ਗੁਹਾਟੀ | ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 51 ਕਿਗ੍ਰਾ ਵਰਗ ‘ਚ ਏਸ਼ੀਆਈ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਨਿਖਤ ਜਰੀਨ ਨੂੰ 4-1 ਨਾਲ ਹਰਾ ਕੇ ਗੁਹਾਟੀ ‘ਚ ਚੱਲ ਰਹੇ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਦੂਜੇ ਸੈਸ਼ਨ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਪੁਰਸ਼ਾਂ ‘ਚ ਅਮਿਤ ਪੰਘਲ ਅਤੇ ਸ਼ਿਵ ਥਾਪਾ ਨੇ ਵੀ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਜਦੋਂਕਿ ਗੌਰਵ ਸੋਲੰਕੀ ਅਤੇ ਗੌਰਵ ਬਿਧੂੜੀ ਨੂੰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਸੀ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ ਭਾਰਤ ਦੇ 31 ਪੁਰਸ਼ ਅਤੇ 26 ਮਹਿਲਾ ਮੁੱਕੇਬਾਜ਼ਾਂ ਨੇ ਦੇਸ਼ ਲਈ ਟੂਰਨਾਮੈਂਟ ‘ਚ 57 ਤਮਗੇ ਪੱਕੇ ਕਰ ਦਿੱਤੇ ਹਨ ਮੈਰੀਕਾਮ ਨੇ ਪਿਛਲੇ ਟੂਰਨਾਮੈਂਟ ‘ਚ 48 ਕਿਗ੍ਰਾ ਵਰਗ ‘ਚ ਸੋਨ ਤਮਗਾ ਜਿੱਤਿਆ ਸੀ ਪਰ ਇਸ ਵਾਰ ਉਹ 51 ਕਿਗ੍ਰ ਦੇ ਨਵੇਂ ਭਾਰ ਵਰਗ ‘ਚ ਉੱਤਰੀ ਅਤੇ ਉਨ੍ਹਾਂ ਨੇ ਹਮਲਾਵਰ ਪ੍ਰਦਰਸ਼ਨ ਕਰਦਿਆਂ ਜਰੀਨ ਨੂੰ ਹਰਾ ਦਿੱਤਾ ਮੈਰੀਕਾਮ ਦਾ ਫਾਈਨਲ ‘ਚ ਵਨਲਾਲ ਦੁਆਤੀ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਜੋਤੀ ਨੂੰ 3-2 ਨਾਲ ਹਰਾਇਆ ਸਾਬਕਾ ਵਿਸ਼ਵ ਯੂਥ ਚੈਂਪੀਅਨ ਸਚਿਨ ਸਿਵਾਚ ਨੇ 52 ਕਿਗ੍ਰ ਸ਼੍ਰੇਣੀ ‘ਚ ਕਾਮਨਵੈਲਥ ਖੇਡ ਤਮਗਾ ਜੇਤੂ ਗੌਰਵ ਸੋਲੰਕੀ ਨੂੰ ਹਰਾ ਕੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਨਾਲ ਹੀ ਏਸ਼ੀਅਨ ਖੇਡ ‘ਚ ਤਮਗਾ ਜੇਤੂ ਅਮਿਤ ਪੰਘਲ ਨੇ 52 ਕਿਗ੍ਰ ਸ਼੍ਰੇੇਣੀ ਅਤੇ ਚਾਰ ਵਾਰ ਦੇ ਏਸ਼ੀਅਨ ਚੈਂਪੀਅਨਸ਼ਿਪ ਤਮਗਾ ਜੇਤੂ ਸ਼ਿਵ ਥਾਪਾ ਨੇ 60 ਕਿਗ੍ਰਾ ਸ਼੍ਰੇਣੀ ‘ਚ ਆਪਣੇ ਵਿਰੋਧੀਆਂ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਸ਼ਿਵ ਥਾਪਾ ਦਾ 60 ਕਿਗ੍ਰਾ ਦੇ ਫਾਈਨਲ ‘ਚ ਸਾਬਕਾ ਚੈਂਪੀਅਨ ਮਨੀਸ਼ ਕੌਸ਼ਿਕ ਨਾਲ ਮੁਕਾਬਲਾ ਹੋਵੇਗਾ ਸੈਮੀਫਾਈਨਲ ‘ਚ ਸ਼ਿਵ ਨੇ ਪੋਲੈਂਡ ਦੇ ਡੀ ਕ੍ਰਿਸਿਟਨ ਸੇਪਸੰਕੀ ਨੂੰ 5-0 ਨਾਲ ਅਤੇ ਕੌਸ਼ਿਕ ਨੇ ਅੰਕਿਤ ਨੂੰ 5-0 ਨਾਲ ਹਰਾਇਆ ਜਦੋਂਕਿ ਗੌਰਵ ਬਿਧੂੜੀ ਨੂੰ ਥਾਈਲੈਂਡ ਦੇ ਚਤਚਈ ਡੇਚਾ ਬੁਤਦੀ ਤੋਂ ਹਾਰ ਕੇ ਕਾਂਸੀ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ ਬਿਧੂੜੀ ਨੂੰ 0-5 ਨਾਲ ਹਾਰ ਮਿਲੀ ਦੀਪਕ 49 ਕਿਗ੍ਰਾਮ ‘ਚ ਵਾਕਓਵਰ ਮਿਲਣ ਨਾਲ ਫਾਈਨਲ ‘ਚ ਪਹੁੰਚ ਗਏ ਜਦੋਂਕਿ ਕਵਿੰਦਰ ਸਿੰਘ ਬਿਸ਼ਟ ਨੇ ਮਦਨਲਾਲ ਨੂੰ 4-1 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਆਸ਼ੀਸ ਕੁਮਾਰ ਵੀ 75 ਕਿਗ੍ਰਾ ਦੇ ਫਾਈਨਲ ‘ਚ ਪਹੁੰਚ ਗਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।