ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ‘ਚ ਵਿਸ਼ਵ ਦੇ ਅੱਵਲ 8 ਖਿਡਾਰੀ ਲੈਂਦੇ ਹਨ ਹਿੱਸਾ
ਪਹਿਲੀ ਗੇਮ ਹਾਰਨ ਦੇ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ 14-21,21-16,21-18 ਦੇ ਸੰਘਰਸ਼ ‘ਚ ਜਿੱਤਿਆ ਅਹਿਮ ਮੈਚ
ਗੁਆਂਗਝੂ, 13 ਦਸੰਬਰ
ਸਾਲ 2018 ‘ਚ ਆਪਣੇ ਪਹਿਲੇ ਖ਼ਿਤਾਬ ਦੀ ਤਲਾਸ਼ ‘ਚ ਸਾਲ ਦੇ ਆਖ਼ਰੀ ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ‘ਚ ਨਿੱਤਰੀ ਭਾਰਤੀ ਸਟਾਰ ਪੀਵੀ ਸਿੰਧੂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈਪੇ ਦੀ ਤਾਈ ਜੂ ਯਿਗ ਨੂੰ 14-21, 21-16, 21-18 ਨਾਲ ਹਰਾ ਕੇ ਗਰੁੱਪ ਏ ਤੋਂ ਸੈਮੀਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਸਿੰਧੂ ਨੇ ਪਹਿਲੀ ਗੇਮ ਹਾਰਨ ਦੇ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਇੱਕ ਘੰਟੇ ਇੱਕ ਮਿੰਟ ‘ਚ ਜਿੱਤ ਹਾਸਲ ਕੀਤੀ
ਵਿਸ਼ਵ ‘ਚ ਛੇਵੇਂ ਨੰਬਰ ਦੀ ਭਾਰਤੀ ਖਿਡਾਰੀ ਦੀ ਨੰਬਰ ਇੱਕ ਤਾਈਪੇ ਖਿਡਾਰੀ ਵਿਰੁੱਧ ਕਰੀਅਰ ਦੇ 14 ਮੁਕਾਬਲਿਆਂ ‘ਚ ਇਹ ਚੌਥੀ ਜਿੱਤ ਹੈ ਸਿੰਧੂ ਨੇ ਇਸ ਸਾਲ ਪਹਿਲੀ ਵਾਰ ਤਾਈ ਨੂੰ ਹਰਾਇਆ ਸਿੰਧੂ 2016 ਦੀਆਂ ਰਿਓ ਓਲੰਪਿਕ ‘ਚ ਤਾਈ ਨੂੰ ਹਰਾਉਣ ਤੋਂ ਬਾਅਦ ਅਗਲੇ ਛੇ ਮੁਕਾਬਲਿਆਂ ‘ਚ ਉਸ ਤੋਂ ਪਾਰ ਨਹੀਂ ਪਾ ਸਕੀ ਸੀ ਪਰ ਇੱਥੇ ਉਸਨੇ ਪਿਛਲਾ ਹਿਸਾਬ ਨੂੰ ਹਲਕਾ ਕਰਦਿਆਂ ਟੂਰਨਾਮੈਂਟ ‘ਚ ਆਪਣੀ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ ਇਸ ਤੋਂ ਪਹਿਲਾਂ ਉਹਨਾਂ ਜਾਪਾਨ ਦੀ ਯਾਮਾਗੁਚੀ ਨੂੰ ਮਾਤ ਦਿੱਤੀ ਸੀ ਸਿੰਧੂ ਦਾ ਆਪਣੇ ਗਰੁੱਪ ‘ਚ ਤੀਸਰਾ ਮੁਕਾਬਲਾ ਅਮਰੀਕਾ ਦੀ ਬੇਈਵੇਨ ਝਾਂਗ ਨਾਲ ਹੋਣਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।