ਸੱਜਣ ਕੁਮਾਰ ਨੇ 31 ਜਨਵਰੀ ਤੱਕ ਦੀ ਮੰਗੀ ਸੀ ਮੋਹਲਤ (Sajjan Kumar)
ਨਵੀਂ ਦਿੱਲੀ (ਏਜੰਸੀ)। ਦਿੱਲੀ ਹਾਈਕੋਰਟ ਨੇ ਸਿੱਖ ਵਿਰੋਧੀ ਦੰਗਾ ਮਾਮਲੇ ‘ਚ ਦੋਸ਼ੀ ਸਾਬਕਾ ਸਾਂਸਦ ਸੱਜਣ ਕੁਮਾਰ ਦੀ ਆਤਮਸਮੱਰਪਣ ਲਈ 30 ਦਿਨਾਂ ਦਾ ਸਮਾਂ ਦਿੱਤੇ ਜਾਣ ਸਬੰਧੀ ਅਰਜ਼ੀ ਸ਼ੁੱਕਰਵਾਰ ਨੂੰ ਖਾਰਜ਼ ਕਰ ਦਿੱਤੀ। ਸੱਜਣ ਕੁਮਾਰ ਨੇ ਆਪਣੀ ਅਰਜ਼ੀ ‘ਚ ਸਮੱਰਪਣ ਲਈ ਇਹ ਕਹਿੰਦੇ ਹੋਏ 31 ਜਨਵਰੀ ਤੱਕ ਦੀ ਮੋਹਲਤ ਮੰਗੀ ਸੀ ਕਿ ਉਸ ਦੇ ਤਿੰਨ ਬੱਚੇ ਤੇ ਅੱਠ ਪੋਤੇ-ਪੋਤਰੀਆਂ ਹਨ ਤੇ ਉਨ੍ਹਾਂ ਲਈ ਆਪਣੀ ਸਬੰਧੀ ਮਾਮਲੇ ਦਾ ਨਿਪਟਾਰਾ ਜ਼ਰੂਰੀ ਹੈ। ਜੱਜ ਐੱਸ ਮੁਰਲੀਧਰ ਤੇ ਜੱਜ ਵਿਨੋਦ ਗੋਇਲ ਦੀ ਬੈਂਚ ਨੇ 17 ਦਸੰਬਰ ਨੂੰ ਸੰਨ 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ‘ਚ ਸੁਣਾਈ ਤੋਂ ਬਾਅਦ ਸ੍ਰੀ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਉਨ੍ਹਾਂ ਨੂੰ 31 ਦਸੰਬਰ ਤੱਕ ਅਦਾਲਤ ਦੇ ਸਾਹਮਣੇ ਆਤਮਸਮੱਰਪਣ ਕਰਨ ਦਾ ਆਦੇਸ਼ ਦਿੱਤਾ ਸੀ। (Sajjan Kumar)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।