ਮੋਦੀ ਨੇ ਰਾਫੇਲ ਜਹਾਜ਼ ਸੌਦੇ ਸਬੰਧੀ ਜਾਣ-ਬੁਝ ਕੇ ਸੁਪਰੀਮ ਕੋਰਟ ਤੇ ਸਦਨ ਨੂੰ ਗੁੰਮਰਾਹ ਕੀਤਾ
ਨਵੀਂ ਦਿੱਲੀ, ਕਾਂਗਰਸ ਨੇ ਰਾਫ਼ੇਲ ਜਹਾਜ਼ ਸੌਦੇ ਸਬੰਧੀ ਸੁਪਰੀਮ ਕੋਰਟ ਨੂੰ ਗੁੰਮਰਾਹ ਕਰਨ ਲਈ ਰਾਜ ਸਭਾ ਦੇ ਨਾਲ-ਨਾਲ ਲੋਕ ਸਭਾ ‘ਚ ਵੀ ਵਿਸ਼ੇਸ਼ਾਧਿਕਾਰ ਘਾਣ ਦਾ ਨੋਟਿਸ ਦਿੱਤਾ ਹੈ ਪੰਜਾਬ ਦੇ ਗੁਰਦਾਸਪੁਰ ਤੋਂ ਕਾਂਗਰਸ ਸਾਂਸਦ ਸੁਨੀਲ ਜਾਖੜ ਨੇ ਰਾਫੇਲ ਸੌਦੇ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਲੋਕ ਸਭਾ ‘ਚ ਵਿਸ਼ੇਸ਼ਅਧਿਕਾਰ ਘਾਣ ਦਾ ਨੋਟਿਸ ਦਿੱਤਾ ਹੈ ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਅਜ਼ਾਦ ਨੇ ਵੀ ਇਸ ਮਾਮਲੇ ‘ਚ ਸਰਕਾਰ ਖਿਲਾਫ਼ ਵਿਸ਼ੇਸ਼ਅਧਿਕਾਰ ਘਾਣ ਦਾ ਨੋਟਿਸ ਦਿੱਤਾ ਹੈ
ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸਦਨ ‘ਚ ਦੱਸਿਆ ਕਿ ਉਨ੍ਹਾਂ ਨੂੰ ਕੁਝ ਮੈਂਬਰਾਂ ਤੋਂ ਵਿਸ਼ੇਸ਼ਅਧਿਕਾਰ ਘਾਣ ਦੇ ਨੋਟਿਸ ਮਿਲੇ ਹਨ ਤੇ ਉਹ ਉਨ੍ਹਾਂ ਦੇ ਵਿਚਾਰਅਧੀਨ ਹਨ ਜਾਖੜ ਨੇ ਆਪਣੇ ਨੋਟਿਸ ‘ਚ ਕਿਹਾ ਕਿ ਮੋਦੀ ਨੇ ਰਾਫੇਲ ਜਹਾਜ਼ ਸੌਦੇ ਸਬੰਧੀ ਜਾਣ-ਬੁਝ ਕੇ ਸੁਪਰੀਮ ਕੋਰਟ ਤੇ ਸਦਨ ਨੂੰ ਗੁੰਮਰਾਹ ਕੀਤਾ ਤੇ ਇਸ ਲਈ ਉਹ ਉਨ੍ਹਾਂ ਖਿਲਾਫ਼ ਵਿਸ਼ੇਸ਼ਅਧਿਕਾਰ ਘਾਣ ਦਾ ਨੋਟਿਸ ਦੇ ਰਹੇ ਹਨ ਉਨ੍ਹਾਂ ਕਿਹਾ ਕਿ ‘ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਰੱਖਿਆ ਸੌਦੇ ‘ਚ ਕੀਮਤ ‘ਤੇ ਆਪਣੇ ਪੱਖ ਨੂੰ ਸਹੀ ਠਹਿਰਾਉਣ ਲਈ ਸਰਕਾਰ ਨੇ ਸੁਪਰੀਮ ਕੋਰਟ ਸਾਹਮਣੇ ਗਲਤ ਤੱਥ ਰੱਖੇ ਸੁਪਰੀਮ ਕੋਰਟ ਨੇ ਕੰਪਟਰੋਲਰ ਆਡੀਟਰ ਜਨਰਲ ਕੈਗ ਦੀ ਜਿਸ ਰਿਪੋਰਟ ਨੂੰ ਆਪਣੇ ਫੈਸਲੇ ਦਾ ਅਧਾਰ ਬਣਾਇਆ ਉਹ ਰਿਪੋਰਟ ਹੋਂਦ ‘ਚ ਹੀ ਨਹੀਂ ਹੈ ਤੇ ਸੰਸਦ ਦੀ ਲੋਕ ਲੇਖਾ ਕਮੇਟੀ ਦੇ ਨਾਲ ਸਾਂਝੀ ਨਹੀਂ ਕੀਤੀ ਗਈ ਹੈ
ਉਨ੍ਹਾਂ ਲਿਖਿਆ ਹੈ ਕਿ ਇਹ ਸੁਪਰੀਮ ਕੋਰਟ ਸਾਹਮਣੇ ਮਹੱਤਵਪੂਰਨ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਮਾਮਲਾ ਹੈ ਸਰਕਾਰ ਨੇ ਸਿਰਫ਼ ਸੁਪਰੀਮ ਕੋਰਟ ਨੂੰ ਗੁੰਮਰਾਹ ਕੀਤਾ ਹੈ, ਉਸ ਨੇ ਸੰਸਦ ਤੇ ਉਸ ਦੀ ਲੋਕ ਲੇਖਾ ਕਮੇਟੀ ‘ਤੇ ਵੀ ਕਲੰਕ ਲਾਇਆ ਹੈ
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਰਾਫ਼ੇਲ ਸੌਦੇ ਸਬੰਧੀ ਦਾਖਲ ਸਾਰੀਆਂ ਪਟੀਸ਼ਨਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਸੱਤਾਧਾਰੀ ਭਾਜਪਾ ਤੇ ਕਾਂਗਰਸ ਦਰਮਿਆਨ ਦੋਸ਼-ਪ੍ਰਤੀਦੋਸ਼ ਦਾ ਦੌਰ ਤੇਜ਼ ਹੋ ਗਿਆ ਹੈ ਜਿੱਥੇ ਕਾਂਗਰਸ ਨੇ ਸਰਕਾਰ ‘ਤੇ ਇਸ ਸੌਦੇ ਸਬੰਧੀ ਦੇਸ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ ਉੱਥੇ ਭਾਜਪਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਮੰਗ ਕਰ ਰਹੀ ਹੈ ਕਿ ਉਹ ਇਸ ਦੇ ਲਈ ਦੇਸ਼ ਤੋਂ ਮਾਫ਼ੀ ਮੰਗਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।