ਪਾਂਡੇ ਦਾ ਸੈਂਕੜਾ, ਭਾਰਤ ਏ ਨੇ ਜਿੱਤੀ ਲੜੀ

ਨਿਊਜ਼ੀਲੈਂਡ ਏ ਵਿਰੁੱਧ 3 ਮੈਚਾਂ ਦੀ ਲੜੀ ਂਚ 2-0 ਨਾਲ ਅਜੇਤੂ ਵਾਧਾ

ਮਾਊਂਟ ਮੌਂਗਾਨੁਈ ਕਪਤਾਨ ਮਨੀਸ਼ ਪਾਂਡੇ ਦੀ ਪੰਜ ਚੌਕਿਆਂ ਅਤੇ 3 ਛੱਕਿਆਂ ਨਾਲ ਸਜੀ 109 ਗੇਂਦਾਂ ‘ਚ ਨਾਬਾਦ 111 ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ ਭਾਰਤ ਏ ਨੇ ਨਿਊਜ਼ੀਲੈਂਡ ਏ ਨੂੰ ਐਤਵਾਰ ਨੂੰ ਦੂਸਰੇ ਗੈਰ ਅਧਿਕਾਰਕ ਇੱਕ ਰੋਜ਼ਾ ‘ਚ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 2-0 ਦਾ ਅਜੇਤੂ ਵਾਧਾ ਬਣਾ ਲਿਆ ਨਿਊਜ਼ੀਲੈਂਡ ਏ ਨੇ 50 ਓਵਰਾਂ ‘ਚ 9 ਵਿਕਟਾਂ ‘ਤੇ 299 ਦੌੜਾਂ ਦਾ ਮਜ਼ਬੂਸ ਸਕੋਰ ਬਣਾਇਆ ਜਦੋਂਕਿ ਭਾਰਤ ਏ ਨੇ 49 ਓਵਰਾਂ ‘ਚ ਪੰਜ ਵਿਕਟਾਂ ‘ਤੇ 300 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ

ਪਾਂਡੇ ਆਖ਼ਰ ਤੱਕ ਟਿਕੇ ਰਹੇ ਅਤੇ ਟੀਮ ਨੂੰ ਜੇਤੂ ਬਣਾ ਕੇ ਪਰਤੇ

ਸ਼ੁਭਮਨ ਗਿੱਲ 25 ਅਤੇ ਮਯੰਕ ਅੱਗਰਵਾਲ ਨੇ 25 ਦੌੜਾਂ ਬਣਾ ਕੇ 58 ਦੌੜਾਂ ਦੇ ਸਕੋਰ ਤੱਕ ਪੈਵੇਲੀਅਨ ਪਰਤ ਜਾਣ ਤੋਂ ਬਾਅਦ ਪਾਂਡੇ ਨੇ ਸ਼੍ਰੇਅਸ ਅਈਅਰ (59, 63 ਗੇਂਦਾਂ, 6 ਚੌਕੇ, 1 ਛੱਕਾ) ਦੇ ਨਾਲ ਤੀਸਰੀ ਵਿਕਟ ਲਈ 90 ਦੌੜਾਂ ਅਤੇ ਵਿਜੇ ਸ਼ੰਕਰ (59ਦੌੜਾਂ, 56 ਗੇਂਦਾਂ, 4 ਚੌਕੇ, 1 ਛੱਕਾ) ਨਾਲ ਚੌਥੀ ਵਿਕਟ ਲਈ 123 ਦੌੜਾਂ ਦੀਆਂ ਮੈਚ ਜੇਤੂ ਭਾਈਵਾਲੀਆਂ ਕੀਤੀਆਂ ਪਰ ਪਾਂਡੇ ਆਖ਼ਰ ਤੱਕ ਟਿਕੇ ਰਹੇ ਅਤੇ ਟੀਮ ਨੂੰ ਜੇਤੂ ਬਣਾ ਕੇ ਪਰਤੇ ਇਸ ਤੋਂ ਪਹਿਲਾਂ ਕੀਵੀ ਪਾਰੀ ‘ਚ ਵਿਲ ਯੰਗ ਨੇ 106 ਗੇਂਦਾਂ ‘ਤੇ 4 ਚੌਕਿਆਂ ਅਤੇ 3 ਛੱਕਿਆਂ ਦੀ ਮੱਦਦ ਨਾਲ 102 ਦੌੜਾਂ ਅਤੇ ਓਪਨਰ ਵਰਕਰ ਨੇ 99 ਦੌੜਾਂ ਬਣਾਈਆਂ ਦੋਵਾਂ ਨੇ ਦੂਸਰੀ ਵਿਕਟ ਲਈ 190 ਦੌੜਾਂ ਦੀ ਭਾਈਵਾਲੀ ਕੀਤੀ ਭਾਰਤ ਏ ਵੱਲੋਂ ਖਲੀਲ ਅਹਿਮਦ ਨੇ 65 ਦੌੜਾਂ ‘ਤੇ ਦੋ ਵਿਕਟਾਂ ਅਤੇ ਨਵਦੀਪ ਸੈਣੀ ਨੇ 68 ਦੌੜਾਂ ‘ਤੇ ਦੋ ਵਿਕਟਾਂ ਲਈਆਂ ਜਦੋਂਕਿ ਸਿਧਾਰਥ ਕੌਲ, ਅਕਸ਼ਰ ਪਟੇਲ ਅਤੇ ਕ੍ਰਿਸ਼ਣੱਪਾ ਗੌਤਮ ਨੂੰ 1-1 ਵਿਕਟ ਮਿਲੀ