ਪ੍ਰਭੂਨਾਥ ਸ਼ੁਕਲ
ਦੁਨੀਆਂ ਵਿਚ ਭਰ ਵਿਚ ਅੱਤਵਾਦ ਤੋਂ ਵੀ ਵੱਡਾ ਖ਼ਤਰਾ ਰੰਗਭੇਦ ਭਾਵ ਸਮੁਦਾਇਕ ਹਿੰਸਾ ਬਣਦੀ ਜਾ ਰਹੀ ਹੈ ਅਮਰੀਕਾ ਵਰਗਾ ਤਾਕਤਵਰ ਦੇਸ਼ ਨਸਲੀ ਹਿੰਸਾ ਦੀ ਰੁਝਾਨ ਤੋਂ ਖੁਦ ਨੂੰ ਉਭਾਰ ਨਹੀਂ ਪਾ ਰਿਹਾ ਹੈ ਜਿਸਦੀ ਵਜ੍ਹਾ ਹੈ ਕਿ ਅਮਰੀਕਾ ‘ਤੇ ਲੱਗਾ ਰੰਗਭੇਦ ਦਾ ਦਾਗ਼ ਅਮਰੀਕਾ ਵਿਚ ਰੰਗਭੇਦ ਨੀਤੀ ਦਾ ਇਤਿਹਾਸ ਪੁਰਾਣਾ ਹੈ ਜਿਸਦੀ ਵਜ੍ਹਾ ਨਾਲ ਉੱਥੇ ਗੋਰਿਆਂ ਅਤੇ ਕਾਲਿਆਂ ਵਿਚ 200 ਸਾਲਾਂ ਤੱਕ ਸੰਘਰਸ਼ ਹੋਇਆ ਹਾਲਾਂਕਿ ਇਹ ਸਥਿਤੀ ਅੱਜ ਬਦਲ ਗਈ ਹੈ ਪਰ ਪੂਰੀ ਤਰ੍ਹਾਂ ਖ਼ਤਮ ਹੋਈ ਹੈ ਇਹ ਨਹੀਂ ਕਿਹਾ ਜਾ ਸਕਦਾ ਹੈ ਐਤਵਾਰ ਨੂੰ ਅਮਰੀਕਾ ਦੇ ਸਿਨਸਿਨਾਟੀ ਵਿਚ ਚਾਰ ਭਾਰਤੀਆਂ ਦਾ ਕਤਲ ਇਸੇ ਨਾਲ ਜੁੜਿਆ ਹੋਇਆ ਮਾਮਲਾ ਲੱਗਦਾ ਹੈ ਜਿਸ ਵਿਚ ਇੱਕ ਭਾਰਤੀ ਸ਼ਾਮਲ ਹੈ ਜੋ ਉੱਥੇ ਘੁੰਮਣ ਗਿਆ ਸੀ ਜਦੋਂਕਿ ਤਿੰਨ ਅਮਰੀਕੀ ਮੂਲ ਦੇ ਭਾਰਤੀ ਹਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹਾਲਾਂਕਿ ਸਵਰਾਜ ਨੇ ਇਸਨੂੰ ਹੇਟ ਕ੍ਰਾਈਮ ਭਾਵ ਨਫ਼ਰਤ ਅਪਰਾਧ ਦੀ ਹਿੰਸਾ ਤੋਂ ਇਨਕਾਰ ਕੀਤਾ ਹੈ ਫ਼ਿਲਹਾਲ ਇਹ ਅਮਰੀਕਾ ਅਤੇ ਭਾਰਤ ਵਿਚਾਲੇ ਡਿਪਲੋਮੈਟਿਕ ਬਿਆਨ ਹਨ ਪਰ ਰੰਗਭੇਦ ਦੀ ਹਿੰਸਾ ਉੱਥੇ ਆਮ ਗੱਲ ਰਹੀ ਹੈ ਅਮਰੀਕਾ ਵਿਚ ਇਸ ਤਰ੍ਹਾਂ ਦੀ ਘਟਨਾ ਕੋਈ ਨਵੀਂ ਗੱਲ ਨਹੀਂ ਹੈ ਉੱਥੇ ਨਫ਼ਰਤ ਅਪਰਾਧ ਦੀ ਵਜ੍ਹਾ ਨਾਲ ਕਾਫ਼ੀ ਗਿਣਤੀ ਵਿਚ ਲੋਕ ਸ਼ਿਕਾਰ ਹੋਏ ਹਨ ਆਧੁਨਿਕ ਸੱਭਿਅਤਾ ਲਈ ਇਹ ਕਿਸੇ ਕਲੰਕ ਤੋਂ ਘੱਟ ਨਹੀਂ ਹੈ ਅਮਰੀਕਾ ਜੋ ਦੁਨੀਆ ਦਾ ਸ਼ਕਤੀਸ਼ਾਲੀ ਅਤੇ ਕੁਲੀਨ ਦੇਸ਼ ਹੋਣ ‘ਤੇ ਮਾਣ ਕਰਦਾ ਹੈ ਉਸ ਦੇਸ਼ ਵਿਚ ਜੇਕਰ ਧਰਮ, ਰੰਗ ਅਤੇ ਪਹਿਰਾਵੇ ਦੇ ਆਧਾਰ ‘ਤੇ ਹਿੰਸਾ ਹੋਵੇ ਤਾਂ ਉਸਨੂੰ ਸੱਭਿਆ ਕਹਾਉਣ ਦਾ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਤਵਾਦ ਤੋਂ ਵੀ ਖ਼ਤਰਨਾਕ ਹਨ ਸਾਮੁਦਾਇਕ ਅੱਤਵਾਦ ਹੁਣ ਤੇਜ਼ੀ ਨਾਲ ਪੈਰ ਪਸਾਰ ਰਾ ਹੈ ਜੋ ਸੰਸਾਰਿਕ ਦੁਨੀਆਂ ਲਈ ਸਭ ਤੋਂ ਵੱਡਾ ਖ਼ਤਰਾ ਬਣ ਕੇ ਉੱਭਰ ਰਿਹਾ ਹੈ ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ‘ਤੇ ਆਏ ਦਿਨ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹਿੰਦੇ ਹਨ ਪਰ ਅਮਰੀਕਾ ਸਰਕਾਰ ਇਸ ‘ਤੇ ਨਾਕਾਮ ਸਾਬਿਤ ਹੋਈ ਹੈ ।
ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ, ਇੰਜੀਨੀਅਰਾਂ ਅਤੇ ਡਾਕਟਰਾਂ ਨੂੰ ਨਸਲੀ ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ ਹੈ ਇਸ ਤਰ੍ਹਾਂ ਦੀਆਂ ਅਣਗਿਣਤ ਘਟਨਾਵਾਂ ਸਾਡੇ ਸਾਹਮਦੇ ਆਉਂਦੀਆਂ ਹਨ ਨਸਲੀ ਹਿੰਸਾ ਦੇ ਅੰਕੜੇ ਬਹੁਤ ਕੁਝ ਕਹਿੰਦੇ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਵਿਚ ਜਾਤੀ ਹਿੰਸਾ ‘ਤੇ ਕਈ ਵਾਰ ਟਿੱਪਣੀ ਕਰ ਕੇ ਉੱਥੋਂ ਦੀਆਂ ਸਰਕਾਰਾਂ ‘ਤੇ ਉਂਗਲੀ ਕਰ ਚੁੱਕੇ ਹਨ, ਪਰ ਖੁਦ ਅਮਰੀਕਾ ਵਿਚ ਇਸ ਤਰ੍ਹਾਂ ਦੀਆਂ ਹਰਕਤਾਂ ‘ਤੇ ਲਗਾਮ ਲਾਉਣ ਵਿਚ ਨਾਕਾਮ ਸਾਬਿਤ ਹੋਏ ਹਨ ਅਮਰੀਕਾ ਵਿਚ ਨਸਲੀ ਹਿੰਸਾ ਦੀ ਮੂਲ ਵਜ੍ਹਾ ਧਾਰਮਿਕ ਪਹਿਰਾਵਾ ਹੈ ਅਮਰੀਕਾ ਵਿਚ ਪੱਗ ਦੇਖ ਕੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉੱਥੇ ਕਾਫ਼ੀ ਜ਼ਿਆਦਾ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ ਇਹ ਧਾਰਮਿਕ ਅੱਤਵਾਦ ਦਾ ਸਭ ਤੋਂ ਬੇਸ਼ਰਮ ਅਤੇ ਨਫ਼ਰਤ ਭਰਿਆ ਰੂਪ ਹੈ ਸਮੁਦਾਇਕ ਹਿੰਸਾ ਦਾ ਦਾਇਰ ਹੁਣ ਸਿਰਫ਼ ਅਮਰੀਕਾ ਵਿਚ ਹੀ ਨਹੀਂ ਪੂਰੀ ਦੁਨੀਆਂ ਵਿਚ ਤੇਜ਼ੀ ਨਾਲ ਵਧ ਰਿਹਾ ਹੈ ਜੇਕਰ ਇਹ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਥਿਤੀ ਅੱਤਵਾਦ ਤੋਂ ਵੀ ਜ਼ਿਆਦਾ ਖਤਰਨਾਕ ਹੋਵੇਗੀ ਪੂਰੀ ਦੁਨੀਆ ਅੱਜ ਅੱਤਵਾਦ ਤੋਂ ਪੀੜ੍ਹਤ ਹੈ ਭਾਰਤ ਅੱਤਵਾਦ ਤੋਂ ਕਿਸ ਤਰ੍ਹਾਂ ਪੀੜ੍ਹਤ ਹੈ ਇਹ ਪੂਰੀ ਦੁਨੀਆ ਜਾਣਦੀ ਹੈ ਪੁਲਵਾਮਾ ਵਿਚ ਭਾਰਤੀ ਫੌਜੀਆਂ ‘ਤੇ ਹੋਏ ਹਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਇਸਲਾਮਿਕ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਦੁਨੀਆ ਵਿਚ ਅੱਤਵਾਦ ਫੈਲਾਇਆ ਜਾ ਰਿਹਾ ਹੈ ਆਈਐਸਆਈਐਸ ਵਰਗਾ ਸੰਗਠਨ ਦੁਨੀਆ ਵਿਚ ਕੱਟੜ ਇਸਲਾਮ ਦਾ ਰਾਜ ਕਾਇਮ ਕਰਨਾ ਚਾਹੁੰਦਾ ਹੈ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚ ਹਾਲ ਵਿਚ ਹੋਏ ਹਮਲੇ ਦੀ ਵਜ੍ਹਾ ਵੀ ਨਸਲੀ ਹਿੰਸਾ ਦਾ ਰੂਪ ਹਨ ਜਿਸ ਵਿਚ ਕਾਫ਼ੀ ਗਿਣਤੀ ਵਿਚ ਲੋਕਾਂ ਦੀ ਜਾਨ ਗਵਾਉਣੀ ਪਈ ਹੈ ਇਰਾਕ ਵਿਚ 2018 ਵਿਚ 39 ਭਾਰਤੀਆਂ ਦਾ ਕਤਲ ਕਰ ਦਿਤਾ ਗਿਆ ਸੀ ਇਸਦੀ ਵਜ੍ਹਾ ਇਸਲਾਮਿਕ ਅੱਤਵਾਦ ਸੀ ਜਿਸਦੀ ਵਜ੍ਹਾ ਨਾਲ ਇਰਾਕ ਵਿਚ ਭਾਰਤੀ ਕਾਮਿਆਂ ਨੂੰ ਨਿਸ਼ਾਨਾ ਬਣਾਇਆ ਗਿਆ ।
ਨਿਊਜ਼ੀਲੈਂਡ ਦਾ ਨਾਂਅ ਦੁਨੀਆਂ ਦੇ ਸ਼ਾਂਤ ਦੇਸ਼ਾਂ ਵਿਚ ਸ਼ਾਮਿਲ ਹੈ ਪਰ ਇਸੇ ਸਾਲ ਮਾਰਚ ਵਿਚ ਕ੍ਰਾਈਸਟਚਰਚ ਮਸਜ਼ਿਦ ਵਿਚ ਇੱਕ ਮਿਥਿਆ ਹਮਲਾ ਕੀਤਾ ਗਿਆ ਜਿਸ ਵਿਚ 49 ਜਣਿਆਂ ਦੀ ਮੌਤ ਹੋਈ ਇਹ ਘਟਨਾ ਉਸ ਦੌਰਾਨ ਹੋਈ ਜਦੋਂ ਲੋਕ ਧਾਰਮਿਕ ਸੰਸਕਾਰ ਕਰਨ ਲਈ ਇਕੱਠੇ ਹੋਏ ਸਨ ਹਮਲਾ ਕਰਨ ਵਾਲਾ ਦੱਖਣਪੰਥੀ ਅਸਟ੍ਰੇਲੀਆਈ ਨਾਗਰਿਕ ਸੀ ਮਸਜ਼ਿਦ ਵਿਚ ਉਹ ਇਕੱਲਾ ਵੜ੍ਹਿਆ ਅਤੇ ਗੋਲੀਆ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਇਸਲਾਮਿਕ ਅੱਤਵਾਦ ਨਾਲ ਨਫ਼ਰਤ ਕਰਦਾ ਸੀ ਉਸਨੇ ਹਮਲਾ ਇਸ ਲਈ ਕੀਤਾ ਸੀ ਕਿ ਦੁਨੀਆ ਭਰ ਵਿਚ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸਦੀ ਵਜ੍ਹਾ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸ਼੍ਰੀਲੰਕਾ ਵਿਚ ਹੋਇਆ ਹਮਲਾ ਇਸੇ ਨੀਤੀ ਦਾ ਪੋਸ਼ਕ ਹੋ ਸਕਦਾ ਹੈ ਜਿਸ ਵਿਚ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਗਿਆ ਹਮਲੇ ਲਈ ਐਤਵਾਰ ਭਾਵ ਈਸਟਰ ਦਾ ਦਿਨ ਚੁਣਿਆ ਗਿਆ ਈਸਟਰ ਇਸਾਈਆਂ ਦਾ ਪਵਿੱਤਰ ਤਿਉਹਾਰ ਹੈ ਕੋਲੰਬੋ ਸ਼ਹਿਰ ਵਿਚ ਅੱਠ ਜਗ੍ਹਾ ਇੱਕ ਤੋਂ ਬਾਅਦ ਹੋਟਲ ਅਤੇ ਚਰਚ ਵਿਚ ਮਿੱਥੇ ਧਮਾਕੇ ਕੀਤੇ ਗਏ ਇਸ ਹਮਲੇ ਵਿਚ 253 ਲੋਕਾਂ ਦੀ ਜਿੱਥੇ ਮੌਤ ਹੋਈ ਉੱਥੇ 500 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ।
ਅਮਰੀਕਾ ਵਿਚ ਭਾਰਤੀ ਮੂਲ ਦੇ ਤਕਰੀਬਨ 25 ਤੋਂ 30 ਲੱਖ ਲੋਕ ਰਹਿੰਦੇ ਹਨ ਇੱਥੇ ਹਿੰਦੂ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਮੰਦਰਾਂ ਦੀਆਂ ਦੀਵਾਰਾਂ ‘ਤੇ ਨਾਅਰੇ ਵੀ ਲਿਖੇ ਜਾਂਦੇ ਹਨ ਅਮਰੀਕਾ ਵਿਚ ਨਸਲਵਾਦ ਦਾ ਆਲਮ ਇਹ ਹੈ ਕਿ ਉੱਥੋਂ ਦੇ ਲੋਕ ਕਹਿੰਦੇ ਹਨ ਕਿ ਸਾਡੇ ਦੇਸ਼ ‘ਚੋਂ ਭੱਜ ਜਾਓ ਪਰ ਸਰਕਾਰਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਇੱਕ ਘਟਨਾ ਦੀ ਜਾਂਚ ਪੂਰੀ ਹੁੰਦੀ ਨਹੀਂ ਕਿ ਦੂਜੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਮਰੀਕਾ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਇੱਕ ਵਜ੍ਹਾ ਬੰਦੂਕ ਦੀ ਖੁੱਲ੍ਹਾ ਰੁਝਾਨ ਵੀ ਹੈ ਜਿਸਦਾ ਖਮਿਆਜਾ ਅਮਰੀਕਾ ਨੂੰ ਵੀ ਸਮੇਂ-ਸਮੇਂ ‘ਤੇ ਭੁਗਤਣਾ ਪੈਂਦਾ ਹੈ 2017 ਵਿਚ ਅਮਰੀਕੀ ਮੂਲ ਦੇ ਭਾਰਤੀ ਕਾਰੋਬਾਰੀ ਦਾ ਕਤਲ ਕੀਤਾ ਗਿਆ ਇਹ ਘਟਨਾ ਦੱਖਣੀ ਕੈਰੋਲੀਨਾ ਵਿਚ ਹੋਈ ਇਸ ਸਾਲ ਜਨਵਰੀ ਵਿਚ ਭਾਰਤੀ ਮੂਲ ਦੇ ਅਮਰੀਕੀ ਪੁਲਿਸ ਅਸਫ਼ਰ ਰੋਨਿਲ ਦਾ ਕਤਲ ਕੀਤਾ ਗਿਆ ਜਿਸਨੂੰ ਟਰੰਪ ਨੇ ਰਾਸ਼ਟਰੀ ਹੀਰੋ ਦੱਸਿਆ 2018 ਵਿਚ ਨਿਊਜਰਸੀ ਵਿਚ ਇੱਕ ਅਮਰੀਕੀ ਨਾਬਾਲਿਗ ਨੇ ਤੇਲੰਗਾਨਾ ਦੇ ਸੁਨੀਲ ਐਡਲਾ ਦਾ ਕਤਲ ਕਰ ਦਿੱਤਾ ਮਈ 2018 ਵਿਚ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਟਾਲਾ ਦਾ ਸਾਬਕਾ ਫੌਜੀ ਨੇ ਕਤਲ ਕੀਤਾ ਸੀ ਜਿਸ ਵਿਚ ਉੱਥੋਂ ਦੀ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਜੁਲਾਈ 2018 ਵਿਚ ਹੈਦਰਾਬਾਦ ਦੇ ਭਾਰਤੀ ਵਿਦਿਆਰਥੀ ਸ਼ਰਤ ਕੋਪੂ ਦਾ ਕਤਲ ਕੰਪਾਸ ਵਿਚ ਕਰ ਦਿੱਤਾ ਗਿਆ ਸੰਬਧਿਤ ਘਟਨਾਵਾਂ ਇੱਕ ਮਾਮੂਲੀ ਉਦਾਹਰਨ ਹਨ ਇਸ ਦੇ ਕਤਲਾਂ ਦੇ ਪਿੱਛੇ ਸਿਰਫ਼ ਧਾਰਮਿਕ ਕਾਰਨ ਹੁੰਦੇ ਹਨ ਜਿਸ ਵਿਚ ਰੰਗ, ਪਹਿਰਾਵਾ ਅਤੇ ਭਾਸ਼ਾ ਦਾ ਆਧਾਰ ਬਣਾ ਕੇ ਹਮਲੇ ਕੀਤੇ ਜਾਂਦੇ ਹਨ।
ਅਮਰੀਕਾ ਦੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਇੱਕ ਰਿਪੋਰਟ ਅਨੁਸਾਰ 2016 ਅਤੇ 2017 ਦੇ ਮੁਕਾਬਲੇ 40 ਫੀਸਦੀ ਨਫ਼ਰਤ ਅਪਰਾਧ ਵਧੇ ਹਨ ਅਮਰੀਕਾ ਵਿਚ 2017 ਦੀ ਸਾਲਾਨਾ ਰਿਪੋਰਟ ਦੇ ਅਨੁਸਾਰ 7175 ਧਾਰਮਿਕ, ਨਸਲੀ ਭੇਦਭਾਵ ਦੇ ਮਾਮਲੇ ਦਰਜ਼ ਕੀਤੇ ਗਏ ਜਿਸ ਵਿਚ 8493 ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ।
