ਹਾਲੈਂਡ ਨੂੰ ਹਰਾ ਪਹਿਲੀ ਵਾਰ ਜਿੱਤਿਆ ਵਿਸ਼ਵ ਕੱਪ
ਆਸਟਰੇਲੀਆ ਨੇ ਰਿਕਾਰਡ ਜਿੱਤ ਨਾਲ ਹਥਿਆਇਆ ਕਾਂਸੀ ਤਮਗਾ
ਭੁਵਨੇਸ਼ਵਰ, 16 ਦਸੰਬਰ
ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜ਼ੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਬੇਹੱਦ ਰੋਮਾਂਚਕ ਸ਼ੂਟ ਆਊਟ ‘ਚ 3-2 ਨਾਲ ਹਰਾ ਕੇ ਪਹਿਲੀ ਵਾਰ ਹਾਕੀ ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲਿਆ
ਨਿਰਧਾਰਤ ਸਮੇਂ ‘ਚ ਮੁਕਾਬਲਾ ਗੋਲ ਰਹਿਤ ਰਹਿਣ ਦੇ ਬਾਅਦ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਦੋਵੇਂ ਟੀਮਾਂ 2-2 ਤੋਂ ਬਰਾਬਰ ਰਹੀਆਂ ਅਤੇ ਸਡਨ ਡੈੱਕ ‘ਚ ਬੈਲਜ਼ੀਅਮ ਨੇ ਬਾਜੀ ਮਾਰਕ ਕੇ ਵਿਸ਼ਵ ਜੇਤੂ ਹੋਣ ਦਾ ਮਾਣ ਹਾਸਲ ਕਰ ਲਿਆ ਹਾਕੀ ਵਿਸ਼ਵ ਕੱਪ ‘ਚ 16 ਸਾਲ ਬਾਅਦ ਦੁਨੀਆਂ ਨੂੰ ਬੈਲਜ਼ੀਅਮ ਦੇ ਤੌਰ ‘ਤੇ ਨਵਾਂ ਵਿਸ਼ਵ ਚੈਂਪੀਅਨ ਮਿਲਿਆ ਫਾਈਨਲ ਦੇਖਣ 15 ਹਜਾਰ ਦਰਸ਼ਕਾਂ ਨਾਲ ਖਚੇਖਚ ਭਰੇ ਕਲਿੰਗਾ ਸਟੇਡੀਅਮ ‘ਚ ਕ੍ਰਿਕਟ ਲੀਜ਼ੇਂਡ ਸਚਿਨ ਤੇਂਦੁਲਕਰ ਵੀ ਮੌਜ਼ੂਦ ਸਨ
ਆਸਟਰੇਲੀਆ ਨੇ ਸੈਮੀਫਾਈਨਲ ਦੀ ਹਾਰ ਦਾ ਗੁੱਸਾ ਕੱਢਿਆ
ਟਾਮ ਕ੍ਰੇਗ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਆਸਟਰੇਲੀਆ ਨੇ ਇੰਗਲੈਂਡ ਨੂੰ ਕਲਿੰਗਾ ਸਟੇਡੀਅਮ ‘ਚ 8-1 ਨਾਲ ਮਧੋਲ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ‘ਚ ਕਾਂਸੀ ਤਮਗਾ ਜਿੱਤ ਲਿਆ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਨੇ ਸੈਮੀਫਾਈਨਲ ‘ਚ ਹਾਲੈਂਡ ਹੱਥੋਂ ਹਾਰਨ ਅਤੇ ਦੋ ਵਾਰ ਦਾ ਆਪਣਾ ਖ਼ਿਤਾਬ ਗੁਆਉਣ ਦਾ ਸਾਰਾ ਗੁੱਸਾ ਜਿਵੇਂ ਇੰਗਲੈਂਡ ‘ਤੇ ਕੱਢ ਦਿੱਤਾ ਵਿਸ਼ਵ ਕੱਪ ਦੇ ਇਤਿਹਾਸ ‘ਚ ਕਾਂਸੀ ਤਮਗੇ ਦੇ ਮੁਕਾਬਲੇ ‘ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤੀ ਹੈ ਆਸਟਰੇਲੀਆ ਨੇ ਪੰਜਵੀਂ ਵਾਰ ਵਿਸ਼ਵ ਕੱਪ ‘ਚ ਕਾਂਸੀ ਤਮਗਾ ਹਾਸਲ ਕੀਤਾ ਜਦੋਂਕਿ ਇੰਗਲੈਂਡ ਨੂੰ ਲਗਾਤਾਰਾ ਤੀਸਰੀ ਵਾਰ ਚੌਥੇ ਸਥਾਂਨ ‘ਤੇ ਸੰਤੋਸ਼ ਕਰਨਾ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।