ਨਵੀਂ ਦਿੱਲੀ | ਭਾਰਤੀ ਮੁੱਕੇਬਾਜ਼ਾਂ ਨੇ ਬੁਲਗਾਰਆ ਦੇ ਸੋਫੀਆ ‘ਚ 70ਵੇਂ ਸਟ੍ਰਾਂਜਾ ਮੈਮੋਰੀਅਲ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਕੁੱਲ ਸੱਤ ਤਮਗੇ ਆਪਣੇ ਨਾਂਅ ਕੀਤੇ ਜਿਸ ‘ਚ ਤਿੰਨ ਸੋਨ, ਇਕ ਚਾਂਦੀ ਤੇ ਤਿੰਨ ਕਾਂਸੀ ਤਮਗੇ ਸ਼ਾਮਲ ਹਨ ਏਸ਼ਿਆਈ ਖੇਡਾਂ ‘ਚ ਸੋਨ ਤਮਗੇ ਜਿੱਤਣ ਵਾਲੇ ਅਮਿਤ ਪੰਘਲ 49 ਕਿਗ੍ਰਾ. ਭਾਰ ਵਰਗ ਇਸ ਟੂਰਨਾਮੈਂਟ ‘ਚ ਸੋਨ ਤਮਗੇ ਜਿੱਤਣ ਵਾਲੇ ਭਾਰਤ ਦੇ ਇਕਲੌਤੇ ਪੁਰਸ਼ ਖਿਡਾਰੀ ਹਨ ਨਾਲ ਹੀ ਮਹਿਲਾਵਾਂ ‘ਚ ਸਾਬਕਾ ਵਰਲਡ ਜੂਨੀਅਰ ਚੈਂਪੀਅਨ ਨਿਖਤ ਜਰੀਨ 51 ਕਿਗ੍ਰਾ. ਤੇ ਮੇਇਸਨਾਮ ਮੀਨਾ ਕੁਮਾਰੀ ਦੇਵੀ 54 ਕਿਗ੍ਰਾ. ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਸੋਨ ਤਮਗਹਾ ਹਾਸਲ ਕੀਤਾ
ਜਦੋਂਕਿ ਆਗਾਜ਼ ਕਰ ਰਹੀ ਮੰਜੂ ਰਾਣੀ ਨੂੰ 48 ਕਿਗ੍ਰਾ. ਭਾਰ ਵਰਗ ‘ਚ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ ਅਮਿਤ ਮੁਕਾਬਲੇ ਦੇ ਸ਼ੁਰੂ ਤੋਂ ਹੀ ਆਪਣੇ ਵਿਰੋਧੀ ਕਜਾਕਿਸਤਾਨ ਦੇ ਟੇਮਿਰਾਟਿਸ ਝੁਸੁਪੋਵ ‘ਤੇ ਹਾਵੀ ਰਹੇ ਉਨ੍ਹਾਂ ਨੇ ਮੁਰਾਬਲਾ 5-0 ਨਾਲ ਆਪਣੇ ਨਾਂਅ ਕਰਨ ‘ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਈ ਅਮਿਤ ਦਾ ਇਹ ਇਸ ਟੂਰਨਾਮੈਂਟ ‘ਚ ਲਗਾਤਾਰ ਦੂਜਾ ਸੋਨ ਤਮਗਾ ਹੈ 22 ਸਾਲ ਦੀ ਨਿਖਤ ਜਰੀਨ ਨੇ ਫਾਈਨਲ ਮੁਕਾਬਲੇ ‘ਚ ਫਿਲੀਪੀਂਸ ਦੀ ਮੈਗਨੋ ਆਇਰਿਸ਼ ਨੂੰ ਹਰਾ ਦਿੱਤਾ ਨਿਖਤ ਨੇ ਇੱਕਤਰਫਾ ਖੇਡ ਵਿਖਾਇਆ ਦੋ ਵਾਰ ਦੀ ਕੌਮੀ ਜੇਤੂ ਨੇ ਕਦੇ ਵੀ ਆਪਣੀ ਵਿਰੋਧੀ ਨੂੰ ਆਪਣੇ Àੁੱਪਰ ਹਾਵੀ ਨਹੀਂ ਹੋਣ ਦਿੱਤਾ ਤੇ 5-0 ਨਾਲ ਜਿੱਤ ਹਾਸਲ ਕੀਤੀ ਹੈਦਰਾਬਾਦ ਦੀ ਨਿਖਤ ਨੇ ਆਪਣਾ ਦੂਜਾ ਕੌਮਾਂਤਰੀ ਤਮਗਾ ਜਿੱਤ ਲਿਆ
