ਇਕਜੁਟ ਹੋ ਕੇ ਕੇਂਦਰ ‘ਚ ਸਰਕਾਰ ਬਣਾਉਣ?ਦਾ ਕੀਤਾ ਦਾਅਵਾ
ਨਵੀਂ ਦਿੱਲੀ | ਐਗਜਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਸਿਆਸੀ ਗਲਿਆਰਿਆਂ ‘ਚ ਸਰਗਰਮੀਆਂ ਵਧ ਗਈਆਂ ਹਨ ਵਿਰੋਧੀ ਪਾਰਟੀਆਂ ਨੂੰ ਉਮੀਦ ਹੈ ਕਿ 23 ਮਈ ਨੂੰ ਆਉਣ ਵਾਲੇ ਚੋਣ ਨਤੀਜੇ ਵੱਖਰੇ ਹੋਣਗੇ ਇਸੇ ਦੇ ਮੱਦੇਨਜ਼ਰ ਉਹ ਰਣਨੀਤੀ ਬਣਾਉਣ ‘ਚ ਲੱਗੇ ਹਨ ਵਿਰੋਧੀ ਆਗੂਆਂ ਦੀ ਕੋਸ਼ਿਸ਼ ਹੈ ਕਿ ਜੇਕਰ ਕਰੀਬੀ ਸਥਿਤੀ ਬਣਦੀ ਹੈ?ਤਾਂ ਉਸ ‘ਚ ਯੂਪੀਏ ਸਮੇਤ ਤੀਜੇ ਮੋਰਚੇ ਦੀ ਸੰਭਾਵਨਾ ‘ਤੇ ਵੀ ਵਿਚਾਰ ਕੀਤਾ ਜਾਵੇ ਉੱਥੇ ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅੱਜ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨਗੇ ਉਨ੍ਹਾਂ ਨਾਲ ਵਿਰੋਧੀ ਪਾਰਟੀਆਂ ਦੇ ਹੋਰ ਆਗੂ ਵੀ ਸ਼ਾਮਲ ਹੋ ਸਕਦੇ ਹਨ ਇਸੇ ਮੁੱਦੇ ਸਬੰਧੀ ਉਹ ਅੱਜ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਉੱਧਰ ਲੋਕ ਸਭਾ ਚੋਣਾਂ ਤੋਂ ਬਾਅਦ ਐਤਵਾਰ ਨੂੰ ਆਏ ਸਾਰੇ ਚੋਣ ਸਰਵੇਖਣਾਂ ‘ਚ ਫਿਰ ਤੋਂ ਐਨਡੀਏ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਐਗਜਿਟ ਪੋਲ ਤੋਂ ਬਾਅਦ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਐਨਡੀਏ ਆਗੂਆਂ ਨੂੰ ਡਿਨਰ ‘ਤੇ ਸੱਦਿਆ ਹੈ ਸੂਤਰਾਂ ਅਨੁਸਾਰ ਇਸ ਡਿਨਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜ਼ੂਦ ਰਹਿਣਗੇ
ਪਟਨਾਇਕ, ਜਗਨ ਮੋਹਨ ਦੇ ਸੰਪਰਕ ‘ਚ ਪਵਾਰ?
ਖਬਰਾਂ ਅਨੁਸਾਰ ਐਨਸੀਪੀ ਚੀਫ ਪਵਾਰ ਓੜੀਸਾ ਦੇ ਸੀਐਮ ਨਵੀਨ ਪਟਨਾਇਕ ਦੇ ਸੰਪਰਕ ‘ਚ ਹਨ ਜ਼ਿਕਰਯੋਗ ਹੈ ਕਿ ਪਟਨਾਇਕ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਭਾਜਪਾ ਪਹਿਲਾਂ ਤੋਂ ਹੀ ਪਟਨਾਇਕ ‘ਤੇ ਸਾਫ ਰਵੱਈਆ ਅਪਣਾਏ ਹੋਏ ਹਨ ਅਜਿਹੇ ‘ਚ ਪਵਾਰ ਦਾ ਪਟਨਾਇਕ ਨਾਲ ਸੰਪਰਕ ‘ਚ ਹੋਣ ਦੀਆਂ ਖਬਰਾਂ ਨੇ ਸਸਪੇਂਸ ਵਧਾ ਦਿੱਤਾ ਹੈ ਸੂਤਰਾਂ ਅਨੁਸਾਰ ਪਵਾਰ ਵਾਈਐਸਆਰ ਆਗੂ ਜਗਨ ਮੋਹਨ ਰੇੱਡੀ ਦੇ ਵੀ ਸੰਪਰਕ ‘ਚ ਹਨ ਜਗਨ ਅਤੇ ਪਟਨਾਇਕ ਦਾ ਰਵੱਈਆ ਹਾਲੇ ਤੱਕ ਭਾਜਪਾ ਲਈ ਸਾਫਟ ਰਿਹਾ ਹੈ ਭਾਜਪਾ ਨੇ ਵੀ ਚੋਣ ਪ੍ਰਚਾਰ ਦੌਰਾਨ ਇਨ੍ਹਾਂ ਦੋ ਆਗੂਆਂ ਪ੍ਰਤੀ ਨਰਮ ਹੀ ਰਵੱਈਆ ਅਪਣਾਇਆ ਸੀ
ਅੱਜ ਚੰਦਰਬਾਬੂ ਨਾਇਡੂ ਚੋਣ ਕਮਿਸ਼ਨ ਦੇ ਬਾਹਰ ਧਰਨਾ ਦੇਣਗੇ
ਨਤੀਜਿਆਂ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ‘ਚ ਹਲਚਲ ਤੇਜ਼ ਹੋ ਗਈ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਮੰਗਲਵਾਰ ਨੂੰ ਚੋਣ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕਰਨਗੇ ਉਨ੍ਹਾਂ ਨਾਲ ਵਿਰੋਧੀ ਪਾਰਟੀਆਂ ਦੇ ਹੋਰ ਆਗੂ ਵੀ ਸ਼ਾਮਲ ਹੋ ਸਕਦੇ ਹਨ, ਇਸੇ ਮੁੱਦੇ ਸਬੰੰਧੀ ਉਹ ਅੱਜ ਮਮਤਾ ਬਨਰਜੀ ਨਾਲ ਮੁਲਾਕਾਤ ਕਰਨਗੇ ਅਤੇ ਦਿੱਲੀ ‘ਚ ਵੀ ਆਗੂਆਂ ਨੂੰ ਮਿਲਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।