ਸੀਰੀਆ ਦੇ ਰੱਕਾ ‘ਚ ਧਮਾਕਾ, 10 ਦੀ ਮੌਤ

One Killed, 25 Wounded, Bomb Blasts, Iraq

ਸੀਰੀਆ ਦੇ ਰੱਕਾ ‘ਚ ਧਮਾਕਾ, 10 ਦੀ ਮੌਤ

ਕਾਹਿਰਾ, ਏਜੰਸੀ। ਸੀਰੀਆ ਦੇ ਉਤਰੀ ਸ਼ਹਿਰ ਰੱਕਾ ‘ਚ ਹੋਏ ਇੱਕ ਬੰਬ ਧਮਾਕੇ ‘ਚ ਘੱਟੋ ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਐਤਵਾਰ ਨੂੰ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸਕਾਈ ਨਿਊਜ਼ ਅਰਬੀਆ ਅਨੁਸਾਰ ਰੱਕਾ ਸ਼ਹਿਰ ‘ਚ ਐਤਵਾਰ ਨੂੰ ਧਮਾਕਿਆਂ ਨਾਲ ਲੱਦੀ ਹੋਈ ਇੱਕ ਕਾਰ ‘ਚ ਧਮਾਕਾ ਹੋਇਆ। ਜਿਕਰਯੋਗ ਹੈ ਕਿ ਰੱਕਾ ਦੇ ਉਪਰ ਸਾਲ 2013 ‘ਚ ਸੀਰੀਆਈ ਵਿਰੋਧੀ ਫੌਜਾਂ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਇਸ ‘ਤੇ ਇਸਲਾਮਿਕ ਸਟੇਟ (ਆਈਐਸ) ਨੇ ਕਬਜ਼ਾ ਕਰਕੇ ਇਸ ਨੂੰ ਆਪਣੀ ਰਾਜਧਾਨੀ ਐਲਾਨ ਦਿੱਤਾ ਸੀ। ਸਾਲ 2016 ‘ਚ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫੌਜ ਦੀ ਮਦਦ ਨਾਲ ਕੁਰਦ ਲੜਾਕਿਆਂ ਵਾਲੀ ਸੀਰੀਆਈ ਡੈਮੋਕ੍ਰੇਟਿਕ ਫੋਰਸਜ਼ (ਐਸਡੀਐਫ) ਨੇ ਸ਼ਹਿਰ ਨੂੰ ਆਈਐਸ ਦੇ ਅੱਤਵਾਦੀਆਂ ਦੇ ਕਬਜ਼ੇ ‘ਚੋਂ ਛੁਡਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਸਾਲ 2017 ‘ਚ ਇਸ ਲੜਾਈ ‘ਚ ਐਸਡੀਐਫ ਨੇ ਰੱਕਾ ਸ਼ਹਿਰ ਨੂੰ ਪੂਰਨ ਤੌਰ ‘ਤੇ ਆਪਣੇ ਕਬਜ਼ੇ ‘ਚ ਲੈ ਲਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