ਥਰਮਲ ਫੈਡਰੇਸ਼ਨ ਵੱਲੋਂ ਸੰਘਰਸ਼ ਦੀ ਧਮਕੀ
ਬਠਿੰਡਾ (ਅਸ਼ੋਕ ਵਰਮਾ) | ਬਠਿੰਡਾ ਥਰਮਲ ਪਲਾਂਟ ਦੇ ਅੰਦਰ ਅੱਜ ਤਿੰਨ ਚਾਰ ਸੌ ਅਣਪਛਾਤੇ ਵਿਅਕਤੀਆਂ ਵੱਲੋਂ ਨਜਾਇਜ ਤੌਰ ਤੇ ਕਬਜਾ ਕਰਨ ਦੀ ਕੋਸ਼ਿਸ਼ ਨੂੰ ਥਰਮਲ ਦੇ ਸੁਰੱਖਿਆ ਮੁਲਾਜਮਾਂ ਨੇ ਨਾਕਾਮ ਕਰ ਦਿੱਤਾ ਹਾਲਾਂਕਿ ਥਰਮਲ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਪਰ ਪੁਲਿਸ ਅਫਸਰ ਪੱਲਾ ਝਾੜ ਰਹੇ ਹਨ ਸੂਤਰ ਦੱਸਦੇ ਹਨ ਕਿ ਮਾਮਲਾ ਸਿਆਸੀ ਇਸ਼ਾਰੇ ਨਾਲ ਜੁੜਿਆ ਹੋਣ ਕਰਕੇ ਪੁਲਿਸ ਕੁਝ ਵੀ ਬੋਲਣ ਤੋਂ ਪਾਸਾ ਵੱਟ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਕਰੀਬਨ 11 ਕੁ ਵਜੇ ਦੀ ਹੈ ਜਦੋਂ ਤਿੰਨ ਸੌ ਦੇ ਕਰੀਬ ਅਣਪਛਾਤੇ ਕਬਜਾ ਕਰਨ ਦੀ ਨੀਅਤ ਨਾਲ ਉੜੀਆ ਕਲੋਨੀ ਵਾਲੇ ਪਾਸਿਓਂ ਥਰਮਲ ਦੇ ਅੰਦਰ ਦਾਖਲ ਹੋ ਗਏ ਅਤੇ ਐਸ਼ ਪਲਾਂਟ ਦੇ ਨਜ਼ਦੀਕ ਖਾਲੀ ਥਾਂ ਤੇ ਕਬਜੇ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਇਸੇ ਦੌਰਾਨ ਰੌਲਾ ਪੈ ਗਿਆ ਤੇ ਥਰਮਲ ਦੇ ਸੁਰੱਖਿਆ ਮੁਲਾਜਮ ਮੌਕੇ ‘ਤੇ ਪਹੁੰਚੇ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਮੌਕੇ ਤੇ ਪੁਲਿਸ ਨੂੰ ਦੇਖਦਿਆਂ ਕੁਝ ਲੋਕ ਫਰਾਰ ਹੋ ਗਏ ਜਦੋਂਕਿ ਬਾਕੀਆਂ ਨੂੰ ਪੁਲਿਸ ਨੇ ਖਦੇੜ ਦਿੱਤਾ ਓਧਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ ਯੂਨਿਟ ਥਰਮਲ ਬਠਿੰਡਾ ਨੇ ਇਸ ਘਟਨਾ ਦਾ ਸਖਤ ਨੋਟਿਸ ਲਿਆ ਹੈ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਕਿਸੇ ਸ਼ਰਾਰਤੀ ਸਿਆਸੀ ਨੇਤਾ ਨੇ ਗਰੀਬ ਪਰਿਵਾਰਾਂ ਦਾ ਮਜ਼ਾਕ ਉਡਾਇਆ ਹੈ ਅਤੇ ਗਲਤ ਤਰੀਕੇ ਨਾਲ ਸਰਕਾਰੀ ਜਮੀਨ ‘ਤੇ ਕਬਜੇ ਕਰਵਾਉਣ ਦੀ ਕੋਸਿਸ਼ ਕੀਤੀ ਹੈ ਜਿਸ ਖਿਲਾਫ ਨਿਰਪੱਖ ਜਾਂਚ ਕਰਵਾ ਕੇ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਗਰੀਬ ਪਰਿਵਾਰਾਂ ਨੂੰ ਕਿਹਾ ਗਿਆ ਕਿ ਇਸ ਜਮੀਨ ‘ਤੇ ਉਹ ਆਪਣੇ ਘਰ ਬਣਾ ਕੇ ਰਹਿ ਸਕਦੇ ਹਨ ਮੁਲਾਜਮ ਆਗੂ ਤੇਜਾ ਸਿੰਘ ਰਾਜਿੰਦਰ ਸਿੰਘ ਨਿੰਮਾ ਅਤੇ ਰਘਬੀਰ ਸਿੰਘ ਸੈਣੀ ਨੇ ਗਰੀਬ ਪਰਿਵਾਰਾਂ ਨੂੰ ਵੀ ਸੁਚੇਤ ਕੀਤਾ ਕਿ ਉਹ ਸਿਆਸੀ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਣ ਕਿਉਂਕਿ ਚੋਣਾਂ ਮੌਕੇ ਉਨ੍ਹਾਂ ਦੀਆਂ ਕੀਮਤੀ ਵੋਟਾਂ ਬਟੋਰਨ ਲਈ ਸਬਜ਼ਬਾਗ ਵਿਖਾਏ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੀਆਂ ਝੁੱਗੀਆਂ ਬਣਵਾ ਦਿੱਤੀਆਂ ਜਾਣਗੀਆਂ ਤੇ ਵੋਟਾਂ ਹਾਸਲ ਕਰਨ ਮਗਰੋਂ ਜੇਸੀਬੀ ਚਲਾ ਦਿੱਤੀ ਜਾਏਗੀ ਫੈਡਰੇਸ਼ਨ ਆਗੂ ਬਾਬੂ ਸਿੰਘ ਰੋਮਾਣਾ, ਰਾਜਿੰਦਰ ਕੁਮਾਰ ਸ਼ਰਮਾ, ਮਨਜੀਤ ਸਿੰਘ ਦਰਸ਼ਨ ਸਿੰਘ ਬਹਿਮਣ ਦੀਵਾਨ ਅਤੇ ਜਸਵੀਰ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਇਸੇ ਜਮੀਨ ਨੂੰ ਸਰਕਾਰ ਦੇ ਨਾਂਅ ਟਰਾਂਸਫਰ ਕਰਨ ਲਈ ਜਨਰਲ ਮੈਨੇਜਰ ਥਰਮਲ ਬਠਿੰਡਾ ਨੂੰ ਆਖ ਚੁੱਕੀ ਹੈ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਥ ਭਰਾਤਰੀ ਜਥੇਬੰਦੀਆਂ ਨੂੰ ਜਾਣੂੰ ਕਰਵਾ ਕੇ ਐਕਸ਼ਨ ਕਮੇਟੀ ਬਣਾਈ ਜਾਏਗੀ ਅਤੇ ਬਠਿੰਡਾ ਵਿੱਚ ਸੰਘਰਸ਼ ਵਿੱਢਿਆ ਜਾਏਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।