ਪੁਤਿਨ ਨਹੀਂ ਕਰਦੇ ਸੈਲਫੋਨ ਦੀ ਵਰਤੋਂ

Putin Does Not Use, Cell Phones

ਇੰਟਰਨੈਟ ਤੇ ਹੋਰ ਸਰੋਤਾਂ ਦੀ ਕਰਦੇ ਨੇ ਵਰਤੋਂ

ਮਾਸਕੋ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਸੈਲਫੋਨ (Cell Phones) ਦੀ ਵਰਤੋਂ ਕਰਨ ਦੀ ਥਾਂ ਇੰਟਰਨੈਟ ਅਤੇ ਹੋਰ ਸਰੋਤਾਂ ਤੋਂ ਸੂਚਨਾਵਾਂ ਪ੍ਰਾਪਤ ਕਰਦੇ ਹਨ। ਸਰਕਾਰੀ ਬੁਲਾਰੇ ਦਿਮਿੱਤਰੀ ਪੇਸਕੋਵ ਨੇ ਰੂਸੀਆ 24 ਨੂੰ ਦੱਸਿਆ ਕਿ ਸ੍ਰੀ ਪੁਤਿਨ ਸੈਲਫੋਨ ਦਾ ਇਸਤੇਮਾਲ ਨਹੀਂ ਕਰਦੇ ਅਤੇ ਇੰਟਰਨੈਟ ਵਰਗੇ ਹੋਰ ਸਾਧਨ ਉਹਨਾਂ ਲਈ ਸੂਚਨਾਵਾਂ ਪ੍ਰਾਪਤ ਕਰਨ ਦਾ ਜਰੀਆ ਹਨ। ਉਹਨਾ ਕਿਹਾ ਕਿ ਸੂਚਨਾ ਦੇ ਸਰੋਤ ਦੇ ਰੂਪ ‘ਚ ਸਮਾਚਾਰ ਪੱਤਰ, ਟੈਲੀਵਿਜਨ ਅਤੇ ਇੰਟਰਨੈਟ ਵਰਗੇ ਹੋਰ ਸਾਧਨ ਵੀ ਹਨ, ਜਿਹਨਾਂ ਦੀ ਵਰਤੋਂ ਪੁਤਿਨ ਸੂਚਨਾਵਾਂ ਲੈਣ ਲਈ ਕਰਦੇ ਹਨ।

ਇਹਨਾਂ ‘ਚ ਇੱਕ ਗੁਣਵੱਤਾ ਹੇ। ਰਾਸ਼ਟਰਪਤੀ ਕੰਪਿਊਟਰ ‘ਤੇ ਖੁਦ ਸਰਫਿੰਗ ਕਰ ਸਕਦੇ ਹਨ। ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ, ਉਹਨਾਂ ਦੇ ਕੋਲ ਸੈਲਫੋਨ ਨਹੀਂ ਹੈ। ਉਹਨਾਂ ਕਿਹਾ ਕਿ ਰਾਸ਼ਟਰਪਤੀ ਲਈ ਸੂਚਨਾ ਦਾ ਕੋਈ ਇੱਕ ਸਰੋਤ ਜਾਂ ਫਿਰ ਮੀਡੀਆ ਭਰੋਸੇਯੋਗ ਨਹੀਂ ਹੈ, ਸਗੋਂ ਉਹ ਪ੍ਰਾਪਤ ਸੂਚਨਾਵਾਂ ਦੀ ਹਮੇਸ਼ਾ ਜਾਂਚ ਦੀ ਮੰਗ ਕਰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।