ਨਵੀਂ ਦਿੱਲੀ ਤੋਂ ਚੇਨੱਈ ਜਾ ਰਹੀ ਸੀ ਐਕਸਪ੍ਰੈਸ
ਮਥੁਰਾ, ਏਜੰਸੀ। ਨਵੀਂ ਦਿੱਲੀ ਤੋਂ ਚੇਨੱਈ ਜਾ ਰਹੀ ਤਮਿਲਨਾਡੂ ਐਕਸਪ੍ਰੈਸ ‘ਚ ਬੰਬ ਰੱਖੇ ਹੋਣ ਦੀ ਸੂਚਨਾ ‘ਤੇ ਟ੍ਰੇਨ ਨੂੰ ਉਤਰ ਪ੍ਰਦੇਸ਼ ਦੇ ਕੋਸੀ ਕਲਾ ਸਟੇਸ਼ਨ ‘ਤੇ ਰੋਕ ਕੇ ਚੈਕਿੰਗ ਕਰਵਾਈ ਗਈ, ਪਰ ਉਸ ‘ਚ ਕੁਝ ਨਹੀਂ ਮਿਲਿਆ ਅਤੇ ਟ੍ਰੇਨ ਨੂੰ ਕਰੀਬ ਦੋ ਘੰਟੇ ਬਾਅਦ ਰਵਾਨਾ ਕੀਤਾ ਗਿਆ। ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਸੂਤਰਾਂ ਨੇ ਸ਼ੁੱਕਰਵਾਰ ਨੂੰ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਰਾਤ ਲਗਭਗ ਅੱਠ ਵਜੇ ਦਿੱਲੀ ਤੋਂ ਤਮਿਲਨਾਡੂ ਐਕਸਪ੍ਰੈਸ ਦ ਰਵਾਨਾ ਹੋਣ ਤੋਂ ਕੁਝ ਦੇਰ ਬਾਅਦ ਅਣਪਛਾਤੇ ਵਿਅਕਤੀ ਨੇ ਦਿੱਲੀ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਟ੍ਰੇਨ ਸੰਖਿਆ 12622 ਕੇ ਬੀ-4 ਕੋਚ ‘ਚ ਬੰਬ ਰੱਖਿਆ ਹੈ ਅਤੇ ਕਿਸੇ ਵੀ ਸਮੇਂ ਫਟ ਸਕਦਾ ਹੈ।
ਉਹਨਾ ਦੱਸਿਆ ਕਿ ਰੇਲਵੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪਰ ਜਦੋਂ ਤੱਕ ਟ੍ਰੇਨ ਦਿੱਲੀ ਤੋਂ ਕਾਫੀ ਦੂਰ ਨਿੱਕਲ ਚੁੱਕੀ ਸੀ। ਉਹਨਾਂ ਦੱਸਿਆ ਕਿ ਟ੍ਰੇਨ ਮਥੁਰਾ ਸਟੇਸ਼ਨ ਤੋਂ ਵੀ ਨਿੱਕਲ ਚੁੱਕੀ ਸੀ ਅਤੇ ਰਾਤ ਲਗਭਗ 12 ਵਜੇ ਟ੍ਰੇਨ ਨੂੰ ਕੋਸੀ ਕਲਾ ਸਟੇਸ਼ਨ ‘ਤੇ ਰੋਕਿਆ ਗਿਆ ਅਤੇ ਬੰਬ ਨਿਰੋਧਕ ਦਸਤੇ ਤੋਂ ਇਲਾਵਾ ਖੋਜੀ ਕੁੱਤਿਆਂ ਦੀ ਮਦਦ ਨਾਲ ਸੁਰੱਖਿਆ ਬਲਾਂ ਨੇ ਡੱਬਿਆਂ ਦੀ ਚੈਕਿੰਗ ਕੀਤੀ ਪਰ ਕੁਝ ਵੀ ਨਹੀਂ ਮਿਲਿਆ। ਬੰਬ ਰੱਖੇ ਜਾਣ ਦੀ ਸੂਚਨਾ ਅਫਵਾਹ ਸਾਬਤ ਹੋਈ। ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੇਨ ‘ਚ ਬੀ-4 ਕੋਚ ਹੁੰਦਾ ਹੀ ਨਹੀਂ। ਇਸ ਟ੍ਰੇਨ ‘ਚ ਸਿਰਫ ਬੀ-1 ਅਤੇ ਬੀ-2 ਕੋਚ ਹੀ ਹੁੰਦੇ ਹਨ। ਤਲਾਸ਼ੀ ਤੋਂ ਬਾਅਦ ਟ੍ਰੇਨ ਨੂੰ ਰਾਤ ਦੋ ਵੱਜ ਕੇ ਦਸ ਮਿੰਟ ‘ਤੇ ਚੇਨੱਈ ਲਈ ਰਵਾਨਾ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।