ਨੈਸ਼ਨਲ ਕ੍ਰਾਈਮ ਵਿਕਟੀਮਾਈਜੇਸ਼ਨ ਸਰਵੇ ਅਨੁਸਾਰ 2005 ਤੋਂ 2015 ਵਿਚ ਢਾਈ ਲੱਖ ਤੋਂ ਜ਼ਿਆਦਾ ਮਾਮਲੇ ਦਰਜ਼ ਕੀਤੇ ਗਏ ਅਮਰੀਕਾ ਵਿਚ ਨਫ਼ਰਤ ਦਾ ਅਪਰਾਧ ਬੇਹੱਦ ਪੁਰਾਣਾ ਹੈ 200 ਸਾਲ ਪਹਿਲਾਂ ਕਾਲਿਆਂ ਨੂੰ ਗੋਰਿਆਂ ਦੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ ਇਹ ਸੰਘਰਸ਼ ਕਾਫ਼ੀ ਸਾਲਾਂ ਤੱਕ ਚੱਲਿਆ ਹਾਲਾਂਕਿ ਹੁਣ ਇਸ ਵਿਚ ਬਦਲਾਅ ਆਇਆ ਹੈ ਕਿਉਂਕਿ ਅਮਰੀਕੀ ਰਾਜਨੀਤੀ ਵਿਚ ਕਾਲਿਆਂ ਦੀ ਭੂਮਿਕਾ ਦੀ ਵਜ੍ਹਾ ਨਾਲ ਵੀ ਇਸ ‘ਤੇ ਲਗਾਮ ਲੱਗੀ ਹੈ, ਪਰ ਇਸ ਤਰ੍ਹਾਂ ਦੀ ਹਿੰਸਾ ਇੱਕਦਮ ਕਾਬੂ ਵਿਚ ਹੈ ਅਜਿਹਾ ਨਹੀਂ ਕਿਹਾ ਜਾ ਸਕਦਾ ਹੈ ਹਿੰਸਾ ਦੀ ਸਭ ਤੋਂ ਵੱਡੀ ਵਜ੍ਹਾ ਧਾਰਮਿਕ ਪਹਿਚਾਣ ਹੈ ਅਮਰੀਕਾ ਵਿਚ 60 ਫੀਸਦੀ ਤੋਂ ਜ਼ਿਆਦਾ ਅਪਰਾਧ ਧਾਰਮਿਕ ਪਹਿਚਾਣ ਬਣਾਈ ਰੱਖਣ ਦੀ ਵਜ੍ਹਾ ਨਾਲ ਹੁੰਦੇ ਹਨ ਸਮੇਂ ਦੇ ਨਾਲ ਪੂਰੀ ਦੁਨੀਆਂ ਵਿਚ ਨਸਲੀ ਹਿੰਸਾ ਦੇ ਵਧਦੇ ਰੁਝਾਨ ‘ਤੇ ਵਿਚਾਰ ਹੋਵੇਗਾ ਜੇਕਰ ਸਮਾਂ ਰਹਿੰਦੇ ਇਸ ‘ਤੇ ਵਿਚਾਰ ਨਹੀਂ ਕੀਤਾ ਗਿਆ ਤਾਂ ਇਹ ਸਥਿਤੀ ਬੇਹੱਦ ਭਿਆਨਕ ਹੋਵੇਗੀ ਜਿਸਦਾ ਨਤੀਜਾ ਹੋਵੇਗਾ ਕਿ ਹੁਣ ਅਸੀਂ ਇਸਲਾਮਿਕ ਅੱਤਵਾਦ ਨਾਲ ਲੜ ਰਹੇ ਹਾਂ ਤਾਂ ਆਉਣ ਵਾਲੇ ਸਮੇਂ ਵਿਚ ਅਸੀਂ ਨਸਲੀ ਅੱਤਵਾਦ ਨਾਲ ਮੁਕਾਬਲਾ ਕਰਾਂਗੇ ਕਿਉਂਕਿ ਇਹ ਅੰਦਰੂਨੀ ਸੁਰੱਖਿਆ ਅਤੇ ਸ਼ਾਂਤੀ ਲਹੀ ਵੀ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।