ਸਾਡੇ ਨਾਲ ਸ਼ਾਮਲ

Follow us

14.1 C
Chandigarh
Friday, February 20, 2026
More
    Home ਸੂਬੇ ਪੰਜਾਬ ਦੇਸ਼ ਦੇ 74 ਸ਼ਹਿ...

    ਦੇਸ਼ ਦੇ 74 ਸ਼ਹਿਰਾਂ ‘ਚੋਂ ਪਟਿਆਲਾ ਸਭ ਤੋਂ ਸ਼ੁੱਧ ਆਬੋ-ਹਵਾ ਵਾਲਾ ਸ਼ਹਿਰ

    Patiala, Cleanest,

    ਕੇਂਦਰੀ ਪ੍ਰਦੂਸ਼ਣ ਰੋਕਥਾਮ ਵੱਲੋਂ ਜਾਰੀ ਕੀਤੇ ਗਏ ਅੰਕੜੇ

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਸ਼ਹਿਰ ਦੀ ਆਬੋ-ਹਵਾ ‘ਚ ਇਸ ਵਾਰ ਸੁਧਾਰ ਹੋਇਆ ਹੈ। ਦੇਸ਼ ਦੇ 74 ਸ਼ਹਿਰਾਂ ‘ਚੋਂ ਸ਼ਾਹੀ ਸ਼ਹਿਰ ਪਟਿਆਲਾ ਨੂੰ ਸਭ ਤੋਂ ਸ਼ੁੱਧ ਹਵਾ ਵਾਲਾ ਸ਼ਹਿਰ ਗਰਦਾਨਿਆ ਗਿਆ ਹੈ। ਉਂਜ ਪਿਛਲੀ ਵਾਰ ਪਟਿਆਲਾ ਸ਼ਹਿਰ ਦੀ ਆਬੋ-ਹਵਾ ਚੰਗੀ ਨਹੀਂ ਪਾਈ ਗਈ ਸੀ, ਜਿਸ ਦੀਆਂ ਮੀਡੀਆਂ ਵਿੱਚ ਰਿਪੋਰਟਾਂ ਵੀ ਜ਼ਾਹਿਰ ਹੋਈਆਂ ਸਨ, ਜਿਸ ਤੋਂ ਬਾਅਦ ਸਰਕਾਰ ਵੱਲੋਂ ਪਟਿਆਲਾ ਦੀ ਆਬੋ-ਹਵਾ ਨੂੰ ਸੁਧਾਰਨ ਲਈ ਵੱਡਾ ਹੰਭਲਾ ਮਾਰਿਆ ਗਿਆ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਦਾ ਇੱਕੋ ਸ਼ਹਿਰ ਸਾਫ਼ ਹਵਾ ਵਾਲਾ ਪਾਇਆ ਗਿਆ ਹੈ, ਉਹ ਪਟਿਆਲਾ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਪਿਛਲੀ ਵਾਰ ਵੀ ਪਟਿਆਲਾ ਦੀ ਆਬੋ-ਹਵਾ ਇਸ ਕਦਰ ਪਲੀਤ ਨਹੀਂ ਸੀ, ਜਿਸ ਤਰ੍ਹਾਂ ਦੇ ਸ਼ੰਕੇ ਜਤਾਏ ਗਏ ਸਨ।

