ਬਰੌਨੀ। ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਜੀਵਨ ਨੂੰ ਸੌਖਾ ਬਨਾਉਣ ਵਾਲੀ ਯੋਜਨਾਵਾਂ ਨੂੰ ‘ ਨਵੇਂ ਭਾਰਤ ਦੀ ਨਿਰਮਾਣ ਯਾਤਰਾ’ ਦੀ ‘ਦੋ ਪਟੜੀ’ ਦੱਸਿਆ ਅਤੇ ਕਿਹਾ ਕਿ ਕੇਂਦਰ ਦੀ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ) ਸਰਕਾਰ ਦੀ ਵਿਕਾਸ ਯਾਤਰਾ ਇਨਾਂ ਦੋ ਪਟੜੀਆਂ ਤੇ ਇੱਕੋ ਨਾਲ ਚੱਲ ਰਹੀ ਹੈ।
ਸ੍ਰੀ ਮੋਦੀ ਨੇ ਅੱਜ ਰਿਮੋਟ ਕੰਟਰੋਲ ਦੇ ਜਰੀਏ 13365 ਕਰੋੜ ਰੁਪਏ ਦੀ ਪਟਨਾ ਮੈਟਰੋ ਪਰਿਯੋਜਨਾਂ ਸਮੇਤ ਕੁਲ 33 ਹਜਾਰ ਕਰੋੜ ਰੁਪਏ ਤੋਂ ਜਿਆਦਾ ਦੀ ਯੋਜਨਾਵਾਂ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜਗ ਸਰਕਾਰ ਦੀ ਵਿਕਾਸ ਯਾਤਰਾ ਦੋ ਪਟੜੀਆਂ ਤੇ ਇੱਕੋ ਨਾਲ ਚੱਲ ਰਹੀਆਂ ਹਨ।
ਪਹਿਲੀ ਪਟੜੀ ਬੁਨਿਆਦੀ ਢਾਂਚੇ ਤੋਂ ਜੁੜੀ ਯੋਜਨਾਵਾਂ ਅਤੇ ਲੋਕਾਂ ਨੂੰ ਆਧੁਨਿਕ ਸੋਵਿਧਾਵਾਂ ਮੁਹਈਆ ਕਰਾਉਨਾ ਅਤੇ ਦੂਜੀ ਪਟੜੀ ਪੀੜਤਾਂ ਦੇ ਜੀਵਨ ਨੂੰ ਸੌਖਾ ਬਨਾਉਣਾ ਹੈ। ਪ੍ਰਧਾਨਮੰਤਰੀ ਨੇ ਕਿਹਾ ਕਿ ਪਿਛਲੇ 70 ਸਾਲਾ ਤੋਂ ਮੂਲਭੂਤ ਸੁਵਿਧਾਵਾਂ ਲਈ ਸੰਘਰਸ਼ ਕਰ ਰਹੇ ਅਤੇ ਉਨ੍ਹਾਂ ਸੁਵਿਧਾਵਾਂ ਤੋਂ ਵਾਂਝੇ ਲੋਕਾਂ ਲਈ ਪੱਕੇ ਘਰ ਬਨਾਉਣਾ, ਉਨਾਂ ਦੀ ਰਸੋਈ ਨੂੰ ਧੂਏ ਤੋਂ ਮੁਕਤ ਕਰਨਾ, ਗੈਸ ਕੰਨੈਕਸ਼ਨ ਦੇਣਾ, ਘਰਾਂ ਨੂੰ ਬਿਜਨੀ ਤੋਂ ਰੋਸ਼ਨ ਕਰਨਾ, ਇਲਾਜ ਦੀ ਸੁਵਿਧਾ ਦੇਦਾ, ਦਵਾਈ ਦਾ ਖਰਚ ਬਚਾਉਨਾ, ਕੁੜੀਆਂ ਦੀ ਸਿਖਿੱਆ ਲਈ ਯੋਜਨਾਵਾਂ ਉਨਾਂ ਦੀ ਸਰਕਾਰ ਨੇ ਚਲਾਈਆਂ ਹਨ। ਉਨਾਂ ਕਿਹਾ ਕਿ ਨਿਊ ਇੰਡੀਆ ਦਾ ਰਾਹ ਇਨ੍ਹਾਂ ਦੋ ਪਟੜੀਆਂ ਤੋਂ ਹੁੰਦਾ ਹੋਇਆ ਗੁਜਰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।