ਦੂਜਾ ਗੇੜ : ਲੋਕ ਸਭਾ ਚੋਣਾਂ ਲਈ 95 ਸੀਟਾਂ ‘ਤੇ ਵੋਟਾਂ ਅੱਜ

Second round, Voting, 95 Seats, Lok Sabha, Elections, Today

ਅੰਨਾਦਰਮੁਕ ਨੂੰ 36, ਭਾਜਪਾ ਨੂੰ 27 ਸੀਟਾਂ ਬਚਾਉਣ ਦੀ ਚੁਣੌਤੀ

ਨਵੀਂ ਦਿੱਲੀ | ਆਮ ਚੋਣਾਂ ਦੇ ਦੂਜੇ ਗੇੜ ‘ਚ ਅੱਜ ਜਿਨ੍ਹਾਂ 95 ਸੀਟਾਂ ‘ਤੇ ਵੋਟਾਂ ਪੈਣਗੀਆਂ, ਉਨ੍ਹਾਂ ‘ਚੋਂ ਪਿਛਲੀਆਂ ਚੋਣਾਂ ‘ਚ ਅੰਨਾਦਰਮੁਕ ਨੇ 36 ਤੇ ਭਾਜਪਾ ਨੇ 27 ਜਿੱਤੀਆਂ ਸਨ, ਜਿਨ੍ਹਾਂ ਨੂੰ ਬਰਕਰਾਰ ਰੱਖਣਾ ਉਨ੍ਹਾਂ ਲਈ ਵੱਡੀ ਚੁਣੌਤੀ ਹੈ ਦੂਜੇ ਗੇੜ ‘ਚ ਕੁੱਲ 97 ਸੀਟਾਂ ‘ਤੇ ਵੋਟਾਂ ਪੈਣਗੀਆਂ ਸੀ ਪਰ ਤਮਿਲਨਾਡੂ ਦੀ ਵੇਲੂਰ ਸੀਟ ‘ਤੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦੋÎਂਕਿ ਤ੍ਰਿਪੁਰਾ ਪੂਰਵੀ ਸੀਟ ‘ਤੇ ਚੋਣਾਂ ਅੱਗੇ ਕਰ ਦਿੱਤੀਆਂ ਹਨ ਇਸ ਗੇੜ ‘ਚ ਜਿਨ੍ਹਾਂ ਮੁੱਖ ਆਗੂਆਂ ਤੇ ਹਸਤੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ, ਉਨ੍ਹਾਂ ‘ਚ ਕੇਂਦਰੀ ਮੰਤਰੀ ਜਤਿੰਦਰ ਸਿੰਘ, ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ, ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ, ਹੇਮਾ ਮਾਲਿਨੀ, ਰਾਜ ਬੱਬਰ, ਤਾਰੀਕ ਅਨਵਰ ਤੇ ਕਾਰਤੀ ਚਿਦੰਬਰਮ ਸ਼ਾਮਲ ਹਨ

ਦੂਜੇ ਗੇੜ ‘ਚ ਤਮਿਲਨਾਡੂ ‘ਚ ਹੁਣ 38 ਸੀਟਾਂ ‘ਤੇ ਅੱਜ ਵੋਟਾਂ ਪੈਣਗੀਆਂ ਪਿਛਲੀਆਂ ਚੋਣਾਂ ‘ਚ ਅੰਨਾਦਰਮੁਕ ਨੇ 39 ਸੀਟਾਂ ‘ਚੋਂ 37 ਸੀਟਾਂ ‘ਤੇ ਕਬਜ਼ਾਰ ੀਤਾ ਸੀ ਜਦੋਂਕਿ ਇੱਕ ਸੀਟ ‘ਤੇ ਪੀਐਮਕੇ ਤੇ ਇੱਕ ‘ਤੇ ਭਾਜਪਾ ਜਨਤਾ ਪਾਰਟੀ ਜਿੱਤੀ ਸੀ ਅੰਨਾਦਰਮੁਕ ਨੇ ਪਿਛਲੀਆਂ ਚੋਣਾਂ ਸੂਬੇ ਦੀ ਮੁੱਖ ਮੰਤਰੀ ਰਹੀ ਜੈਲਲਿਤਾ ਦੀ ਅਗਵਾਈ ‘ਚ ਲੜੀਆਂ ਸਨ ਜਿਨ੍ਹਾਂ ਦੇ ਦੇਹਾਂਤ ਹੋ ਗਿਆ ਹੈ ਜੈਲਲਿਤਾ ਤੋਂ ਬਿਨਾ ਅੰਨਾਦਰਮੁਕ ਲਈ ਪਿਛਲਾ ਪ੍ਰਦਰਸ਼ਨ ਦੁਹਰਾਉਣਾ ਬਹੁਤ ਮੁਸ਼ਕਲ ਦਿਖਾਈ ਦੇ ਰਿਹਾ ਹੈ

