ਗੁਰਪ੍ਰੀਤ ਸਿੰਘ, ਸੰਗਰੂਰ
ਵਿਜੀਲੈਂਸ ਵਿਭਾਗ ਨੇ ਅੱਜ ਸੇਲ ਟੈਕਸ ਨਾ ਭਰਨ ਦੇ ਮਾਮਲੇ ‘ਚ ਰਿਸ਼ਵਤ ਮੰਗਣ ਵਾਲੇ ਇੱਕ ਕੰਟਰੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਵਿਜੀਲੈਂਸ ਵਿਭਾਗ ਕੋਲ ਸ਼ਾਮ ਲਾਲ ਪੁੱਤਰ ਸਵ: ਜਗਨ ਨਾਥ ਵਾਸੀ ਮਾਸਟਰ ਕਲੋਨੀ ਸੁਨਾਮ ਨੇ ਸ਼ਿਕਾਇਤ ਕੀਤੀ ਸੀ ਕਿ ਸੇਲ ਟੈਕਸ ਵਿਭਾਗ ਵੱਲੋਂ ਉਸ ਨੂੰ ਸੇਲ ਟੈਕਸ ਨਾ ਭਰਨ ਦੇ ਨੋਟਿਸ ਜਾਰੀ ਕੀਤੇ ਸਨ, ਜਿਨ੍ਹਾਂ ਨੋਟਿਸਾਂ ਨੂੰ ਰਫ਼ਾ ਦਫ਼ਾ ਕਰਵਾਉਣ ਬਦਲੇ ਸੇਲ ਟੈਕਸ ਵਿਭਾਗ ‘ਚ ਠੇਕੇ ‘ਤੇ ਲੱਗੇ ਪ੍ਰਸ਼ਾਂਤ ਕੁਮਾਰ ਲੁਧਿਆਣਾ ਤੇ ਸੇਲ ਇੰਸਪੈਕਟਰ ਪੰਕਜ ਟੱਕਰ ਨਿਵਾਸੀ ਸੁਨਾਮ ਨੇ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਦਾ ਸੌਦਾ 40 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ, ਜਿਸ ‘ਚੋਂ 15 ਹਜ਼ਾਰ ਰੁਪਏ ਸ਼ਿਕਾਇਤ ਕਰਤਾ ਤੋਂ ਮੌਕੇ ‘ਤੇ ਹੀ ਲੈ ਲਏ ਸਨ ਤੇ ਬਾਕੀ ਰੁਪਏ ਲੈਂਦੇ ਕਥਿਤ ਦੋਸ਼ੀ ਪ੍ਰਸ਼ਾਂਤ ਕੁਮਾਰ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸੁਨਾਮ ਸ਼ਹਿਰ ‘ਚ ਇੰਸਪੈਕਟਰ ਪ੍ਰਿਤਪਾਲ ਸਿੰਘ ਵਿਜੀਲੈਂਸ ਵਿਭਾਗ ਸਮੇਤ ਟੀਮ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਵਿਭਾਗ ਨੇ ਸਰਕਾਰੀ ਗਵਾਹ ਵਜੋਂ ਖੁਰਾਕ ਸਪਲਾਈ ਅਫ਼ਸਰ ਨਾਭਾ ਡੇਜ਼ੀ ਮਹਿਤਾ ਤੇ ਸਹਾਇਕ ਖੁਰਾਕ ਸਪਲਾਈ ਅਧਿਕਾਰੀ ਜਰਨੈਲ ਸਿੰਘ ਵਜੋਂ ਪੇਸ਼ ਕੀਤੇ ਤੇ ਮੌਕੇ ‘ਤੇ 25 ਹਜ਼ਾਰ ਰੁਪਏ ਦੀ ਟਰੈਪ ਮਨੀ ਬਰਾਮਦ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।