ਨਫ਼ਰਤ ਛੱਡ ਕੇ ਸਾਰਿਆਂ ਨਾਲ ਬੇਗਰਜ਼ ਪ੍ਰੇਮ ਕਰੋ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿਇਨਸਾਨ ਜੇਕਰ ਮਾਲਕ ਦਾ ਨਾਮ ਜਪੇ ਅਤੇ ਉਸ ਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੇ ਤਾਂ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਸਕਦਾ ਹੈ  ਇਨਸਾਨ ਨੂੰ ਇਸ ਘੋਰ ਕਲਿਯੁਗ ‘ਚ ਮਾਲਕ ਦਾ ਨਾਮ ਜਪਣਾ, ਭਗਤੀ-ਇਬਾਦਤ ਕਰਨਾ ਬੜਾ ਮੁਸ਼ਕਿਲ ਲੱਗਦਾ ਹੈ ਭਾਵੇਂਕਿ ਇੰਜ ਕਰਨਾ ਸੌਖਾ ਕੰਮ ਹੈ ਪਰ ਇਨਸਾਨ ਨੂੰ ਸਭ ਤੋਂ ਮੁਸ਼ਕਲ ਕੰਮ ਪ੍ਰਭੂ ਦਾ ਨਾਮ ਲੈਣਾ ਲੱਗਦਾ ਹੈ। (Saint Dr MSG)

ਮਾਲਕ ਦਾ ਨਾਮ ਜਪਣ ਲਈ ਸਿਰਫ਼ ਜ਼ੁਬਾਨ ਹਿਲਾਉਣੀ ਹੁੰਦੀ ਹੈ, ਪਰ ਇਨਸਾਨ ਮਾਲਕ ਦਾ ਨਾਮ ਨਹੀਂ ਲੈਣਾ ਚਾਹੁੰਦਾ ਮਾਲਕ ਦਾ ਨਾਮ ਅਜਿਹੀ ਤਾਕਤ ਹੈ ਜੋ ਇਨਸਾਨ ਨੂੰ ਅੰਦਰੋਂ ਆਤਮ-ਵਿਸ਼ਵਾਸ, ਸ਼ਕਤੀ ਦਿੰਦਾ ਹੈ ਜਿਸ ਨਾਲ ਇਨਸਾਨ ਖੰਡਾਂ, ਬ੍ਰਹਿਮੰਡਾਂ ਨੂੰ ਪਾਰ ਕਰਦਾ ਹੋਇਆ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ‘ਚ ਅਜਿਹੀ ਸ਼ਕਤੀ ਹੈ ਜੋ ਇਨਸਾਨ ਨੂੰ ਨਿਹਾਲ ਕਰ ਦਿੰਦੀ ਹੈ ਅਤੇ ਮਾਲਕ ਨਾਲ ਮਿਲਾ ਦਿੰਦੀ ਹੈ ਇਸ ਲਈ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਸਾਰਿਆਂ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰਨਾ ਚਾਹੀਦਾ ਹੈ। (Saint Dr MSG)

ਪੂਜਨੀਕ ਗੁਰੂ ਜੀ ਨੇ ਸ਼ੁਰੂ ਕਰਵਾਇਆ ਇੱਕ ਹੋਰ ਮਾਨਵਤਾ ਭਲਾਈ ਕਾਰਜ਼

ਜੇਕਰ ਤੁਸੀਂ ਇੱਕ ਦਿਲ ਨੂੰ ਆਪਣੇ ਚੰਗੇ-ਨੇਕ ਕੰਮਾਂ ਨਾਲ ਖਸ਼ ਕਰ ਲੈਂਦੇ ਹੋ ਤਾਂ ਉਹ 100 ਸਾਲ ਦੀ ਬੰਦਗੀ ਦੇ ਬਰਾਬਰ ਹੈ ਇਸ ਲਈ ਇਨਸਾਨ ਨੂੰ ਸਾਰਿਆਂ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਕਿਸੇ ਨਾਲ ਵੀ ਤਕਰਾਰ, ਨਿੰਦਿਆ ਅਤੇ ਕਦੇ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਮਾਲਕ ਦੇ ਪਿਆਰ ‘ਚ ਚੱਲਦੇ ਹੋਏ ਤੁਸੀਂ ਜੇਕਰ ਵਧਦੇ ਜਾਓਗੇ ਤਾਂ ਮਾਲਕ ਦੀ ਕਿਰਪਾ-ਦ੍ਰਿਸ਼ਟੀ ਤੁਹਾਡੇ ‘ਤੇ ਜ਼ਰੂਰ ਵਰਸੇਗੀ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੀਆਂ ਗੱਲਾਂ, ਕਰਮਾਂ ਨਾਲ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਕਿਸੇ ਦਾ ਬੁਰਾ ਕਰਦੇ ਹੋ, ਬੁਰਾ ਕਹਿੰਦੇ ਹੋ ਤਾਂ ਪਹਿਲਾਂ ਤੁਸੀਂ ਬੁਰੇ ਬਣ ਜਾਂਦੇ ਹੋ। (Saint Dr MSG)

KKR vs DC: KKR ਦੇ ਗੇਂਦਬਾਜ਼ਾਂ ਅੱਗੇ ਬੇਵਸ ਦਿੱਲੀ ਦੇ ਬੱਲੇਬਾਜ਼

ਇਸ ਲਈ ਕਦੇ ਕਿਸੇ ਨੂੰ ਬੁਰਾ ਨਾ ਆਖੋ ਅਤੇ ਹੋ ਸਕੇ ਤਾਂ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਕੱਢੋ ਕਿਉਂਕਿ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ‘ਤੇ ਮਾਲਕ ਦੀ ਕਿਰਪਾ ਹੋਵੇਗੀ ਅਤੇ ਇੱਕ ਦਿਨ ਤੁਸੀਂ ਉਸ ਦੀ ਦਇਆ-ਮਿਹਰ, ਰਹਿਮਤ ਨੂੰ ਜ਼ਰੂਰ ਹਾਸਲ ਕਰ ਲਵੋਗੇ। ਜੋ ਲੋਕ ਪ੍ਰੇਮ ਰੂਪੀ ਘੋੜੇ ‘ਤੇ ਸਵਾਰ ਹੋ ਜਾਂਦੇ ਹਨ ਉਹ ਮਾਲਕ ਨੂੰ ਇੰਨਾ ਜਲਦੀ ਹਾਸਲ ਕਰ ਲੈਂਦੇ ਹਨ ਜੋ ਕਿ ਖੁਸ਼ਕ ਭਗਤੀ ਨਾਲ ਨਹੀਂ ਪਾਇਆ ਜਾ ਸਕਦਾ ਪ੍ਰੇਮ ‘ਚ ਵੈਰਾਗ ਪੈਦਾ ਹੋ ਜਾਵੇ ਅਤੇ ਵੈਰਾਗ ‘ਚ ਓਮ, ਹਰੀ, ਅੱਲ੍ਹਾ, ਰਾਮ ਦੀ ਭਗਤੀ-ਇਬਾਦਤ ਹੋਵੇ ਤਾਂ ਇਨਸਾਨ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਜ਼ਰੂਰ ਬਣ ਜਾਂਦਾ ਹੈ ਅਤੇ ਦਇਆ-ਮਿਹਰ, ਰਹਿਮਤ ਨਾਲ ਹਮੇਸ਼ਾ ਅੰਦਰੋਂ-ਬਾਹਰੋਂ ਮਾਲਾਮਾਲ ਬਣਿਆ ਰਹਿੰਦਾ ਹੈ। (Saint Dr MSG)