ਓਡੀਸ਼ਾ : 2014 ‘ਚ 20 ‘ਤੇ ਬੀਜੂ ਜਨਤਾ ਦਲ ਜਿੱਤੀ ਸੀ

ਦੂਜੇ ਗੇੜ ‘ਚ ਓਡੀਸ਼ਾ ਦੀਆਂ ਪੰਜ ਸੀਟਾਂ ‘ਚੋਂ ਚਾਰ ਬੀਜੂ ਜਨਤਾ ਦਲ ਤੇ ਇੱਕ ਭਾਜਪਾ ਕੋਲ ਹੈ ਪਿਛਲੀਆਂ ਚੋਣਾਂ ‘ਚ ਸੂਬੇ ਦੀਆਂ 21 ਸੀਟਾਂ ‘ਚ 20 ‘ਤੇ ਬੀਜੂ ਜਨਤਾ ਦਲ ਜਿੱਤੀ ਸੀ ਪੱਛਮੀ ਬਗਾਲ ਦੀਆਂ ਤਿੰਨ ਸੀਟਾਂ ‘ਚੋਂ ਇੱਕ ਸੀਟ ਤ੍ਰਿਣਮੂਲ ਕਾਂਗਰਸ, ਮਾਰਕਸਵਾਦੀ ਕਮਿਊਨਿਸਟ ਪਾਰਟੀ ਤੇ ਭਾਜਪਾ ਕੋਲ ਹੈ ਜੰਮੂ ਕਸ਼ਮੀਰ ਦੀਆਂ ਦੋ ਸੀਟਾਂ ‘ਚੋਂ ਉਧਮਪੁਰ ‘ਚ ਪਿਛਲੀ ਵਾਰ ਭਾਜਪਾ ਦੇ ਜਤਿੰਦਰ ਸਿੰਘ ਜਿੱਤੇ ਸਨ ਇਸ ਸੀਟ ‘ਤੇ ਉਹ ਮੁੜ ਚੋਣ ਲੜ ਰਹੇ ਹਨ ਸ੍ਰੀਨਗਰ ‘ਚ ਪੀਡੀਪੀ ਜਿੱਤੀ ਸੀ ਅਸਾਮ ‘ਚ ਦੀਆਂ ਪੰਜ ਸੀਟਾਂ ‘ਚੋਂ ਭਾਜਪਾ ਤੇ ਕਾਂਗਰਸ ਨੇ ਪਿਛਲੀ ਵਾਰ 2-2 ਸੀਟਾਂ ਜਿੱਤੀਆਂ ਸਨ ਜਦੋਂਕਿ ਇੱਕ ਏਆਈਡੀਯੂਐਫ ਦੀ ਝੋਲੀ ‘ਚ ਗਈ ਸੀ ਭਾਜਪਾ ਸਾਹਮਣੇ ਛੱਤੀਸਗੜ੍ਹ ਦੀਆਂ ਤਿੰਨੇ ਸੀਟਾਂ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਦੀ ਚੁਣੌਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।