ਮੋਦੀ ਸਰਕਾਰ ਨੂੰ ਅਮਰੀਕਾ ਨੇ ਦਿੱਤਾ ਝਟਕਾ, ਕਾਂਗਰਸ ਨੇ ਕੱਸਿਆ ਵਿਅੰਗ
ਵਾਸ਼ਿੰਗਟਨ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਪੰਜ ਜੂਨ ਨੂੰ ਭਾਰਤ ਲਈ ਵਪਾਰ ‘ਚ ਟੈਕਸ ਦੀ ਵਿਵਸਥਾ ਨੂੰ ਸਮਾਪਤ ਕਰ ਦੇਣਗੇ, ਜਿਸ ਤਹਿਤ ਅਮਰੀਕਾ ਆਪਣੇ ਉਤਪਾਦਾਂ ‘ਤੇ ਵਿਕਾਸਸ਼ੀਲ ਦੇਸ਼ ਵਜੋਂ ਉਸ ਨੂੰ (ਭਾਰਤ ਨੂੰ) ਸਰਹੱਦੀ ਟੈਕਸ ‘ਚ ਲੱਖਾਂ ਡਾਲਰ ਦੀ ਛੋਟ ਦਿੰਦਾ ਰਿਹਾ ਸੀ ਟਰੰਪ ਨੇ ਵਾÂ੍ਹੀਟ ਹਾਊਸ ‘ਚ ਵਪਾਰ ਐਕਟ 1974 ਦਾ ਹਵਾਲਾ ਦਿੰਦਿਆਂ ਕਿਹਾ, ‘ਮੈਂ ਸਮਝਦਾ ਹਾਂ ਕਿ ਭਾਰਤ ਨੇ ਅਮਰੀਕਾ ਨੂੰ ਆਪਣੇ ਬਜ਼ਾਰਾਂ ਨੂੰ ਨਿਆਂਸੰਗਤ ਤੇ ਉਚਿਤ ਪਹੁੰਚ ਪ੍ਰਦਾਨ ਕਰਨ ਦਾ ਭਰੋਸਾ ਨਹੀਂ ਦਿੱਤਾ ਹੈ ਇਸ ਲਈ ਭਾਰਤ ਨੂੰ ਵਿਕਾਸ਼ਸੀਲ ਦੇਸ਼ ਵਜੋਂ ਮਿਲਣ ਵਾਲਾ ਲਾਭ ਪੰਜ ਜੂਨ, 2019 ਤੋਂ ਸਮਾਪਤ ਕਰਨਾ ਹੀ ਸਹੀ ਹੈ
ਜ਼ਿਕਰਯੋਗ ਹੈ ਕਿ ਟਰੰਪ ਅਮਰੀਕਾ ਦਾ ਵਪਾਰਕ ਘਾਟਾ ਘੱਟ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ ਤੇ ਇਸੇ ਤਹਿਤ ਉਹ ਭਾਰਤ ‘ਤੇ ਅਮਰੀਕੀ ਵਸਤੂਆਂ ‘ਤੇ ਉੱਚੀ ਦਰ ਤੋਂ ਟੈਕਸ ਲਾਉਣ ਦਾ ਦੋਸ਼ ਲਾਉਂਦੇ ਰਹੇ ਹਨ ਉਨ੍ਹਾਂ ਅਮਰੀਕੀ ਸੰਸਦ ਦੇ ਆਗੂਆਂ ਨੂੰ ਲਿਖੀ ਚਿੱਠੀ ‘ਚ ਕਿਹਾ ਸੀ, ‘ਮੈਂ ਇਹ ਕਦਮ ਅਮਰੀਕਾ ਤੇ ਭਾਰਤ ਸਰਕਾਰ ਦਰਮਿਆਨ ਗੰਭੀਰ ਗੱਲਬਾਤ ਤੋਂ ਬਾਅਦ ਚੁੱਕ ਰਿਹਾ ਹਾਂ ਗੱਲਬਾਤ ‘ਚ ਮੈਨੂੰ ਲੱਗਦਾ ਹੈ ਕਿ ਭਾਰਤ ਨੇ ਅਮਰੀਕਾ ਨੂੰ ਇਹ ਭਰੋਸਾ ਨਹੀਂ ਦਿਵਾਇਆ ਕਿ ਉਹ ਅਮਰੀਕਾ ਲਈ ਬਜ਼ਾਰ ਓਨਾ ਹੀ ਸੁਖਾਲਾ ਬਣਾਏਗਾ ਜਿੰਨਾ ਅਮਰੀਕਾ ਨੇ ਉਸ ਦੇ ਲਈ ਬਣਾਇਆ ਹੈ ਦੱਸਣਯੋਗ ਹੈ ਕਿ ਜੀਐਸਪੀ ਇੱਕ ਵਪਾਰ ਪ੍ਰਣਾਲੀ ਹੈ, ਜਿਸ ਦੇ ਤਹਿਤ ਵਿਕਸਿਤ ਦੇਸ਼ ਆਪਣੇ ਖੇਤਰ ‘ਚ ਵਿਕਾਸਸ਼ੀਲ ਦੇਸਾਂ ਦੇ ਉਤਪਾਦਾਂ ਨੂੰ ਆਯਾਤ ਟੈਕਸ ‘ਚ ਛੋਟ ਦਿੰਦੇ ਹਨ ਇਹ ਛੋਟ ਸਾਰੇ ਵਿਕਾਸਸ਼ੀਲ ਦੇਸਾਂ ਨੂੰ ਬਰਾਬਰ ਮਿਲਦੀ ਹੈ ਅਮਰੀਕਾ ਨੇ ਮਾਰਚ ਦੇ ਪਹਿਲੇ ਹਫ਼ਤੇ ‘ਚ ਜੀਐਸਪੀ ਤੋਂ ਭਾਰਤੀ ਉਤਪਾਦਾਂ ਨੂੰ ਹਟਾਉਣ ਲਈ 60 ਦਿਨਾਂ ਦਾ ਨੋਟਿਸ ਦਿੱਤਾ ਸੀ ਤੇ ਵਪਾਰਕ ਪ੍ਰਕਿਰਿਆ ‘ਤੇ ਇਤਰਾਜ਼ਗੀ ਪ੍ਰਗਟਾਈ ਸੀ
ਇਹ ਮਿਆਦ 5 ਜੂਨ ਨੂੰ ਸਮਾਪਤ ਹੋ ਰਹੀ ਹੈ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਪ੍ਰਕਿਰਿਆ ਨਾਲ ਸਬੰਧਿਤ ਮੁੱਦਿਆਂ ਦਾ ਹੱਲ ਨਹੀਂ ਹੋ ਸਕਿਆ ਹੈ, ਜਿਸ ਦੇ ਸਿੱਟੇ ਵਜੋਂ ਭਾਰਤੀ ਉਤਪਾਦਾਂ ਨੂੰ ਅਮਰੀਕਾ ‘ਚ ਆਯਾਤ ਟੈਕਸ ‘ਤੇ ਮਿਲਣ ਵਾਲੀ ਛੋਟ 5 ਜੂਨ ਨੂੰ ਸਮਾਪਤ ਹੋ ਜਾਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।