ਕਲਾਕਾਰ ਨੂੰ ਰਾਜਨੀਤੀ ਦੇ ਢਿੱਲੇ ਪੇਚਾਂ ‘ਤੇ ਚੋਟ ਮਾਰਨ ਦਾ ਅਧਿਕਾਰ ਹੈ ਪਰ ਇਹ ਕੰਮ ਉਹ ਸੂਖਮ ਕਲਾ ਰਾਹੀਂ ਕਰਦਾ ਹੈ ਨਾ ਕਿ ਕਿਸੇ ਪਾਰਟੀ ਦੇ ਰਟੇ ਰਟਾਏ ਨਾਅਰਿਆਂ ਵਾਂਗ ਤਾਜ਼ਾ ਵਿਵਾਦ ਅਗਲੇ ਸਾਲ 11 ਜਨਵਰੀ ਨੂੰ ਆਉਣ ਵਾਲੀ ਫ਼ਿਲਮ, ‘ ਦ ਐਕਸੀਡੈਂਟਲ ਪ੍ਰਾਈਮ ਮਿਸਿਸਟਰ’ ਦਾ ਹੈ ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਆਧਾਰਿਤ ਹੈ ਜੋ ਸਾਫ਼ ਜਿਹੇ ਸ਼ਬਦਾਂ ‘ਚ ਇਹ ਸੰਦੇਸ਼ ਦਿੰਦੀ ਹੈ ਕਿ ਮਨਮੋਹਨ ਸਿੰਘ ਕਾਬਲ ਪ੍ਰਧਾਨ ਮੰਤਰੀ ਸਨ ਪਰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਉਹਨਾਂ ਨੂੰ ਅਜ਼ਾਦ ਹੋ ਕੇ ਕੰਮ ਨਹੀਂ ਕਰਨ ਦਿੱਤਾ ਮਨਮੋਹਨ ਸਿੰਘ ਨੂੰ ਸਿਰਫ਼ ਉਦੋਂ ਤੱਕ ਪ੍ਰਧਾਨ ਮੰਤਰੀ ਰੱਖਿਆ ਗਿਆ ਜਦੋਂ ਤੱਕ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਦੇ ਕਾਬਲ ਨਹੀਂ ਬਣ ਜਾਂਦੇ ਫ਼ਿਲਮ ਦੀ ਕਹਾਣੀ ਮਨਮੋਹਨ ਸਿੰਘ ਨੂੰ ਇੱਕ ਸੱਚੇ-ਸੁੱਚੇ ਤੇ ਪੀੜਤ ਵਿਅਕਤੀ ਵਜੋਂ ਪੇਸ਼ ਕਰਦੀ ਹੈ ਤੇ ਗਾਂਧੀ ਪਰਿਵਾਰ ਨੂੰ ਸਵਾਰਥੀ ਵਿਖਾਉਂਦੀ ਹੈ।
ਫ਼ਿਲਮ ਦਾ ਟਰੇਲਰ ਆਉਣ ਨਾਲ ਵਿਵਾਦ ਸ਼ੁਰੂ ਹੋ ਗਿਆ ਹੈ ਕਾਂਗਰਸ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਗੱਲ ਮਨਮੋਹਨ ਸਿੰਘ ਜਾਂ ਸੋਨੀਆ ਰਾਹੁਲ ਦੀ ਨਹੀਂ ਸਗੋਂ ਕਲਾਕਾਰ ਦੀ ਪ੍ਰਤੀਬੱਧਤਾ ਤੇ ਨੀਅਤ ਦੀ ਹੈ ਹਾਲਾਤ ਇਹ ਹਨ ਕਿ ਲੋਕ ਸਭਾ ਚੋਣਾਂ ‘ਚ ਤਿੰਨ ਕੁ ਮਹੀਨਿਆਂ ਦਾ ਸਮਾਂ ਬਾਕੀ ਹੈ ਇਹ ਚੋਣਾਂ ਵੀ ਰਾਹੁਲ ਬਨਾਮ ਨਰਿੰਦਰ ਮੋਦੀ ਹੋ ਰਹੀਆਂ ਹਨ ਭਾਜਪਾ ਨੂੰ ਆਪਣੇ ਗੜ੍ਹ ਰਹੇ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ , ਛੱਤੀਸਗÎੜ੍ਹ ‘ਚ ਹਾਰ ਮਿਲੀ ਹੈ ਅਜਿਹੇ ਹਾਲਾਤਾਂ ‘ਚ ਕਾਂਗਰਸ ‘ਤੇ ਸੱਟ ਮਾਰਦੀ ਕਿਸੇ ਫ਼ਿਲਮ ਦਾ ਆਉਣਾ ਵਿਵਾਦ ਦਾ ਕਾਰਨ ਬਣਨਾ ਸੁਭਾਵਿਕ ਹੈ ਜੇਕਰ ਇਹ ਫ਼ਿਲਮ 2014 ਜਾਂ 2015 ‘ਚ ਆਉਂਦੀ ਤਾਂ ਸ਼ਾਇਦ ਕਲਾਕਾਰ ਆਪਣੀ ਨਿਰਪੱਖਤਾ ਨੂੰ ਬਚਾ ਲੈਂਦਾ ਜਿੱਥੋਂ ਤੱਕ ਫਿਲਮ ਦੇ ਹੀਰੋ ਦਾ ਸਬੰਧ ਹੈ ਉਹ ਭਾਜਪਾ ਨਾਲ ਸੰਬਧਿਤ ਹਨ ਤੇ ਉਹਨਾਂ ਦੀ ਧਰਮ ਪਤਨੀ ਭਾਜਪਾ ਤੋਂ ਲੋਕ ਸਭਾ ਮੈਂਬਰ ਹਨ ਫਿਲਮ ਦੀ ਕਹਾਣੀ ‘ਚ ਉਹੀ ਸਾਰਾ ਕੁਝ ਹੈ ਜੋ ਕੁਝ ਮਨਮੋਹਨ ਸਰਕਾਰ ਵੇਲੇ ਭਾਜਪਾ ਦੇ ਸੀਨੀਅਰ ਆਗੂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕਾਂਗਰਸ ਬਾਰੇ ਕਹਿੰਦੇ ਆ ਰਹੇ ਸਨ ਜੇਕਰ ਕੁਝ ਫਰਕ ਹੈ ਤਾਂ ਉਹ ਸਿਰਫ਼ ਇਸ ਗੱਲ ਦਾ ਕਿ ਫ਼ਿਲਮ ‘ਚ ਮਨਮੋਹਨ ਸਿੰਘ ਨੂੰ ਬਚਾ ਕੇ ਨਿਸ਼ਾਨਾ ਰਾਹੁਲ ਤੇ ਸੋਨੀਆ ਵੱਲ ਸਾਧਿਆ ਗਿਆ ਹੈ।
ਫ਼ਿਲਮ ਬਣਾਉਣ ਲਈ ਕਲਾਕਾਰ ਦੀ ਅਜ਼ਾਦੀ ‘ਤੇ ਸਵਾਲ ਨਹੀਂ ਕੀਤਾ ਜਾ ਸਕਦਾ ਪਰ ਕਲਾਕਾਰ ਦੀ ਮਨਸ਼ਾ ‘ਤੇ ਉਗਲ ਉਠਾਣੀ ਤੈਅ ਹੈ ਦਰਅਸਲ ਕਲਾ ਅਸਲੀਅਤ ਤੇ ਕਲਪਨਾ ਦਾ ਸੁਮੇਲ ਹੁੰਦੀ ਹੈ ਜੋ ਕਿਸੇ ਘਟਨਾ ਨੂੰ ਹੁ-ਬੁ-ਹੂ ਵਿਖਾਉਣ ਦੀ ਬਜਾਇ ਇਸ ਨੂੰ ਨਵੇਂ ਦ੍ਰਿਸ਼ ਦੇ ਰੂਪ ‘ਚ ਪੇਸ਼ ਕਰਦੀ ਹੈ ਜੋ ਅਸਲੀਅਤ ਨਾ ਹੋ ਕੇ ਵੀ ਅਸਲੀਅਤ ਦਾ ਅਹਿਸਾਸ ਕਰਵਾਉਂਦੀ ਹੈ ਪਰ ਫ਼ਿਲਮ ‘ਚ ਪਾਤਰਾਂ ਦੇ ਨਾਂਅ ਜਿਸ ਤਰ੍ਹਾਂ ਅਸਲੀ ਰੱਖੇ ਗਏ ਹਨ ਉਸ ਨਾਲ ਕਲਾਕਾਰ ਦੀ ਮਨਸ਼ਾ ‘ਤੇ ਸਵਾਲ ਖੜ੍ਹੇ ਹੁੰਦੇ ਹਨ ਫਿਲਮ ਇਤਿਹਾਸ ਦੇ ਪਲਾਂ ਨੂੰ ਪੇਸ਼ ਕਰਨ ਦੀ ਬਜਾਇ ਕੁਝ ਆਗੂਆਂ ਦੇ ਨਿਜੀ ਕਾਰ ਵਿਹਾਰ ਤੱਕ ਸਿਮਟ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ, ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ‘ਚ ਉਹਨਾਂ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਵੱਲੋਂ ਲਿਖੀ ਪੁਸਤਕ ‘ਤੇ ਆਧਾਰਿਤ ਹੈ ਇਹ ਤਰਕ ਵੀ ਦਿੱਤਾ ਜਾ ਰਿਹਾ ਹੈ ਕਿ ਜਦੋਂ ਕਿਤਾਬ ‘ਤੇ ਵਿਵਾਦ ਨਹੀਂ ਤਾਂ ਫਿਲਮ ਤੇ ਕਿਉਂ ਨਹੀਂ ਬਿਨਾ ਸ਼ੱਕ ਫਿਲਮ ਕਾਂਗਰਸ ਪਾਰਟੀ ਤੇ ਇਸ ਦੇ ਆਗੂਆਂ ‘ਤੇ ਬਣ ਸਕਦੀ ਹੈ ਪਰ ਜਦੋਂ ਕਲਾਕਾਰ ਇੱਕਤਰਫ਼ਾ ਹੋ ਕੇ ਪਾਰਟੀਬਾਜ਼ੀ ‘ਚ ਪੈ ਕੇ ਤੇ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਫਿਲਮ ਬਣਾਏਗਾ ਤਾਂ ਕਲਾ ਦਾ ਅਕਸ ਧੁੰਦਲਾ ਜ਼ਰੂਰ ਪੈਂਦਾ ਹੈ ਕਲਾ ਦੇ ਨਾਂਅ ‘ਤੇ ਕੀਤੀ ਹਿਸ਼ਆਰੀ ਕਲਾ ਦਾ ਨੁਕਸਾਨ ਹੀ ਕਰਦੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।