    ਇਸ ‘ਤੇ ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਵਿਸ਼ੇਸ਼ ਜ਼ਿਲ੍ਹਾ ਪੱਧਰੀ ਕਮੇਟੀ ਫਾਰ ਨਾਨ ਅਟੇਨਮੈਂਟ ਸਿਟੀ ਪਟਿਆਲਾ ਵੱਲੋਂ ਕੀਤੇ ਯਤਨਾਂ ਤੋਂ ਬਾਅਦ ਪਟਿਆਲਾ ਦੇਸ਼ ਦੇ 74 ਸ਼ਹਿਰਾਂ ਦੇ ਕੀਤੇ ਗਏ ਸਰਵੇਖਣ ਮਗਰੋਂ ਸਭ ਤੋਂ ਸਵੱਛ ਆਬੋ-ਹਵਾ ਵਾਲਾ ਸ਼ਹਿਰ ਪਾਇਆ ਗਿਆ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਵਾਹਨਾਂ ਦਾ ਪ੍ਰਦੂਸ਼ਣ ਘਟਾਉਣ ਲਈ ਸ਼ਹਿਰ ਦੇ ਅੰਦਰ ਤੇ ਬਾਹਰੀ ਇਲਾਕੇ ‘ਚ ਸੜਕਾਂ ਨਵੀਆਂ ਬਣਾਈਆਂ ਗਈਆਂ ਤੇ ਲੋੜ ਮੁਤਾਬਕ ਚੌੜੀਆਂ ਕੀਤੀਆਂ ਤਾਂ ਕਿ ਵਾਹਨ ਜ਼ਿਆਦਾ ਦੇਰ ਸੜਕ ‘ਤੇ ਚਾਲੂ ਹਾਲਤ ‘ਚ ਖੜ੍ਹੇ ਨਾ ਰਹਿਣ। ਸੜਕਾਂ ਦੇ ਕਿਨਾਰੇ ਬਰਮਾਂ ਦੀ ਸਫ਼ਾਈ ਲਗਾਤਾਰ ਕੀਤੀ ਜਾਂਦੀ ਹੈ ਤਾਂ ਕਿ ਧੂੜ ਘੱਟ ਉੱਡੇ। ਇਸ ਤੋਂ ਬਿਨਾਂ ਨਵੇਂ ਬੂਟੇ ਲਗਾਉਣ ਸਮੇਤ ਪੁਰਾਣਿਆਂ ਦੀ ਸਾਂਭ-ਸੰਭਾਲ ‘ਤੇ ਜ਼ੋਰ ਦਿੱਤਾ ਗਿਆ ਹੈ।

    ਸ਼ਹਿਰ ਅੰਦਰ ਕੂੜਾ ਕਰਕਟ ਤੇ ਸੁੱਕੇ ਪੱਤਿਆਂ ਨੂੰ ਅੱਗ ਲਗਾਉਣ ਸਬੰਧੀ ਨਗਰ ਨਿਗਮ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਪਰਾਲੀ ਨੂੰ ਅੱਗ ਲਗਾਉਣ ‘ਤੇ ਰੋਕ ਲਗਾਉਣ ਦੇ ਵੀ ਯਤਨ ਜਾਰੀ ਹਨ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (ਸੀ.ਪੀ.ਸੀ.ਬੀ.) ਨੇ ਪ੍ਰਦੂਸ਼ਣ ਨਾਪਣ ਦੇ ਨਿਰਧਾਰਤ ਮਾਪਦੰਡਾਂ ਤਹਿਤ ਦੇਸ਼ ਭਰ ਦੇ 74 ਸ਼ਹਿਰਾਂ ਦਾ ਸਰਵੇਖਣ ਕੀਤਾ ਸੀ, ਜਿਸ ‘ਚੋਂ ਪਟਿਆਲਾ ਸ਼ਹਿਰ ਕੌਮੀ ਸੁਰੱਖਿਅਤ ਹਵਾ ਮਾਪਦੰਡਾਂ ‘ਤੇ ਖਰਾ ਉਤਰਿਆ ਹੈ ਇਹ ਸਰਵੇਖਣ ਸੀ.ਪੀ.ਸੀ.ਬੀ. ਵੱਲੋਂ ਹਵਾ ਪ੍ਰਦੂਸ਼ਣ ਘਟਾਉਣ ਲਈ ਅਰੰਭੇ ਕੌਮੀ ਪ੍ਰੋਗਰਾਮ ਦਾ ਇੱਕ ਹਿੱਸਾ ਸੀ। ਇਸ ਦੌਰਾਨ ਇਹ ਪਾਇਆ ਗਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਨਿਰਧਾਰਤ ਪੀ. ਐੱਮ. 2.5 ਤੇ ਪੀ. ਐੱਮ. 10 ਮਾਪਦੰਡਾਂ ਤਹਿਤ ਪਟਿਆਲਾ ‘ਚ ਹਵਾ ਬਾਕੀ ਸ਼ਹਿਰਾਂ ਦੇ ਮੁਕਾਬਲੇ ਕਾਫ਼ੀ ਸਾਫ਼ ਤੇ ਤਾਜ਼ੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here