ਪ੍ਰਸਿੱਧ ਕਵੀ ਤੇ ਲੇਖਕ ਅਨੂਪ ਵਿਰਕ ਦੀ ਕਿਤਾਬ ‘ਹਾਜ਼ਰ ਹਰਫ਼ ਹਮੇਸ਼’ ‘ਤੇ ਹੋਈ ਵਿਚਾਰ ਗੋਸ਼ਠੀ

Goshthi, Famous, Poet, Author, Book, Hajar, Harf, Haste

ਪਟਿਆਲਾ| ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਭਵਨ ਵਿਖੇ ਭਾਈ ਕਾਨ੍ਹ ਸਿੰਘ ਨਾਭਾ ਵਿਚਾਰ ਮੰਚ ਵੱਲੋਂ ਪ੍ਰਸਿੱਧ ਕਵੀ ਤੇ ਲੇਖਕ ਪ੍ਰੋ. ਅਨੂਪ ਵਿਰਕ ਦੀ ਨਵੀਂ ਪੁਸਤਕ ‘ਹਾਜ਼ਰ ਹਰਫ਼ ਹਮੇਸ਼’ ਉੱਤੇ ਭਰਵੀਂ ਵਿਚਾਰ ਗੋਸ਼ਠੀ ਕਰਵਾਈ ਗਈ। ਇਸ ਮੌਕੇ ਬੋਲਦਿਆਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਅਨੂਪ ਵਿਰਕ ਗੁਰੂ ਸਾਹਿਬਾਨ, ਸੂਫੀ ਕਾਵਿ, ਕਿੱਸਾ ਕਾਵਿ ਦੇ ਮਹਾਨ ਪੰਜਾਬੀ ਕਵੀਆਂ ਦੇ ਕੈਨਵਸ ਤੇ ਉਕਰਿਆ ਕਾਵਿ ਹਸਤਾਖਰ ਹੈ। ਪ੍ਰੋ. ਕੁਲੰਵਤ ਸਿੰਘ ਗਰੇਵਾਲ ਨੇ ਅਨੂਪ ਵਿਰਕ ਨੂੰ ਬੌਧਿਕ ਤੌਰ ‘ਤੇ ਚੇਤੰਨ ਤੇ ਚਿੰਤਨਸ਼ੀਲ ਕਵੀ ਆਖਿਆ। ਜਿਸ ਦੀ ਕਾਵਿ ਯਾਤਰਾ ਪੰਜਾਬੀ ਕਾਵਿ ਦੀ ਵਿਸ਼ੇਸ਼ ਪ੍ਰਾਪਤੀ ਹੈ। ਡਾ. ਬਲਦੇਵ ਸਿੰਘ ਚੀਮਾ ਨੇ ਅਨੂਪ ਵਿਰਕ ਦੀ ਸਖਸ਼ੀਅਤ ਦੇ ਵਿਭਿੰਨ ਪਹਿਲੂਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਡਾ. ਗੁਰਨਾਇਬ ਸਿੰਘ ਨੇ ਕਿਹਾ ਕਿ ਅਨੂਪ ਵਿਰਕ ਦੀ ਕਵਿਤਾ ਦੇਸ਼ ਦੀ ਵੰਡ ਤੇ 84 ਦੇ ਸੇਕ ਦਾ ਵਿਖਿਆਨ ਹੈ। ਜਿਸਦੀ ਲੋਕ ਕਾਵਿ
ਵਾਲੀ ਸੁਰ ਹੈ।
ਦਰਸ਼ਨ ਬੁੱਟਰ ਨੇ ਅਨੂਪ ਵਿਰਕ ਉਪਰ ਖੂਬਸੂਰਤ ਰੇਖਾ ਚਿੱਤਰ ਪੜ ਕੇ ਸੁਣਾਇਆ। ਡਾ. ਬਲਕਾਰ ਸਿੰਘ ਨੇ ਕਿਹਾ ਕਿ ਮੱਧ ਕਾਲੀਨ ਕਾਵਿ ਦੀ ਚੇਤਨਾ ਬਿਨਾਂ ਪੰਜਾਬੀ ਕਾਵਿ ਦੀ ਉਸਾਰੀ ਸੰਭਵ ਨਹੀਂ। ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਸੰਗੀਤ ਚੇਅਰ ਦੇ ਬਾਨੀ ਮੁਖੀ ਅਤੇ ਗੁਰਮਤਿ ਸੰਗੀਤਾਚਾਰੀਆ ਡਾ. ਗੁਰਨਾਮ ਨੇ ਕਿਹਾ ਕਿ ਸਾਨੂੰ ਆਪਣੇ ਕਲਾਕਾਰਾਂ ਤੇ ਸਾਹਿਤਕਾਰਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਸੁਹਜ ਸੰਸਾਰ ਦੀ ਨਵੀਂ ਪੀੜੀ ਨਾਲ ਸਾਂਝ ਪਵਾਉਣੀ ਚਾਹੀਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।