ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਦੁਨੀਆਂ ‘ਚ ਕਿਉਂ ਆਉਂਦਾ ਹੈ? ਜ਼ਿੰਦਗੀ ਦਾ ਕੀ ਮਕਸਦ ਹੈ? ਕੀ ਹਾਸਲ ਕਰਨਾ ਹੈ? ਕੀ ਖ਼ਤਮ ਕਰਨਾ ਹੈ, ਇਹ ਜਾਣਨਾ ਜ਼ਰੂਰੀ ਹੈ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਪ੍ਰਭੂ ਵੱਲੋਂ ਮਨੁੱਖੀ ਸਰੀਰ ਨੂੰ ਬਣਾਉਣ ਦਾ ਸਭ ਤੋਂ ਵੱਡਾ ਉਦੇਸ਼ ਇਹ ਹੈ ਕਿ ਮਨੁੱਖੀ ਸਰੀਰ ‘ਚ ਆਈ ਹੋਈ ਆਤਮਾ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ, ਉਸ ਸੁਪਰੀਮ ਪਾਵਰ ਦੀ ਭਗਤੀ ਕਰੇ, ਜਿਸ ਨਾਲ ਇਸ ਮਾਤ ਲੋਕ ‘ਚ ਮਾਲਕ ਦੇ ਦਰਸ਼ਨ ਹੋ ਸਕਣ ਅਤੇ ਭਗਤੀ ਨਾਲ ਆਤਮ ਵਿਸ਼ਵਾਸ਼ ਬਣਿਆ ਰਹੇ, ਜਿਸ ਨਾਲ ਆਦਮੀ ਹਰ ਚੰਗੇ-ਨੇਕ ਖੇਤਰ ‘ਚ ਤਰੱਕੀ ਹਾਸਲ ਕਰ ਸਕੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ‘ਚ ਜਦੋਂ ਤੱਕ ਆਤਮ ਬਲ ਨਹੀਂ ਹੁੰਦਾ, ਸਭ ਕੁਝ ਹੁੰਦੇ ਹੋਏ ਵੀ ਉਹ ਕੰਗਾਲ ਹੁੰਦਾ ਹੈ ਆਤਮਿਕ-ਸ਼ਾਂਤੀ ਆਤਮ ਵਿਸ਼ਵਾਸ ਨਾਲ ਹੀ ਸੰਭਵ ਹੈ ਅਤੇ ਆਤਮਿਕ ਸ਼ਾਂਤੀ ਨਾਲ ਇਨਸਾਨ ਚੈਨ, ਸਕੂਨ ਦੀ ਜ਼ਿੰਦਗੀ ਜੀ ਲੈਂਦਾ ਹੈ ਜਿਨ੍ਹਾਂ ਦੇ ਅੰਦਰ ਆਤਮਿਕ-ਸ਼ਾਂਤੀ ਨਹੀਂ ਹੁੰਦੀ, ਉਹ ਕਦੇ ਵੀ ਚੈਨ, ਆਨੰਦ ਨੂੰ ਮਹਿਸੂਸ ਨਹੀਂ ਕਰ ਸਕਦੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਅੱਜ ਵੀ ਦੌੜਦਾ ਹੈ ਅਤੇ ਪਹਿਲਾਂ ਵੀ ਦੌੜਦਾ ਸੀ, ਸਿਰਫ਼ ਦੌਲਤ ਲਈ 99 ਫੀਸਦੀ ਲੋਕ ਅੱਜ ਮਾਇਆ ਲਈ ਪਾਗਲ ਹਨ ਠੱਗੀ, ਬੇਈਮਾਨੀ, ਰਿਸ਼ਵਤਖੋਰੀ, ਭ੍ਰਿ੍ਰਸ਼ਟਾਚਾਰ ਹਰ ਪਾਸੇ ਨਜ਼ਰ ਆਉਂਦਾ ਹੈ ਅਤੇ ਇਨਸਾਨ ਸੋਚਦਾ ਹੈ ਕਿ ਇਸ ਨਾਲ ਉਸ ਨੂੰ ਸੁਖ ਮਿਲੇਗਾ ਪੈਸਾ ਹੈ ਤਾਂ ਸਭ ਕੁਝ ਹੈ ਅਤੇ ਪੈਸਾ ਨਹੀਂ ਤਾਂ ਕੁਝ ਵੀ ਨਹੀਂ ਪਰ ਅਸੀਂ ਬਹੁਤੇ ਅਮੀਰ ਲੋਕਾਂ ਨੂੰ ਵੇਖਿਆ ਹੈ ਜੋ ਅਮੀਰੀ ‘ਚ ਨੰਬਰ ਰੱਖਦੇ ਹਨ, ਉਨ੍ਹਾਂ ਨੂੰ ਸਤਿਸੰਗ ‘ਚ ਆ ਕੇ ਰੋਂਦੇ ਵੇਖਿਆ ਹੈ, ਕਿਉਂਕਿ ਉਹ ਬੇਚੈਨ ਹਨ ਇਹ ਸਭ ਸੰਤ ਵੀ ਕਹਿੰਦੇ ਹਨ ਕਿ ਸਾਰੀ ਤ੍ਰਿਲੋਕੀ ਦਾ ਰਾਜਾ ਵੀ ਦੁਖੀਆ ਹੈ ਜੇਕਰ ਉਸ ਅੰਦਰ ਆਤਮਿਕ-ਸ਼ਾਂਤੀ ਨਹੀਂ ਹੈ ਘਾਹ-ਫੂਸ ਦੀ ਝੌਂਪੜੀ ‘ਚ ਰਹਿਣ ਵਾਲਾ ਇਨਸਾਨ ਸੁਖੀ ਹੈ ਜਿਸ ਨੂੰ ਆਤਮਿਕ ਸ਼ਾਂਤੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਤਮਿਕ-ਸ਼ਾਂਤੀ ਸਿਮਰਨ, ਭਗਤੀ-ਇਬਾਦਤ ਨਾਲ ਪ੍ਰਾਪਤ ਹੁੰਦੀ ਹੈ ਜੋ ਲੋਕ ਚੱਲਦੇ, ਲੇਟ ਕੇ, ਬੈਠ ਕੇ, ਕੰਮ-ਧੰਦਾ ਕਰਦੇ ਹੋਏ ਮਾਲਕ ਦੀ ਭਗਤੀ ਕਰਦੇ ਹਨ, ਉਹ ਹੀ ਆਤਮਿਕ ਸ਼ਾਂਤੀ ਨਾਲ ਸਰਾਬੋਰ ਰਹਿੰਦੇ ਹਨ ਇਸ ਲਈ ਆਤਮਿਕ-ਸ਼ਾਂਤੀ ਹਾਸਲ ਜ਼ਰੂਰ ਕਰਨੀ ਚਾਹੀਦੀ ਹੈ ਇਹ ਕਿਤੇ ਬਾਹਰੋਂ ਨਹੀਂ ਖ਼ਰੀਦਣੀ ਜਿਸ ਤਰ੍ਹਾਂ ਦੁੱਧ ‘ਚ ਘਿਓ ਅਤੇ ਫੁਲਾਂ ‘ਚ ਖ਼ੁਸ਼ਬੂ, ਧਰਤੀ ‘ਚ ਪਾਣੀ ਅਤੇ ਸਰ੍ਹੋਂ ‘ਚ ਤੇਲ ਹੁੰਦਾ ਹੈ ਉਸੇ ਤਰ੍ਹਾਂ ਉਹ ਰਾਮ ਅਤੇ ਆਤਮ ਵਿਸ਼ਵਾਸ਼ ਦਾ ਟੌਨਿਕ ਹਰ ਕਿਸੇ ਦੇ ਅੰਦਰ ਹੈ, ਜਿਸ ਨੂੰ ਅੰਮ੍ਰਿਤ, ਹਰੀ ਰਸ, ਆਬੋ ਹਯਾਤ ਕਹਿੰਦੇ ਹਨ ਹੁਣ ਇਹ ਇਨਸਾਨ ‘ਤੇ ਨਿਰਭਰ ਕਰਦਾ ਹੈ ਕਿ ਇਨਸਾਨ ਉਸ ਟਾਨਿਕ ਨੂੰ ਪੀਂਦਾ ਹੈ ਜਾਂ ਇੰਝ ਹੀ ਮੌਤ ਦੇ ਸਮੇਂ ਆਪਣੇ ਨਾਲ ਹੀ ਲੈ ਜਾਂਦਾ ਹੈ, ਕਿਉਂਕਿ ਜੇਕਰ ਉਸ ਟਾਨਿਕ ਨੂੰ ਪੀਓ ਤਾਂ ਇੱਥੇ ਹੀ ਨਹੀਂ ਸਗੋਂ ਦੋਵਾਂ ਜਹਾਨਾਂ ‘ਚ ਖੁਸ਼ੀਆਂ ਮਿਲਦੀਆਂ ਹਨ ਇਸ ਲਈ ਹਰ ਕਿਸੇ ਨੂੰ ਆਪਣੇ ਅੰਦਰ ਦਾ ਅੰਮ੍ਰਿਤ, ਹਰੀ ਰਸ, ਆਬੋ ਹਯਾਤ ਚੱਖਣਾ ਚਾਹੀਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਅੰਮ੍ਰਿਤ, ਹਰੀ ਰਸ, ਆਬੋ ਹਯਾਤ ਚੱਖਣ ਲਈ ਕੁਝ ਵੀ ਨਹੀਂ ਛੱਡਣਾ ਪੈਂਦਾ ਕੋਈ ਘਰ-ਬਾਰ, ਨੌਕਰੀ ਨਹੀਂ ਛੱਡਣੀ ਪੈਂਦੀ ਕੋਈ ਪੈਸਾ ਨਹੀਂ ਦੇਣਾ ਪੈਂਦਾ ਕਿਉਂਕਿ ਜਦੋਂ ਭਗਵਾਨ ਪੈਸਾ ਨਹੀਂ ਲੈਂਦੇ ਤਾਂ ਸੰਤ ਕਿਉਂ ਲੈਣ ਇਸ ਲਈ ਕਿਸੇ ਪੈਸੇ, ਚੜ੍ਹਾਵੇ ਦੀ ਲੋੜ ਨਹੀਂ ਲੋੜ ਹੈ ਤਾਂ ਸਿਰਫ਼ ਹਿਰਦਾ ਪਾਕ-ਪਵਿੱਤਰ ਕਰਨ ਦੀ, ਆਪਣਾ ਸ਼ੁੱਧੀਕਰਨ ਕਰਨ ਦੀ ਜੇਕਰ ਅੰਦਰੋਂ ਸ਼ੁੱਧੀਕਰਨ ਹੈ, ਵਿਚਾਰ ਪਵਿੱਤਰ ਹਨ ਤਾਂ ਤੁਸੀਂ ਪਰਮ ਪਿਤਾ ਪਰਮਾਤਮਾ ਦੇ ਹਰੀ ਰਸ ਨੂੰ ਚੱਖ਼ ਸਕਦੇ ਹੋ ਅਤੇ ਉਸ ਨੂੰ ਚੱਖਣ ਨਾਲ ਮਾਲਕ ਦੇ ਨੂਰੀ ਸਵਰੂਪ ਦੇ ਦਰਸ਼ਨ ਸ਼ੁਰੂ ਹੋ ਜਾਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।