰਾਨ, ਵੇਨੇਜੂਏਲਾ, ਰੂਸ ਅਤੇ ਚੀਨ ਅਮਰੀਕੀ ਪ੍ਰਸ਼ਾਸਨ ਬਾਰੇ ਗਲਤ ਜਾਣਕਾਰੀ ਦੇਣ ਦਾ ਯਤਨ ਕਰਦੇ ਹਨ ਅਤੇ ਤੁਸੀਂ ਇਸ ਨੂੰ ਸਰਵਜਨਿਕ ਤੌਰ ‘ਤੇ ਦੇਖ ਸਕਦੇ ਹੋ। ਰਾਸ਼ਟਰਪਤੀ ਅਤੇ ਉਹਨਾਂ ਦੇ ਸਲਾਹਕਾਰ ਵਿਚਕਾਰ ਮਤਭੇਦ ਵਰਗੀ ਗਲਤ ਜਾਣਕਾਰੀ ਫੈਲਾਉਂਦੇ ਹਨ।

ਸ੍ਰੀ ਬੋਲਟਨ ਨੇ ਮਈ ‘ਚ ਇਰਾਨ ਦੇ ਵਿਦੇਸ਼ ਮੰਤਰੀ ਜਵਾਦ ਜਰੀਫ ਦੁਆਰਾ ਕੀਤੀ ਗਈ ਟਿੱਪਣੀ ਦਾ ਹਵਾਲਾ ਦਿੱਤਾ ਜਿਸ ‘ਚ ਉਹਨਾਂ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਹਨਾ ਦੇ ਰਾਜਨੀਤਿਕ ਸਲਾਹਕਾਰਾਂ ਦੁਆਰਾ ਇਰਾਨ ਨਾਲ ਟਕਰਾਅ ਲਈ ਉਕਸਾਇਆ ਜਾ ਰਿਹਾ ਹੈ। ਸ੍ਰੀ ਬੋਲਟਨ ਨੇ ਬਿਨਾ ਕਿਸੇ ਸਬੂਤ ਦਿੱਤੇ ਅਮਰੀਕੀ ਮੀਡੀਆ ‘ਤੇ ਵੀ ਅਮਰੀਕੀ ਪ੍ਰਸ਼ਾਸਨ ‘ਚ ਮਤਭੇਦ ਬਾਰੇ ਕਹਾਣੀਆਂ ਫੈਲਾਉਣ ਦਾ ਦੋਸ਼ ਲਗਾਇਆ। ਸ੍ਰੀ ਟਰੰਪ ਅਤੇ ਸ੍ਰੀ ਬੋਲਟਨ ਨੂੰ ਮਈ ਦੀ ਸ਼ੁਰੂਆਤ ‘ਚ ਵੇਨੇਜੂਏਲਾ ਦੇ ਰਾਜਨੀਤਿਕ ਸੰਕਟ ਨੂੰ ਲੈ ਕੇ ਮਤਭੇਦ ਦਾ ਸਾਹਮਣਾ ਕਰਨਾ ਪਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।