ਮੀਟਿੰਗ : ਕਰਾਰੀ ਹਾਰ ਤੋਂ ਬਾਅਦ ਰਾਹੁਲ ਬੋਲੇ-52 ਸਾਂਸਦ ਇੰਚ-ਇੰਚ ਦੀ ਲੜਾਈ ਲੜਨਗੇ
ਨਵੀਂ ਦਿੱਲੀ | ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਅੱਜ ਕਾਂਗਰਸ ਸੰਸਦੀ ਪਾਰਟੀ ਦੀ ਆਗੂ ਚੁਣੀ ਗਈ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਦੇ ਨਵੇਂ ਬਣੇ ਮੈਂਬਰਾਂ ਦੀ ਸੰਸਦ ਭਵਨ ‘ਚ ਹੋਈ ਮੀਟਿੰਗ ‘ਚ ਸੋਨੀਆ ਗਾਂਧੀ ਨੂੰ ਸਰਵਸੰਮਤੀ ਨਾਲ ਕਾਂਗਰਸ ਸੰਸਦੀ ਦਲ ਦਾ ਆਗੂ ਆਗੂ ਚੁਣਿਆ ਗਿਆ
ਸੋਨੀਆ ਗਾਂਧੀ 16ਵੀਂ ਲੋਕ ਸਭਾ ‘ਚ ਵੀ ਸੰਸਦੀ ਦਲ ਦੀ ਆਗੂ ਸੀ ਉਨ੍ਹਾਂ ਕਿਹਾ ਕਿ ਸ੍ਰੀਮਤੀ ਗਾਂਧੀ ਨੇ ਦੇਸ਼ ਦੇ ਸਵਾ 12 ਕਰੋੜ ਰੁਪਏ ਵੋਟਰਾਂ ਵੱਲੋਂ ਕਾਂਗਰਸ ‘ਤੇ ਭਰੋਸਾ ਪ੍ਰਗਟਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਇਸ ਦੌਰਾਨ ਸੋਨੀਆ ਗਾਂਧੀ ਨੇ 12 ਕਰੋੜ ਵੋਟਰਾਂ ਦਾ ਧੰਨਵਾਦ ਪ੍ਰਗਟ ਕੀਤਾ ਹੈ ਸ਼ਨਿੱਚਰਵਾਰ ਨੂੰ ਸੰਸਦ ਦੇ ਸੈਂਟਰਲ ਹਾਲ ‘ਚ ਹੋਈ ਕਾਂਗਰਸ ਸੰਸਦੀ ਦਲ ਦੀ ਮੀਟਿੰਗ ‘ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਕਾਂਗਰਸ ਮੈਂਬਰਾਂ ਨੂੰ ਇਹ ਯਾਦ ਰੱਖਣਾ ਹੈ ਕਿ ਅਸੀਂ ਸਾਰੇ ਸੰਵਿਧਾਨ ਲਈ ਲੜ ਰਹੇ ਹਾਂ ਤੇ ਬਿਨਾਂ ਕਿਸੇ ਭੇਦਭਾਵ ਦੇ ਹਰ ਦੇਸ਼ ਵਾਸੀ ਲਈ ਲੜ ਰਹੇ ਹਾਂ ਇਸ ਤੋਂ ਅੱਗੇ ਰਾਹੁਲ ਨੇ ਕਿਹਾ ਕਿ ਸਾਨੂੰ ਮਜ਼ਬੂਤ ਤੇ ਹਮਲਾਵਰ ਰਹਿਣਾ ਪਵੇਗਾ ਲੋਕ ਸਭਾ ਚੋਣਾਂ ‘ਚ ਬੇਹੱਦ ਘੱਟ ਸੀਟ ਜਿੱਤਣ ਦੇ ਬਾਵਜ਼ੂਦ ਰਾਹੁਲ ਨੇ ਤਾਕਤਵਰ ਹੋਣ ਦਾ ਅਹਿਸਾਸ ਕਰਵਾਇਆ ਤੇ ਕਿਹਾ ਕਿ ਅਸੀਂ 52 ਸਾਂਸਦ ਹਾਂ ਤੇ ਮੈਂ ਗਾਰੰਟੀ ਦਿੰਦਾ ਹਾਂ ਕਿ ਏ 52 ਹੀ ਭਾਜਪਾ ਤੋਂ ਇੰਚ-ਇੰਚ ਲੜਨ ਲਈ ਕਾਫ਼ੀ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