ਜੁਆਨ ਗੁਆਈਦੋ ਨੇ ਖੁਦ ਨੂੰ ਦੇਸ਼ ਦਾ ਅੰਤਰਿਮ ਰਾਸ਼ਟਰਪਤੀ ਐਲਾਨਿਆ
ਮੈਡ੍ਰਿਡ, ਏਜੰਸੀ। ਵੇਨੇਜੂਏਲਾ ‘ਚ ਮੌਜ਼ੂਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਖਿਲਾਫ਼ ਹੋ ਰਹੇ ਰਾਸ਼ਟਰਪੱਧਰੀ ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ‘ਚ ਹੁਣ ਤੱਕ 16 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਅਨੁਸਾਰ ਵੇਨੇਜੂਏਲਾ ਦੇ ਪੋਰਟਗੁਏਸਾ, ਬਾਰਿਨਾਸ, ਤਚਿਰਾ, ਕਾਰਾਕਸ, ਅਮੇਜਨਾਸ ਅਤੇ ਬੇਲੀਵਰ ਰਾਜਾਂ ‘ਚ ਵਿਰੋਧ ਪ੍ਰਦਰਸ਼ਨ ਦੌਰਾਨ ਹੋਈਆਂ ਹਿੰਸਕ ਝੜਪਾਂ ‘ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੇਨੇਜੂਏਲਾ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਆਈਦੋ ਨੇ ਖੁਦ ਨੂੰ ਦੇਸ਼ ਦਾ ਅੰਤਰਿਮ ਰਾਸ਼ਟਰਪਤੀ ਐਲਾਨ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ੍ਰੀ ਜੁਆਨ ਗੁਆਈਦੋ ਨੂੰ ਵੇਨੇਜੂਏਲਾ ਦੇ ਅੰਤਰਿਮ ਰਾਸ਼ਟਰਪਤੀ ਦੇ ਰੂਪ ‘ਚ ਮਾਨਤਾ ਦੇਣ ਦਾ ਐਲਾਨ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।