ਨਿਖਿਤ ਨੇ ਮੋਢੇ ਦੀ ਸੱਟ ਤੋਂ ਵਾਪਸੀ ਕਰਦਿਆਂ ਸੋਨ ਤਮਗਾ ਜਿੱਤਿਆ ਦੋ ਸਾਲ ਪਹਿਲਾਂ ਨਿਖਤ ਦੇ ਮੋਢੇ ਦੀ ਸਰਜਰੀ ਹੋਈ ਸੀ ਉਨਾਂ੍ਹ ਨੈ ਪਿਛਲੇ ਸਾਲ ਅਪਰੈਲ ‘ਚ ਬੇਲਗ੍ਰਾਦ ਇੰਟਰਨੈਸ਼ਨਲ ‘ਚ ਵੀ ਸੋਨ ਤਮਗਾ ਜਿੱਤਿਆ ਸੀ ਨਾਗਾਲੈਂਡ ਦੀ ਮੀਨਾ ਕੁਮਾਰੀ ਨੇ ਭਾਰਤ ਨੂੰ ਦੂਜਾ ਸੌਨ ਦਿਵਾਇਆ ਹਾਲਾਂਕਿ ਮੀਨਾ ਨੂੰ ਸੋਨ ਲਈ ਕਾਫੀ ਮਿਹਨਤ ਕਰਨੀ ਪਈ ਉਨ੍ਹਾਂ ਨੇ ਫਿਲੀਪੀਂਸ ਦੀ ਏਇਰਾ ਵਿਲੇਜੇਸ ਨੂੰ 54 ਕਿਗ੍ਰਾ. ਭਾਰ ਵਰਗ ਦੇ ਫਾਈਨਲ ‘ਚ ਸਖਤ ਮੁਕਾਬਲੇ ‘ਚ 3-2 ਨਾਲ ਹਰਾਇਆ ਇਨ੍ਹਾਂ ਤਿੰਨਾ ਮੁੱਕੇਬਾਜ਼ਾਂ ਨੇ ਆਪਣੇ ਸੋਨ ਤਮਗੇ ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਸੀਆਰਪੀਐੱਫ ਦੇ 40 ਜਵਾਨਾਂ ਨੂੰ ਸਮਰਪਿਤ ਕੀਤੇ ਹਨ ਭਾਰਤ ਨੇ ਬੀਤੇ ਸਾਲ ਯੂਰਪ ਦੇ ਇਸ ਸਭ ਤੋਂ ਪੁਰਾਣੇ ਐਮਿਚਿਓਰ ਮੁੱਕੇਬਾਜ਼ੀ ਟੂਰਨਾਮੈਂਟ ‘ਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਸੀ ਭਾਰਤ ਨੇ ਪਿਛਲੇ ਸਾਲ ਇਸ ਟੂਰਨਾਮੈਂਟ ‘ਚ ਕੁੱਲ 11 ਤਮਗੇ ਆਪਣੇ ਨਾਂਅ ਕੀਤੇ ਸਨ ਜਿਨਾਂ੍ਹ ‘ਚ ਦੋ ਸੋਨ ਤਮਗੇ ਸਨ ਤੇ ਛੇ ਤਮਗੇ ਮਹਿਲਾਵਾਂ ਨੇ ਜਿੱਤੇ ਸਨ ਇਸ ਸਾਲ ਵੀ ਭਾਰਤੀ ਮਹਿਲਾਵਾਂ ਛੇ ਤਮਗੇ ਜਿੱਤਣ ‘ਚ ਸਫਲ ਰਹੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।