25 ਹਜ਼ਾਰ ਰੁਪਇਆਂ ‘ਚ ਇੱਕ, ਦੋ, ਪੰਜ ਤੇ ਦਸ ਦੇ ਸਿੱਕੇ ਸ਼ਾਮਲ
ਜ਼ਮਾਨਤ ਰਾਸ਼ੀ ਭਰਨ ਲਈ ਸਿੱਕਿਆਂ ਦੇ ਘੜੇ ਭਰ ਕੇ ਪੁੱਜਿਆ ਉਮੀਦਵਾਰ
ਏਜੰਸੀ, ਦੁਰਗ
ਛੱਤੀਸਗੜ੍ਹ ਦੇ ਦੁਰਗ ਲੋਕ ਸਭਾ ਤੋਂ ਅਜ਼ਾਦ ਜਨਤਾ ਪਾਰਟੀ ਦਾ ਉਮੀਦਵਾਰ ਜ਼ਮਾਨਤ ਰਾਸ਼ੀ 25 ਹਜ਼ਾਰ ਰੁਪਏ ਵੱਡੇ-ਵੱਡੇ ਘੜਿਆਂ ‘ਚ ਸਿੱਕੇ ਭਰ ਕੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਾਉਣ ਪਹੁੰਚਿਆ 25 ਹਜ਼ਾਰ ਦੇ ਸਿੱਕਿਆਂ ਦੀ ਗਿਣਤੀ ਕਰਨ ‘ਚ ਚੋਣ ਮੁਲਾਜ਼ਮਾਂ ਦੇ ਪਸੀਨੇ ਛੁਟ ਗਏ ਦੁਰਗਾ ਕਲੈਕਟੋਰੇਟ ‘ਚ ਡੌਂਡੀ ਲੋਹਾਰਾ ਬਲਾਕ ਦੇ ਸਵਤੰਤਰ ਤਿਵਾੜੀ ਨੇ ਅਜ਼ਾਦ ਜਨਤਾ ਪਾਰਟੀ ਵੱਲੋਂ ਅੱਜ ਆਪਣੀ ਨਾਮਜ਼ਦਗੀ ਦਾਖਲ ਕੀਤੀ ਇਨ੍ਹਾਂ ਦੇ ਨਾਮਜ਼ਦਗੀ ‘ਚ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਜ਼ਮਾਨਤ ਰਾਸ਼ੀ ਸਿੱਕਿਆਂ ‘ਚ ਜਮ੍ਹਾਂ ਕਰਵਾਈ ਘੜਿਆਂ ‘ਚ ਪੰਜ-ਪੰਜ ਰੁਪਏ ਦੇ ਸਿੱਕਿਆਂ ਨੂੰ ਭਰ ਕੇ ਲੈ ਆਏ ਇਸ ਤਰ੍ਹਾਂ ਉਮੀਦਵਾਰ ਦਾ ਨਾਮਜ਼ਦਗੀ ਦਾਖਲ ਕਰਨਾ ਅਧਿਕਾਰੀਆਂ ਲਈ ਮਹਿੰਗਾ ਪਿਆ ਸਿੱਕਿਆਂ ਨੂੰ ਗਿਣਨ ‘ਚ ਅਧਿਕਾਰੀਆਂ ਦੇ ਪਸੀਨੇ ਛੁਟ ਗਏ ਉਮੀਦਵਾਰ ਸਵਤੰਤਰ ਤਿਵਾੜੀ ਨੇ ਚਰਚਾ ਦੌਰਾਨ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਇਨ੍ਹਾਂ ਦੀ ਹਮਾਇਤ ਕਰਕੇ ਇਨ੍ਹਾਂ ਦੇ ਨਾਮਜ਼ਦਗੀ ਲਈ ਰਾਸ਼ੀ ਜੁਟਾਈ ਲੋਕਾਂ ਨੇ ਪੰਜ-ਪੰਜ ਰੁਪਏ ਜਮ੍ਹਾਂ ਕਰਕੇ ਉਨ੍ਹਾਂ ਨੂੰ ਚੋਣ ਲੜਨ ਲਈ ਉਤਸ਼ਾਹਿਤ ਕੀਤਾ ਇਸ ਸੰਸਦੀ ਸੀਟ ‘ਤੇ ਨਾਮਜ਼ਦਗੀ ਦੀ ਪ੍ਰਕਿਰਿਆ ਚੱਲ ਰਹੀ ਹੈ ਇੱਥੇ ਤੀਜੇ ਗੇੜ ‘ਚ 23 ਅਪਰੈਲ ਨੂੰ ਵੋਟਾਂ ਪੈਣਗੀਆਂ
ਪਿੰਡ ਵਾਸੀਆਂ ਨੇ ਇਕੱਠਾ ਕੀਤਾ ਸੀ ਪੈਸਾ
ਦੁਰਗ ਲੋਭ ਸਭਾ ਸੀਟ ਤੋਂ ਡੌਂਡੀ ਲੋਹਾਰਾ ਬਲਾਕ ਦੇ ਸਵਤੰਤਰ ਤਿਵਾੜੀ ਨੇ ਅੱਜ ਅਜ਼ਾਦ ਜਨਤਾ ਪਾਰਟੀ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸਵਤੰਤਰ ਦੇ ਪਿੰਡ ਵਾਲੇ ਵੀ ਉਸ ਦੇ ਨਾਲ ਸਨ, ਜੋ ਮਿੱਟੀ ਦੇ ਭਾਂਡਿਆਂ ‘ਚ ਇੱਕ, ਦੋ, ਪੰਜ ਤੇ 10 ਰੁਪਏ ਦੇ ਸਿੱਕੇ ਲੈ ਕੇ ਪਹੁੰਚੇ ਸਨ ਸਵਤੰਤਰ ਨੇ ਦੱਸਿਆ ਕਿ ਉਸ ਨੂੰ ਚੋਣਾਂ ‘ਚ ਖੜ੍ਹਾ ਕਰਨ ਲਈ ਪਿੰਡ ਦੇ ਲੋਕ ਪਿਛਲੇ ਕਈ ਮਹੀਨਿਆਂ ਤੋਂ ਇਹ ਪੈਸੇ ਇਕੱਠੇ ਕਰ ਰਹੇ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।