ਉਧਾਰ ਸ਼ਰਾਬ ਨੂੰ ਲੈ ਕੇ ਹੋਇਆ ਝਗੜਾ ਪਹੁੰਚਿਆ ਕਤਲ ਤੱਕ
ਜੋਗਾ, ਸੱਚ ਕਹੂੰ ਨਿਊਜ਼
ਜੋਗਾ ਦੇ ਨੇੜਲੇ ਪਿੰਡ ਅਕਲੀਆ ਵਿਖੇ ਸ਼ਰਾਬ ਦੇ ਠੇਕੇ ‘ਤੇ ਕਰਿੰਦੇ ਦਾ ਕੰਮਕਾਜ ਦੇਖ ਰਹੇ ਪਿੰਡ ਅਕਲੀਆ ਦੇ ਨੌਜਵਾਨ ਕਰਮਜੀਤ ਸਿੰਘ ਘੋਗਾ (42) ਦਾ ਦੋ ਨੌਜਵਾਨਾਂ ਵੱਲੋਂ ਤੇਜ਼ ਹਥਿਆਰ ਨਾਲ ਕਤਲ ਕਰ ਦੇਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਕਰਿੰਦੇ ਕਰਮਜੀਤ ਸਿੰਘ ਘੋਗਾ ਦਾ ਪਿੰਡ ਦੇ ਨੌਜਵਾਨ ਗੁਰਲਾਲ ਸਿੰਘ ਉਰਫ਼ ਲਾਲੀ ਤੇ ਬਿਕਰਮਜੀਤ ਸਿੰਘ ਨਾਲ ਸ਼ਰਾਬ ਉਧਾਰ ਲੈਣ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ, ਪਰ ਗੁਰਲਾਲ ਸਿੰਘ ਤੇ ਬਿਕਰਮਜੀਤ ਸਿੰਘ ਨੇ ਕਰਿੰਦੇ ਕਰਮਜੀਤ ਸਿੰਘ ‘ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਕਰਿੰਦੇ ਦੀ ਮੌਕੇ ‘ਤੇ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਮਾਨਸਾ ਬਲਜਿੰਦਰ ਸਿੰਘ ਪੰਨੂੰ ਤੇ ਜੋਗਾ ਦੇ ਥਾਣਾ ਮੁਖੀ ਜਰਨੈਲ ਸਿੰਘ ਘਟਨਾ ਵਾਲੇ ਸਥਾਨ ‘ਤੇ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਆਸ-ਪਾਸ ਰਹਿੰਦੇ ਲੋਕਾਂ ਪਾਸੋਂ ਜਾਣਕਾਰੀ ਹਾਸਲ ਕੀਤੀ।
ਕੁਝ ਹੀ ਘੰਟਿਆਂ ‘ਚ ਕਤਲ ਦੇ ਮੁਲਜ਼ਮਾਂ ਦੀ ਭਾਲ ਕਰਨ ਵਾਲੇ ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਘੋਗਾ ਪੁੱਤਰ ਰੌਲਾ ਸਿੰਘ ਵਾਸੀ ਅਕਲੀਆ ਪੱਖੋ ਰੋਡ ‘ਤੇ ਸ਼ਰਾਬ ਦੇ ਠੇਕੇ ‘ਤੇ ਕਰਿੰਦੇ ਵਜੋਂ ਕੰਮ ਕਾਜ ਦੇਖ ਰਿਹਾ ਸੀ ਉਨ੍ਹਾਂ ਦੱਸਿਆ ਕਿ ਬੀਤੀ ਸ਼ਨੀਵਾਰ ਦੀ ਰਾਤ ਨੌਜਵਾਨ ਗੁਰਲਾਲ ਸਿੰਘ ਲਾਲੀ ਪੁੱਤਰ ਸ੍ਰੀ ਬਾਬੂ ਸਿੰਘ ਵਾਸੀ ਅਕਲੀਆ ਤੇ ਬਿਕਰਮਜੀਤ ਸਿੰਘ ਸੋਨੀ ਪੁੱਤਰ ਸ੍ਰੀ ਬੰਤਾ ਸਿੰਘ ਵਾਸੀ ਭਾਈਰੂਪਾ ਹਾਲਵਾਦ ਅਕਲੀਆ ਨੇ ਠੇਕੇ ‘ਤੇ ਪੁੱਜ ਕੇ ਕਰਿੰਦੇ ਕਰਮਜੀਤ ਸਿੰਘ ਪਾਸੋਂ ਉਧਾਰ ਸ਼ਰਾਬ ਦੀ ਮੰਗ ਕੀਤੀ, ਪਰ ਕਰਿੰਦੇ ਨੇ ਸ਼ਰਾਬ ਉਧਾਰ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸਨੂੰ ਲੈ ਕੇ ਦੋਵਾਂ ਨੇ ਕਰਿੰਦੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਝਗੜਾ ਇੰਨਾ ਵਧ ਗਿਆ ਕਿ ਗੁਰਲਾਲ ਸਿੰਘ ਤੇ ਬਿਕਰਮਜੀਤ ਸਿੰਘ ਨੇ ਕਰਮਜੀਤ ਸਿੰਘ ਦੇ ਸਿਰ ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਕਰਮਜੀਤ ਸਿੰਘ ਦੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਚੰਨਣ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾ ਹਵਾਲੇ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਉਕਤ ਮੁਲਜਮਾਂ ‘ਤੇ ਪਹਿਲਾਂ ਵੀ ਕਈ ਅਜਿਹੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵੱਖ-ਵੱਖ ਥਾਣਿਆ ਵਿੱਚ ਮਾਮਲੇ ਦਾਰਜ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।